Sat, Nov 9, 2024
Whatsapp

ਟਵਿਨ ਟਾਵਰ ਢਾਹੇ ਜਾਣ ਤੋਂ ਬਾਅਦ NCR 'ਚ ਪ੍ਰਦੂਸ਼ਣ ਦੀ ਸਥਿਤੀ

Reported by:  PTC News Desk  Edited by:  Pardeep Singh -- August 29th 2022 03:01 PM -- Updated: August 29th 2022 03:06 PM
ਟਵਿਨ ਟਾਵਰ ਢਾਹੇ ਜਾਣ ਤੋਂ ਬਾਅਦ NCR 'ਚ ਪ੍ਰਦੂਸ਼ਣ ਦੀ ਸਥਿਤੀ

ਟਵਿਨ ਟਾਵਰ ਢਾਹੇ ਜਾਣ ਤੋਂ ਬਾਅਦ NCR 'ਚ ਪ੍ਰਦੂਸ਼ਣ ਦੀ ਸਥਿਤੀ

ਨਵੀਂ ਦਿੱਲੀ: ਨੋਇਡਾ ਦੇ ਟਵਿਨ ਟਾਵਰ ਨੂੰ ਐਤਵਾਰ ਦੀ ਦੁਪਹਿਰ ਦੇ 2.30 ਵਜੇ ਢਹਿ -ਢੇਰੀ ਕਰ ਦਿੱਤਾ ਗਿਆ ਸੀ। ਮਹਿਜ਼ ਨੌਂ ਸਕਿੰਟਾਂ ਵਿੱਚ, 32 ਅਤੇ 29 ਮੰਜ਼ਿਲਾ ਦੋਵੇਂ ਟਾਵਰ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਏ। ਟਵਿਨ ਟਾਵਰਾਂ ਦੇ ਢਾਹੇ ਜਾਣ ਤੋਂ ਬਾਅਦ ਐਨਸੀਆਰ ਦੇ ਪ੍ਰਦੂਸ਼ਣ ਪੱਧਰ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ ਹੈ। ਸੋਮਵਾਰ ਸਵੇਰੇ ਐਨਸੀਆਰ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ।  ਟਵਿਨ ਟਾਵਰ ਢਾਹੇ ਜਾਣ ਤੋਂ ਪਹਿਲਾਂ ਦੁਪਹਿਰ 2 ਵਜੇ ਸੈਕਟਰ 125 ਦਾ AQI 122, ਸੈਕਟਰ 62 ਦਾ AQI 108, ਸੈਕਟਰ 1 ਦਾ AQI 119 ਅਤੇ ਸੈਕਟਰ 116 ਦਾ AQI 121 ਦਰਜ ਕੀਤਾ ਗਿਆ। ਸੋਮਵਾਰ ਸਵੇਰੇ ਟਵਿਨ ਟਾਵਰ ਢਹਿਣ ਤੋਂ ਪਹਿਲਾਂ ਪ੍ਰਦੂਸ਼ਣ ਦਾ ਪੱਧਰ ਘੱਟ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਸਵੇਰੇ 10 ਵਜੇ ਸੈਕਟਰ 125 ਦਾ AQI 134, ਸੈਕਟਰ 62 ਦਾ AQI 135, ਸੈਕਟਰ 1 ਦਾ AQI 144 ਅਤੇ ਸੈਕਟਰ 116 ਦਾ AQI 146 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਤਵਾਰ ਦੀ ਤੁਲਨਾ 'ਚ ਸੋਮਵਾਰ ਸਵੇਰੇ ਦਿੱਲੀ ਅਤੇ ਗਾਜ਼ੀਆਬਾਦ ਦੇ ਕਈ ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ 'ਚ ਮਾਮੂਲੀ ਵਾਧਾ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਵੇਰੇ 10:00 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦਿੱਲੀ ਦਾ AQI 134 ਅਤੇ ਗਾਜ਼ੀਆਬਾਦ ਦਾ AQI 148 ਦਰਜ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਸਥਾਨ ਅਤੇ ਪੂਰੇ ਦੀ ਹਵਾ ਦੀ ਗੁਣਵੱਤਾ ਦੇ ਪੱਧਰ ਦੀ ਨਿਗਰਾਨੀ ਕਰਨ ਦੀ ਲੋੜ ਹੈ। ਦੱਸ ਦੇਈਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐਤਵਾਰ ਅਤੇ ਸੋਮਵਾਰ ਦੇ ਜਾਰੀ ਕੀਤੇ ਗਏ ਅੰਕੜਿਆ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਫਰਕ ਪਿਆ ਹੈ। ਐਤਵਾਰ ਨੂੰ ਟਾਵਰ ਢਾਹੁਣ ਤੋਂ ਪਹਿਲਾ ਪ੍ਰਦੂਸ਼ਣ ਘੱਟ ਸੀ ਪਰ ਟਾਵਰ ਢਾਹੁਣ ਤੋਂ ਬਾਅਦ ਪ੍ਰਦਰਸ਼ਨ ਵਿੱਚ ਹਲਕਾ ਜਿਹਾ ਫਰਕ ਪਿਆ ਹੈ। ਇਹ ਵੀ ਪੜ੍ਹੋ:ਹਾਈਕੋਰਟ ਨੇ ਪਠਾਨਕੋਟ, ਗੁਰਦਾਸਪੁਰ ਤੇ ਨੇੜਲੇ ਸਰਹੱਦੀ ਖੇਤਰ 'ਚ ਹਰ ਤਰ੍ਹਾਂ ਦੀ ਮਾਈਨਿੰਗ 'ਤੇ ਲਗਾਈ ਰੋਕ -PTC News


Top News view more...

Latest News view more...

PTC NETWORK