Thu, Nov 14, 2024
Whatsapp

ਪ੍ਰੇਮ ਸਿੰਘ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ, ਕੁਸ਼ਟ ਰੋਗੀਆਂ ਦੀ ਸੇਵਾ ਲਈ ਘਰ ਤੱਕ ਦਿੱਤਾ ਵੇਚ

Reported by:  PTC News Desk  Edited by:  Tanya Chaudhary -- March 26th 2022 01:15 PM
ਪ੍ਰੇਮ ਸਿੰਘ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ, ਕੁਸ਼ਟ ਰੋਗੀਆਂ ਦੀ ਸੇਵਾ ਲਈ ਘਰ ਤੱਕ ਦਿੱਤਾ ਵੇਚ

ਪ੍ਰੇਮ ਸਿੰਘ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ, ਕੁਸ਼ਟ ਰੋਗੀਆਂ ਦੀ ਸੇਵਾ ਲਈ ਘਰ ਤੱਕ ਦਿੱਤਾ ਵੇਚ

ਚੰਡੀਗੜ੍ਹ: ਅੱਜਕਲ ਦੇ ਸਮੇਂ ਵਿੱਚ ਜਿੱਥੇ ਹਰ ਕੋਈ ਆਪਣੇ ਬਾਰੇ ਸੋਚਦਾ ਹੈ ਉੱਥੇ ਹੀ ਕੁਝ ਅਜਿਹੇ ਲੋਕ ਵੀ ਹਨ ਜੋ ਨਿਰਸਵਾਰਥ ਹੋ ਕੇ ਬਿਨ੍ਹਾਂ ਕਿਸੀ ਫਾਇਦੇ ਨੁਕਸਾਨ ਦੇਖੇ ਲੋਕ ਭਲਾਈ ਵਿਚ ਯਕੀਨ ਰੱਖਦੇ ਹਨ। ਨਿਰਸਵਾਰਥ ਹੋ ਕੇ ਸਮਾਜ ਸੇਵਾ ਕਰਨਾ ਇਕ ਬਹੁਤ ਵੱਡਾ ਕੰਮ ਹੈ ਤੇ ਇਹੋ ਜਿਹੇ ਨਿਰਸਵਾਰਥ ਸਮਾਜ ਸੇਵੀਆਂ ਨੂੰ ਭਾਰਤ ਸਰਕਾਰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕਰਦੀ ਹੈ ਤਾਂ ਜੋ ਇਹ ਲੋਕ ਦੇਸ਼ ਦੁਨੀਆ ਵਿਚ ਮਿਸਾਲ ਬਣ ਸਕਣ। ਅੱਜ ਤੁਹਾਨੂੰ ਦੱਸਾਂਗੇ ਕਹਾਣੀ ਪ੍ਰੇਮ ਸਿੰਘ ਦੀ ਜਿਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰੇਮ ਸਿੰਘ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤਪ੍ਰੇਮ ਸਿੰਘ ਦਾ ਪਿਛੋਕੜ ਸਮਾਜ ਸੇਵਾ ਦੇ ਖੇਤਰ ਵਿੱਚ ਮਿਸਾਲ ਕਾਇਮ ਕਰਨ ਵਾਲੇ ਪ੍ਰੇਮ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਰੂਪਨਗਰ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਵਿਚ ਸ਼ੁਰੂ ਤੋਂ ਹੀ ਸਮਾਜ ਦਾ ਜਨੂੰਨ ਸੀ। ਉਹਨਾਂ ਨੇ ਕੁਸ਼ਟ ਰੋਗੀਆਂ ਲਈ ਸਮਾਜ ਸੇਵਾ ਕੀਤੀ। ਜਿਸ ਕਾਰਨ ਸਾਲ 2002 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਡਾ.ਏ.ਪੀ.ਜੇ.ਅਬਦੁਲ ਕਲਾਮ ਵੱਲੋਂ ਵੀ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਅਕਤੂਬਰ 2019 ਵਿੱਚ ਵੀ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇਹ ਵੀ ਪੜ੍ਹੋ: ਪ੍ਰਾਈਵੇਟ IELTS ਸੈਂਟਰ ਨੂੰ ਮਾਤ ਪਾਉਂਦਾ ਹੈ ਇਹ ਸਰਕਾਰੀ ਸਕੂਲ, ਜਾਣੋ ਕੀ ਹੈ ਖਾਸ ਕੁਸ਼ਟ ਰੋਗੀਆਂ ਨੂੰ ਵੇਖ ਕੇ ਜਿੱਥੇ ਕਈ ਲੋਕ ਦੂਰ ਭਜਦੇ ਨੇ ਤੇ ਉਨ੍ਹਾਂ ਮੁਤਾਬਕ ਇਹੋ ਜਿਹੇ ਲੋਕਾਂ ਲਈ ਸਹੀ ਥਾਂ ਕੁਸ਼ਟ ਆਸ਼ਰਮ ਹੀ ਹਨ ,ਉੱਥੇ ਹੀ ਪ੍ਰੇਮ ਸਿੰਘ ਵਰਗੇ ਲੋਗ ਵੀ ਹਨ ਜਿਹਨਾਂ ਨੇ ਆਪਣਾ ਸਾਰਾ ਕੁਝ ਦਾਅ ਤੇ ਲਗਾ ਦਿੱਤੋ ਅਤੇ ਨਿਸਵਾਰਥ ਹੋ ਕੇ ਕੁਸ਼ਟ ਰੋਗੀਆਂ ਦੀ ਸੇਵਾ ਕਰਦੇ ਰਹੇ। ਦੱਸਣਯੋਗ ਇਹ ਹੈ ਕਿ ਕੁਸ਼ਟ ਰੋਗੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਪ੍ਰੇਮ ਸਿੰਘ ਪਿਛਲੇ 30 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਨ ਤੇ ਆਪਣੀ ਜਾਇਦਾਦ ਤੱਕ ਵੇਚ ਦਿੱਤੀ। ਪ੍ਰੇਮ ਸਿੰਘ ਦੀ ਵੀ ਹੁਣ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ। ਪ੍ਰੇਮ ਸਿੰਘ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤਪੁਰਖਿਆਂ ਤੋਂ ਮਿਲੀ ਸੇਵਾ ਦੀ ਗੁੜਤੀ ਪ੍ਰੇਮ ਸਿੰਘ ਦੀ ਪ੍ਰੇਰਨਾ ਦੀ ਸਰੋਤ ਉਨ੍ਹਾਂ ਦੇ ਦਾਦਾ ਰੇਲੂਰਾਮ ਸਨ। ਦਰਅਸਲ ਉਹਨਾਂ ਦੇ ਦਾਦਾ ਜੀ ਕਿਸੀ ਦੀ ਵੀ ਹੱਡੀ ਟੁੱਟਣ ਤੋਂ ਪ੍ਰੇਸ਼ਾਨ ਕਿਸੇ ਵੀ ਮਰੀਜ਼ ਦਾ ਮੁਫ਼ਤ ਇਲਾਜ ਕਰਦੇ ਸਨ। ਇਸੇ ਤਰ੍ਹਾਂ ਜਦੋਂ ਪ੍ਰੇਮ ਸਿੰਘ ਨੇ ਕੁਸ਼ਟ ਰੋਗੀਆਂ ਨੂੰ ਅੱਖਾਂ, ਹੱਥ, ਪੈਰ ਗੁਆਉਣ ਪਿੱਛੋਂ ਹੌਲੀ-ਹੌਲੀ ਮੌਤ ਦੇ ਮੂੰਹ ਵਿਚ ਜਾਂਦੇ ਦੇਖਿਆ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹਨਾਂ ਲੋਕਾਂ ਲਈ ਕੰਮ ਕਰਨਗੇ। ਇਸੇ ਤਰ੍ਹਾਂ ਦਾਦੇ ਵਾਂਗ ਪੋਤਰੇ ਦੇ ਦਿਲ ਵਿਚ ਵੀ ਸਮਾਜ ਸੇਵਾ ਦੀ ਭਾਵਨਾ ਨੇ ਜਨਮ ਲਿਆ ਅਤੇ ਉਹ ਕੁਸ਼ਟ ਰੋਗੀਆਂ ਦਾ ਇਲਾਜ ਕਰਨ ਲੱਗ ਪਏ। ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਨੂੰ 21 ਸਾਲਾ ਬਾਅਦ ਮਿਲੀ ਭਾਰਤ ਦੀ ਨਾਗਰਿਕਤਾ ਪ੍ਰੇਮ ਸਿੰਘ ਦੀ ਜ਼ਿੰਦਗੀ ਵਿਚ ਇਕ ਅਜੇਹੀ ਘਟਨਾ ਵਾਪਰੀ ਜਿਸ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਦਰਅਸਲ ਸਾਲ 1985 ਵਿੱਚ ਅੰਬਾਲਾ ਛਾਉਣੀ ਵੋਟ ਪਾਉਣ ਲਈ ਕੁਸ਼ਟ ਰੋਗੀਆਂ ਦੀ ਲਈ ਇੱਕ ਵੱਖਰੀ ਲਾਈਨ ਵੇਖ ਉਹਨਾਂ ਦਾ ਦਿਲ ਭਰ ਆਇਆ ਕਿ ਕੁਸ਼ਟ ਰੋਗੀਆਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਜਾ ਰਿਹਾ ਹੈ ਇਹ ਸਭ ਦੱਖਣ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਾਜਿਕ ਤੌਰ ‘ਤੇ ਕੁਸ਼ਟ ਰੋਗੀਆਂ ਲਈ ਸਮਰਪਿਤ ਕਰ ਦਿੱਤਾ। ਪ੍ਰੇਮ ਸਿੰਘ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤਕੁਸ਼ਟ ਰੋਗੀਆਂ ਦੇ ਸਰਬਪੱਖੀ ਵਿਕਾਸ ਲਈ ਮੁਹਿੰਮ ਚਲਾ ਰਹੇ ਪ੍ਰੇਮ ਸਿੰਘ ਪਿਛਲੇ 30 ਸਾਲਾਂ ਤੋਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ ਤੇ ਹੁਣ ਤੱਕ ਹਜ਼ਾਰਾਂ ਲੋਕਾਂ ਦਾ ਇਲਾਜ ਕਰ ਚੁੱਕਾ ਹੈ। ਪ੍ਰੇਮ ਸਿੰਘ ਨੇ ਨਾ ਸਿਰਫ਼ ਆਪਣਾ ਘਰ, ਪਤਨੀ ਦੇ ਗਹਿਣੇ ਵੇਚੇ, ਸਗੋਂ ਪੀੜਤਾਂ ਨੂੰ ਮਿਲਣ, ਕੁਸ਼ਟ ਕਾਰਨ ਅਪਾਹਜ ਹੋਏ ਲੋਕਾਂ ਦੀ ਦੇਖ-ਭਾਲ, ਸਿਰ ‘ਤੇ ਛੱਤ ਜਾਂ ਖਾਣ-ਪੀਣ ਦਾ ਪ੍ਰਬੰਧ ਕਰਨ ਲਈ ਕਰਜ਼ਾ ਵੀ ਲਿਆ। ਪੈਸੇ ਨਾ ਹੋਣ ਕਾਰਨ ਪ੍ਰੇਮ ਸਿੰਘ ਨੇ 2017 ਵਿੱਚ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਹਨਾਂ ਨੂੰ ਦੋ ਸਾਲ ਪਹਿਲਾਂ ਵੀ ਢਾਈ ਲੱਖ ਦਾ ਪੈਨਸ਼ਨ ਲੋਨ ਲੈਣਾ ਪਿਆ ਸੀ। ਪ੍ਰੇਮ ਸਿੰਘ ਹਰ ਉਸ ਵਿਅਕਤੀ ਲਈ ਮਿਸਾਲ ਹਨ ਜੋ ਕਿ ਦੇਸ਼ ਵਿਚ ਸਮਾਜ ਸੇਵਾ ਕਰਨ ਦੀ ਸੋਚ ਰੱਖਦੇ ਹਨ ਤੇ ਨਿਸਵਾਰਥ ਹੋ ਕੇ ਕਿਵੇਂ ਜੀਵਨ ਬਿਤਾਇਆ ਜਾ ਸਕਦਾ ਹੈ ਇਹ ਕੋਈ ਪ੍ਰੇਮ ਸਿੰਘ ਤੋਂ ਸਿੱਖੋ। -PTC News


Top News view more...

Latest News view more...

PTC NETWORK