ਬਿਜਲੀ ਖੇਤਰ 'ਚ ਦਿਖਾਈ ਜਾ ਰਹੀ ਗੈਰ ਸੰਜੀਦਗੀ 'ਤੇ ਅਕਾਲੀ ਆਗੂ ਨੇ ਖੜ੍ਹੇ ਕੀਤੇ ਸਵਾਲ
ਗਗਨਦੀਪ ਸਿੰਘ ਅਹੂਜਾ, 3 ਜਨਵਰੀ: ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਖੇਤਰ ਵਿੱਚ ਦਿਖਾਈ ਜਾ ਰਹੀ ਗੈਰ ਸੰਜੀਦਗੀ ਤੇ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਦੀ ਕਾਰ ਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਚੰਦੂਮਾਜਰਾ ਨੇ ਕਿਹਾ ਕਿ ਪਾਵਰਕਾਮ ਪ੍ਰਤੀ ਸਰਕਾਰ ਦਾ ਰਵਈਆ ਉਦਾਸੀਨਤਾ ਵਾਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਪਸ਼ਟ ਕਰੇ ਕਿ ਪਾਵਰਕਾਮ ਵਿੱਚ ਰੈਗੂਲਰ ਚੇਅਰਮੈਨ ਅਤੇ ਡਾਇਰੈਕਟਰ ਕਿਉਂ ਨਹੀਂ ਲਾਏ ਜਾ ਰਹੇ। ਚੇਅਰਮੈਨ ਤੋਂ ਇਲਾਵਾ ਡਾਇਰੈਕਟਰ ਡਿਸਟ੍ਰਿਬ੍ਯੂਸ਼ਨ ਅਤੇ ਕਮਰਸ਼ੀਅਲ ਅਗਲੇ ਹੁਕਮਾਂ ਤੱਕ ਚੱਲ ਰਹੇ ਹਨ। ਚੇਅਰਮੈਨ ਦੀ ਨਿਯੁਕਤੀ ਲਈ 3 ਮਹੀਨੇ ਦਾ ਪਰੋਸੈਸ ਹੈ ਪਰ ਚੈਅਰਮੈਨ ਬਲਦੇਵ ਸਿੰਘ ਸਰਾਂ ਦੀ ਟਰਮ 22 ਦਸੰਬਰ ਨੂੰ ਖ਼ਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਰੱਖਿਆ ਹੋਇਆ ਹੈ। ਇਸੇ ਤਰੀਕੇ ਡਿਸਟ੍ਰਿਬ੍ਯੂਸ਼ਨ ਅਤੇ ਕਮਰਸ਼ੀਅਲ ਦਾ ਵੀ ਇਹੋ ਹਾਲ ਹੈ। ਉਨ੍ਹਾਂ ਸਵਾਲ ਕੀਤੇ ਕਿ ਐਕਸਪਰਟ ਕਮੇਟੀ ਨੇ ਡਿਸਟ੍ਰਿਬ੍ਯੂਸ਼ਨ ਅਤੇ ਕਮਰਸ਼ੀਅਲ ਡਾਇਰੈਕਟਰ ਲਾਉਣ ਲਈ ਪੈਨਲ ਮੁੱਖ ਮੰਤਰੀ ਦੀ ਟੇਬਲ 'ਤੇ ਪਿਆ ਪਰ ਅਜੇ ਤੱਕ ਕੋਈ ਵੀ ਫੈਸਲਾ ਕਿਉਂ ਨ੍ਹ੍ਹੀ ਕੀਤਾ ਜਾ ਰਿਹਾ। ਉਂਨਾ ਖਦਸ਼ਾ ਪ੍ਰਗਟ ਕੀਤਾ ਕਿ ਰੇਰਾ ਦੇ ਚੇਅਰਮੈਨ ਅਤੇ ਰਾਜ ਸਭਾ ਦੇ ਮੈਬਰਾਂ ਵਾਂਗ ਦਿੱਲੀ ਤੋਂ ਲਿਆ ਕੇ ਪਾਵਰਕਾਮ ਦੇ ਉੱਚ ਅਹੁਦਿਆਂ 'ਤੇ ਤਾਂ ਨਹੀਂ ਬਿਠਾਏ ਜਾ ਰਹੇ।
ਇਹ ਵੀ ਪੜ੍ਹੋ: ਬਿਜਲੀ ਦਰਾਂ 70 ਪੈਸੇ ਤੋਂ 90 ਪੈਸੇ ਪ੍ਰਤੀ ਯੂਨਿਟ ਤੱਕ ਵਧਣ ਦੀ ਸੰਭਾਵਨਾ
- PTC NEWS