ਹਰਿਆਣਾ 'ਚ ਬਿਜਲੀ ਗੁੱਲ, ਜੀਂਦ ਦੇ ਵਾਸੀ ਪਰੇਸ਼ਾਨ, ਲਗਾਤਾਰ ਲੱਗ ਰਹੇ ਹਨ ਕੱਟ
ਹਰਿਆਣਾ: ਪੂਰੇ ਦੇਸ਼ ਭਰ ਵਿੱਚ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਹਰਿਆਣਾ ਦੇ ਜੀਂਦ ਸ਼ਹਿਰ ਵਾਸੇ ਪਰੇਸ਼ਾਨ ਹੋ ਰਹੇ ਹਨ। ਬਿਜਲੀ ਦੇ ਸੰਕਟ ਕਾਰਨ ਸ਼ਹਿਰ ਵਿੱਚ ਹਰ ਦੋ ਘੰਟੇ ਬਾਅਦ ਇਕ ਘੰਟੇ ਦਾ ਕੱਟ ਲੱਗ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ 1 ਮਹੀਨੇ ਤੋਂ ਬਿਜਲੀ ਦੇ ਕੱਟ ਲੱਗ ਰਹੇ ਹਨ। ਹਰਿਆਣਾ ਸਰਕਾਰ ਵੱਲੋਂ 10 ਲੱਖ ਯੂਨਿਟ ਤੋਂ ਜਿਆਦਾ ਬਿਜਲੀ ਦਿੱਤੀ ਗਈ ਹੈ। ਇਸ ਨਾਲ ਕੁਝ ਕੱਟ ਘਟੇ ਹਨ ਪਰ ਲੋਕ ਗਰਮੀ ਤੋਂ ਤੰਗ ਆਉਣ ਕਰਕੇ ਪੂਰੀ ਬਿਜਲੀ ਦੀ ਮੰਗ ਕਰ ਰਹੇ ਹਨ। ਉਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੀਂਦ ਜਿਲੇ ਵਿੱਚ 43 ਲੱਖ ਯੂਨਿਟਾਂ ਦੀ ਪੂਰਤੀ ਹੋਈ ਹੈ ਜਦੋ ਕਿ ਅਪੂਰਤੀ 30 ਲੱਖ ਸੀ। ਬਿਜਲੀ ਦਾ ਸੰਕਟ ਸਿਰਫ ਹਰਿਆਣਾ ਵਿੱਚ ਹੀ ਨਹੀਂ ਹੈ ਪੂਰੇ ਦੇਸ ਦੇ ਵੱਖ ਸੂਬਿਆ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਵੱਧ ਕਾਰਨ ਬਿਜਲੀ ਦੀ ਮੰਗ ਵੱਧ ਰਹੀ ਹੈ। ਪਿਛਲੇ ਇੱਕ ਹਫ਼ਤੇ ਵਿੱਚ, ਭਾਰਤ ਵਿੱਚ ਬਿਜਲੀ ਦੀ ਕੁੱਲ ਘਾਟ 623 ਮਿਲੀਅਨ ਯੂਨਿਟ (MU) ਤੱਕ ਪਹੁੰਚ ਗਈ ਹੈ। ਜੋ ਮਾਰਚ ਦੇ ਕੁੱਲ ਘਾਟੇ ਤੋਂ ਵੱਧ ਹੈ। ਝਾਰਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਸਮੇਤ ਰਾਜਾਂ ਨੂੰ ਇਸ ਮਹੀਨੇ ਤਾਪ ਬਿਜਲੀ ਘਰਾਂ ਵਿੱਚ ਕੋਲੇ ਦੇ ਘੱਟ ਭੰਡਾਰ ਕਾਰਨ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਦੇਸ਼ ਭਰ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਮੰਗਲਵਾਰ ਨੂੰ 201 ਗੀਗਾਵਾਟ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਈ। ਇਸ ਸਮੇਂ ਦੌਰਾਨ, ਸਪਲਾਈ ਵਿੱਚ 8.2 ਗੀਗਾਵਾਟ ਦੀ ਕਮੀ ਸੀ। ਥਰਮਲ ਪਾਵਰ ਪਲਾਂਟਾਂ 'ਚ ਕੋਲੇ ਦੀ ਕਮੀ ਦਰਮਿਆਨ ਵਧਦੀ ਮੰਗ ਕਾਰਨ ਮਈ ਅਤੇ ਜੂਨ 'ਚ ਬਿਜਲੀ ਸਪਲਾਈ 'ਚ ਹੋਰ ਕਮੀ ਹੋ ਸਕਦੀ ਹੈ। ਜਦੋਂ ਕਿ ਮੰਗ 215-220 ਗੀਗਾਵਾਟ ਦੇ ਪੱਧਰ ਨੂੰ ਛੂਹ ਸਕਦੀ ਹੈ। ਝਾਰਖੰਡ ਵਿੱਚ ਮੰਗ ਨਾਲੋਂ 17 ਪ੍ਰਤੀਸ਼ਤ ਘੱਟ ਬਿਜਲੀ ਸਪਲਾਈ ਹੈ। ਪਿਛਲੇ ਇੱਕ ਹਫ਼ਤੇ ਵਿੱਚ, ਝਾਰਖੰਡ ਨੂੰ ਰਾਜ ਦੀ ਕੁੱਲ ਬਿਜਲੀ ਮੰਗ ਦੇ ਲਗਭਗ 17.3 ਪ੍ਰਤੀਸ਼ਤ ਦੇ ਬਰਾਬਰ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮਿਲ ਕੇ 11.6 ਫੀਸਦੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਰਾਜਸਥਾਨ ਵਿੱਚ 9.6 ਫੀਸਦੀ ਬਿਜਲੀ ਦੀ ਕਮੀ ਰਹੀ। ਪਿਛਲੇ ਹਫਤੇ ਹਰਿਆਣਾ ਵਿਚ 7.7 ਫੀਸਦੀ, ਉਤਰਾਖੰਡ ਵਿਚ 7.6 ਫੀਸਦੀ, ਬਿਹਾਰ ਵਿਚ 3.7 ਫੀਸਦੀ ਅਤੇ ਮੱਧ ਪ੍ਰਦੇਸ਼ ਵਿਚ 2.8 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ 'ਚ 16 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਬਿਜਲੀ ਗੁੱਲ ਰਹੀ। ਰਿਪੋਰਟਾਂ ਦੇ ਅਨੁਸਾਰ, ਜੰਮੂ-ਕਸ਼ਮੀਰ ਦੇ ਆਪਣੇ ਪਾਵਰ ਪ੍ਰੋਜੈਕਟ ਇਸ ਸਮੇਂ ਸਮਰੱਥਾ ਤੋਂ ਘੱਟ ਉਤਪਾਦਨ ਕਰ ਰਹੇ ਹਨ। ਰਾਜ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 1,211 ਮੈਗਾਵਾਟ ਹੈ। ਪਰ ਮੌਜੂਦਾ ਸਮੇਂ ਵਿਚ 450 ਮੈਗਾਵਾਟ ਤੋਂ ਥੋੜ੍ਹੀ ਹੀ ਜ਼ਿਆਦਾ ਬਿਜਲੀ ਪੈਦਾ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ 'ਚ ਕਰੀਬ 2300 ਮੈਗਾਵਾਟ ਬਿਜਲੀ ਦੀ ਕਮੀ ਹੈ। ਰਾਜਸਥਾਨ ਦੇ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਡਿਸਕੌਮ ਦੇ ਚੇਅਰਮੈਨ ਭਾਸਕਰ ਏ ਸਾਵੰਤ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ 31 ਪ੍ਰਤੀਸ਼ਤ ਵਾਧਾ ਹੋਇਆ ਹੈ। ਇੱਥੇ, ਕੋਲਾ ਸੰਕਟ ਨੇ ਰਾਜ ਵਿੱਚ ਬਿਜਲੀ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। ਰਾਜਸਥਾਨ ਵਿੱਚ 10,110 ਮੈਗਾਵਾਟ ਤੱਕ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ ਪਰ ਕੋਲੇ ਦੀ ਘਾਟ ਕਾਰਨ ਇਹ ਸਿਰਫ਼ 6,600 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਸਾਵੰਤ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ, ਹਸਪਤਾਲਾਂ, ਆਕਸੀਜਨ ਕੇਂਦਰਾਂ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, ਫੌਜੀ ਸਥਾਪਨਾਵਾਂ ਆਦਿ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਕੱਟਾਂ ਦੀ ਚੋਣ ਕਰਨਾ 'ਜ਼ਰੂਰੀ' ਬਣ ਗਿਆ ਹੈ। 19 ਅਪ੍ਰੈਲ ਨੂੰ 540 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਅਸਥਾਈ ਤੌਰ 'ਤੇ ਬੰਦ ਕਰਨਾ ਪਿਆ ਕਿਉਂਕਿ ਇਸ ਕੋਲ ਸਿਰਫ਼ ਅੱਧੇ ਦਿਨ ਦਾ ਕੋਲਾ ਸੀ। ਰਾਜ ਕੋਲ ਉਪਲਬਧ ਉਤਪਾਦਨ ਸਮਰੱਥਾ ਦਾ ਸਿਰਫ਼ 7,000 ਮੈਗਾਵਾਟ ਹੈ, ਜਦੋਂ ਕਿ ਮੰਗ 7800 ਮੈਗਾਵਾਟ ਤੱਕ ਪਹੁੰਚ ਗਈ ਹੈ। ਇਸ ਕਾਰਨ ਇੱਥੇ ਵੀ 2-5 ਘੰਟੇ ਬਿਜਲੀ ਕੱਟ ਦਰਜ ਕੀਤੇ ਗਏ। ਮਹਾਰਾਸ਼ਟਰ ਵਿੱਚ ਕੋਲੇ ਦੀ ਸਪਲਾਈ ਵਿੱਚ ਸੁਧਾਰ ਹੋਇਆ ਹੈ। ਓਡੀਸ਼ਾ ਦੇ ਅਧਿਕਾਰੀਆਂ ਨੇ ਕਿਹਾ ਕਿ NTPC ਦੀ ਯੂਨਿਟ ਦੇ ਬੰਦ ਹੋਣ ਕਾਰਨ ਰਾਜ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਯੂਨਿਟ 800 ਮੈਗਾਵਾਟ ਬਿਜਲੀ ਪੈਦਾ ਕਰਦੀ ਹੈ, ਜਿਸ ਵਿੱਚੋਂ 400 ਮੈਗਾਵਾਟ ਓਡੀਸ਼ਾ ਨੂੰ ਜਾਂਦੀ ਹੈ। ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ, ਊਰਜਾ ਵਿਭਾਗ ਨੇ ਏਅਰ ਕੰਡੀਸ਼ਨ ਲੋਡ, ਉਦਯੋਗਿਕ ਅਤੇ ਖੇਤੀਬਾੜੀ ਲੋਡ ਨੂੰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਘਟਾਉਣ ਲਈ ਕਿਹਾ ਹੈ। ਇਸ ਵੇਲੇ ਓਡੀਸ਼ਾ ਵਿੱਚ ਬਿਜਲੀ ਦੀ ਮੰਗ ਲਗਭਗ 5,200 ਤੋਂ 5,400 ਮੈਗਾਵਾਟ ਹੈ ਜਦੋਂ ਕਿ ਰਾਜ ਵਿੱਚ ਲਗਭਗ 4,800 ਮੈਗਾਵਾਟ ਉਪਲਬਧ ਹੈ। ਇਸ ਦੇ ਨਾਲ ਹੀ ਇਕ ਅਧਿਕਾਰਤ ਰਿਲੀਜ਼ 'ਚ ਕਿਹਾ ਗਿਆ ਕਿ ਮਈ 'ਚ ਓਡੀਸ਼ਾ 'ਚ ਸੀ। ਇਹ ਵੀ ਪੜ੍ਹੋ:ਕੋਰੋਨਾ ਦਾ ਵੱਡਾ ਧਮਾਕਾ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਨਵੇਂ ਕੇਸ 3300 ਤੋਂ ਪਾਰ -PTC News