ਮਹਾਰਾਸ਼ਟਰ 'ਚ ਸਿਆਸੀ ਭੂਚਾਲ ; ਮੁੱਖ ਮੰਤਰੀ ਬਣੇ ਰਹਿਣ ਦਾ ਇੱਛੁਕ ਨਹੀਂ : ਊਧਵ ਠਾਕਰੇ
ਮੁੰਬਈ : ਮਹਾਰਾਸ਼ਟਰ ਦੇ ਸਿਆਸੀ ਭੂਚਾਲ 'ਚ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ ਕਹਿਣਾ ਹੈ ਕਿ ਮੈਂ ਵਿਧਾਇਕਾਂ ਨੂੰ ਆਪਣਾ ਅਸਤੀਫ਼ਾ ਦੇਣ ਲਈ ਤਿਆਰ ਹਾਂ, ਉਹ ਇੱਥੇ ਆਉਣ ਅਤੇ ਮੇਰਾ ਅਸਤੀਫ਼ਾ ਰਾਜ ਭਵਨ ਲੈ ਜਾਣ। ਮੈਂ ਸ਼ਿਵ ਸੈਨਾ ਪਾਰਟੀ ਪ੍ਰਧਾਨ ਦਾ ਅਹੁਦਾ ਵੀ ਛੱਡਣ ਲਈ ਤਿਆਰ ਹਾਂ, ਦੂਜਿਆਂ ਦੇ ਕਹਿਣ 'ਤੇ ਨਹੀਂ, ਆਪਣੇ ਵਰਕਰਾਂ ਦੇ ਕਹਿਣ 'ਤੇ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਤੇ ਕੁੱਝ ਹੋਰ ਵਿਧਾਇਕਾਂ ਦੀ ਬਗ਼ਾਵਤ ਮਗਰੋਂ ਸੰਕਟ ਵਿੱਚ ਆਈ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਸਰਕਾਰ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਉਹ ਇਸ ਅਹੁਦੇ ’ਤੇ ਬਣੇ ਰਹਿਣ ਦੇ ਇੱਛੁਕ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਸ਼ਿਵ ਸੈਨਾ ਮੁਖੀ ਦਾ ਅਹੁਦਾ ਛੱਡਣ ਲਈ ਵੀ ਤਿਆਰ ਹਨ। ਊਧਵ ਨੇ ਕਿਹਾ ਕਿ ਅਸੰਤੁਸ਼ਟ ਵਿਧਾਇਕ ਇੱਕ ਵਾਰ ਉਨ੍ਹਾਂ ਨਾਲ ਆ ਕੇ ਗੱਲ ਕਰਨ ਅਤੇ ਇਸ ਦੀ ਮੰਗ ਕਰਨ। ਊਧਵ ਠਾਕਰੇ ਨੇ ਕਿਹਾ ਕਿ ਕੋਰੋਨਾ ਦੌਰਾਨ ਅਸੀਂ ਚੰਗਾ ਕੰਮ ਕੀਤਾ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਮੁੱਦੇ ਨੂੰ ਨਹੀਂ ਛੱਡਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮੈਂ ਲੋਕਾਂ ਨੂੰ ਨਹੀਂ ਮਿਲ ਰਿਹਾ ਸੀ ਕਿਉਂਕਿ ਮੈਂ ਬਿਮਾਰ ਸੀ ਪਰ ਹੁਣ ਮੈਂ ਲੋਕਾਂ ਨੂੰ ਦੁਬਾਰਾ ਮਿਲ ਰਿਹਾ ਹਾਂ। ਸ਼ਿਵ ਸੈਨਾ ਕਦੇ ਵੀ ਹਿੰਦੂਤਵ ਨੂੰ ਨਹੀਂ ਛੱਡ ਸਕਦੀ। ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਅਸੀਂ ਏਕਨਾਥ ਸ਼ਿੰਦੇ ਨਾਲ ਅਯੁੱਧਿਆ ਵੀ ਗਏ ਸੀ। ਸਾਨੂੰ ਸਭ ਪਤਾ ਹੈ ਕਿ ਅਸੀਂ ਹਿੰਦੂਤਵ ਲਈ ਕੀ ਕੀਤਾ ਹੈ। ਮੈਂ ਹਿੰਦੂਤਵ ਦੀ ਗੱਲ ਕਰਨ ਵਾਲਾ ਪਹਿਲਾ ਮੁੱਖ ਮੰਤਰੀ ਸੀ। ਮੈਂ ਸ਼ਿਵ ਸੈਨਾ ਦੇ ਮੁਖੀ ਬਾਲਾਸਾਹਿਬ ਠਾਕਰੇ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਅਹੁਦੇ ਦੇ ਲਾਲਚੀ ਨਹੀਂ ਹਾਂ। ਹਰ ਕਿਸੇ ਨੇ ਸਾਡੀ ਮਦਦ ਕੀਤੀ ਹੈ।ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਸਾਡੀ ਮਦਦ ਕੀਤੀ ਹੈ। ਜੇ ਇਕ ਵੀ ਵਿਧਾਇਕ ਸਾਹਮਣੇ ਆ ਕੇ ਕਹੇ ਕਿ ਮੈਂ ਤੁਹਾਨੂੰ ਨਹੀਂ ਚਾਹੁੰਦਾ ਤਾਂ ਮੈਂ ਅਸਤੀਫਾ ਦੇ ਦੇਵਾਂਗਾ। ਜੋ ਵੀ ਕਹਿਣਾ ਹੈ, ਉਹ ਮੇਰੇ ਸਾਹਮਣੇ ਕਹੋ।'' ਅੱਜ ਸ਼ਿਵ ਸੈਨਾ ਦੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਨੇ ਭਰਤ ਗੋਗਾਵਾਲੇ ਨੂੰ ਆਪਣਾ ਚੀਫ਼ ਵ੍ਹਿਪ ਬਣਾਉਣ ਦਾ ਐਲਾਨ ਕੀਤਾ ਹੈ। ਗੋਗਾਵਲੇ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਏਕਨਾਥ ਸ਼ਿੰਦੇ ਹੀ ਹਨ। ਉਨ੍ਹਾਂ ਨੇ ਕਿਹਾ ਕਿ ਇਕ ਦਿਨ ਪਹਿਲਾਂ ਵਿਧਾਇਕ ਦਲ ਦੀ ਬੈਠਕ ਹੋਈ ਸੀ, ਉਸ ਤੋਂ ਬਾਅਦ ਇਕ ਮਤਾ ਪਾਸ ਕੀਤਾ ਗਿਆ ਸੀ, ਜਿਸ 'ਤੇ 34 ਵਿਧਾਇਕਾਂ ਨੇ ਦਸਤਖਤ ਕੀਤੇ ਹਨ। ਗੋਗਾਵਲੇ ਨੇ ਕਿਹਾ ਕਿ 2019 'ਚ ਜਦੋਂ ਵਿਧਾਇਕ ਦਲ ਦੀ ਬੈਠਕ ਹੋਈ ਸੀ ਤਾਂ ਉਨ੍ਹਾਂ ਨੇ ਸ਼ਿੰਦੇ ਨੂੰ ਚੁਣਿਆ ਸੀ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਚਾਰ ਵਿਧਾਇਕਾਂ ਨਾਲ ਸੂਰਤ ਪਹੁੰਚ ਚੁੱਕੇ ਹਨ। ਉਹ ਇੱਥੋਂ ਗੁਹਾਟੀ ਜਾਣਗੇ। ਦੂਜੇ ਪਾਸੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਾਰੇ ਵਿਧਾਇਕ ਇਕੱਠੇ ਹਨ। ਇਹ ਵੀ ਪੜ੍ਹੋ : ਸ਼ਾਹੀ ਸ਼ਹਿਰ 'ਚ ਕੋਰੋਨਾ ਨੇ ਫੜੀ ਰਫ਼ਤਾਰ, ਵਿਧਾਇਕ ਡਾ. ਬਲਬੀਰ ਸਣੇ 20 ਪਾਜ਼ੇਟਿਵ ਮਰੀਜ਼ ਆਏ