ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ:ਮੁੰਬਈ : ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ,ਜਿਸਦੇ ਚਲਦਿਆਂ ਹੁਣ ਤੱਕ ਕਈ ਫ਼ਿਲਮੀ ਹਸਤੀਆਂ ਅਤੇ ਰਾਜਨੀਤਿਕ ਨੇਤਾ ਵੀ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਹੁਣ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹਨ।
[caption id="attachment_440603" align="aligncenter" width="300"] ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ[/caption]
ਮਿਲੀ ਜਾਣਕਾਰੀ ਅਨੁਸਾਰ 14 ਅਕਤੂਬਰ ਨੂੰ ਉਨ੍ਹਾਂ ਨੇ ਪਰਿਵਾਰ ਨੂੰ ਮਿਲਣ ਲਾਂਸ ਏਂਜਲਸ ਜਾਣਾ ਸੀ। ਇਸੇ ਦੌਰਾਨ ਉਨ੍ਹ ਨੂੰ ਕੋਰੋਨਾ ਹੋ ਗਿਆ, ਜਿਸ ਕਰਕੇ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਪਲਾਨ ਰੱਦ ਕਰਨਾ ਪਿਆ ਹੈ। 20 ਅਕਤੂਬਰ ਨੂੰ ਉਨ੍ਹਾਂ ਨਾਲ ਆਪਣਾ ਜਨਮ ਦਿਨ ਮਨਾਉਣਾ ਸੀ ਅਤੇ ਦਸਬੰਰ 'ਚ ਪਤਨੀ ਦਾ ਜਨਮ ਦਿਨ ਮਨਾ ਕੇ ਹੀ ਵਾਪਸ ਮੁੰਬਈ ਪਰਤਣਾ ਸੀ।
[caption id="attachment_440606" align="aligncenter" width="300"]
ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ[/caption]
ਉਨ੍ਹਾਂ ਨੇ ਦੱਸਿਆ ਕਿ ਪੂਰੇ ਤਾਲਾਬੰਦੀ ਦੌਰਾਨ ਉਹ ਲਗਾਤਾਰ ਕੰਮ ਕਰਦੇ ਰਹੇ ਹਨ ਅਤੇ ਉਹ 9 ਮਹੀਨੇ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲੇ। ਜਿਸ ਕਰਕੇ ਹੁਣ ਆਪਣੇ ਪਰਿਵਾਰ ਨੂੰ ਮਿਲਣ ਲਈ ਅਮਰੀਕਾ ਜਾਣਾ ਸੀ ਪਰ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਮੈਂ ਆਪਣੀ ਪਤਨੀ ਸਲੋਨੀ, ਬੇਟੀ ਸ਼ੈਨਨ ਤੇ ਏਨਾਬੇਲ ਨੂੰ ਮਿਲਣ ਲਈ ਕਾਫ਼ੀ ਬੇਕਰਾਰ ਹਾਂ।
[caption id="attachment_440604" align="aligncenter" width="300"]
ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ[/caption]
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਹੁਣ ਤੱਕ ਕਈ ਫ਼ਿਲਮੀ ਸਿਤਾਰਿਆਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਕੋਰੋਨਾ ਦਾ ਕਹਿਰ ਸਿਰਫ਼ ਹਿੰਦੀ ਸਿਨੇਮਾ ਜਗਤ 'ਚ ਹੀ ਨਹੀਂ ਸਗੋਂ ਟੀ.ਵੀ. ਇੰਡਸਟਰੀ ਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਇਸ ਦਾ ਕਹਿਰ ਜਾਰੀ ਹੈ ਅਤੇ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
Popular playback singer Kumar Sanu tests positive for Covid-19
-PTCNews