ਪੇਂਡੂ ਖੇਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗੇਗਾ ਕੱਟ
ਚੰਡੀਗੜ੍ਹ, 6 ਅਪ੍ਰੈਲ 2022: ਪਾਵਰਕਾਮ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਚਲਦਿਆਂ ਦਿਨ ਵੇਲੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰੇ। ਇਹ ਵੀ ਪੜ੍ਹੋ: 16 ਦਿਨਾਂ 'ਚ 14ਵੇਂ ਵਾਧੇ ਨਾਲ ਪੈਟਰੋਲ-ਡੀਜ਼ਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਦੱਸ ਦੇਈਏ ਕਿ ਤਕਰੀਬਨ ਹਰ ਸਾਲ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਖੇਤਾਂ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਇਸ ਦਾ ਕਾਰਨ ਬਣਦੀਆਂ ਹਨ। ਪਾਵਰਕਾਮ ਨੇ ਕਿਹਾ ਹੈ ਕਿ ਕਿਸਾਨ ਹਾਈ ਟੈਂਸ਼ਨ ਲਾਈਨ ਹੇਠ ਕਣਕ ਦੇ ਬੰਡਲ ਨਾ ਲਗਾਉਣ, ਇਸ ਨਾਲ ਫ਼ਸਲ ਸੁਰੱਖਿਅਤ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਜਾਗਰੂਕਤਾ ਨਾਲ ਫ਼ਸਲ ਦੀ ਰਾਖੀ ਕਰ ਸਕਦੇ ਹਨ। ਇਹ ਵੀ ਪੜ੍ਹੋ: ਰੈਵਿਨਿਊ ਅਧਿਕਾਰੀਆਂ ਵੱਲੋਂ ਵੱਡਾ ਐਲਾਨ, ਸਰਕਾਰੀ ਵਹੀਕਲਾਂ ਤੋਂ ਬਿਨ੍ਹਾਂ ਨਹੀਂ ਕੀਤੀ ਜਾਵੇਗੀ ਚੈਕਿੰਗ ਉਨ੍ਹਾਂ ਇਹ ਵੀ ਕਿਹਾ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੀ ਪੱਕੀ ਹੋਈ ਫ਼ਸਲ ਦੀ ਕਟਾਈ ਖੇਤ ਵਿੱਚੋਂ ਲੰਘਦੀ ਲਾਈਨ ਦੇ ਹੇਠਾਂ ਤੋਂ ਕਰਨ ਤਾਂ ਜੋ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਸੁਰੱਖਿਅਤ ਰਹਿ ਸਕੀਏ। -PTC News