Thu, Apr 17, 2025
Whatsapp

ਪੁਲਿਸ ਵਾਲੇ ਹੁਣ ਸਰਕਾਰੀ ਘਰਾਂ 'ਚ ਨਹੀਂ ਰੱਖ ਸਕਣਗੇ ਪਾਲਤੂ ਕੁੱਤੇ

Reported by:  PTC News Desk  Edited by:  Pardeep Singh -- May 18th 2022 11:53 AM
ਪੁਲਿਸ ਵਾਲੇ ਹੁਣ ਸਰਕਾਰੀ ਘਰਾਂ 'ਚ ਨਹੀਂ ਰੱਖ ਸਕਣਗੇ ਪਾਲਤੂ ਕੁੱਤੇ

ਪੁਲਿਸ ਵਾਲੇ ਹੁਣ ਸਰਕਾਰੀ ਘਰਾਂ 'ਚ ਨਹੀਂ ਰੱਖ ਸਕਣਗੇ ਪਾਲਤੂ ਕੁੱਤੇ

ਪਟਿਆਲਾ: ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਾਂਡੋ ਬਹਾਦਗੜ੍ਹ ਪਟਿਆਲਾ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਹੁਣ ਪੁਲਿਸ ਕਰਮਚਾਰੀ ਆਪਣੇ ਸਰਕਾਰੀ ਘਰਾਂ ਵਿੱਚ ਪਲਾਤੂ ਕੁੱਤੇ ਨਹੀਂ ਰੱਖ ਸਕਣਗੇ। ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ ਜਿਹੜੇ ਕਰਮਚਾਰੀਆਂ ਨੇ ਪਲਾਤੂ ਕੁੱਤੇ ਰੱਖੇ ਹੋਏ ਹਨ ਕੀ ਉਨ੍ਹਾਂ ਨੇ ਪੀਪੀਆਰ 3.32 ਜੇ ਅਨੁਸਾਰ ਆਗਿਆ ਲਈ ਹੋਈ ਹੈ। ਜਿਨ੍ਹਾਂ ਨੇ ਆਗਿਆ ਨਹੀਂ ਲਈ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਕ ਹਫਤੇ ਦੇ ਅੰਦਰ ਅੰਦਰ ਰਿਹਾਇਸ਼ੀ ਕੁਆਰਟਰਾਂ ਵਿੱਚੋਂ ਕੁੱਤਿਆ ਨੂੰ ਬਾਹਰ ਕੱਢਿਆ ਜਾਵੇ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਜੇਕਰ ਕੋਈ ਵੀ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਉਸ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਸਰਕਾਰੀ ਘਰਾਂ ਵਿੱਚ ਰਹਿ ਰਹੇ ਪੁਲਿਸ ਕਰਮਚਾਰੀਆਂ ਲਈ ਦਿੱਤਾ ਗਿਆ ਹੈ। ਇਹ ਵੀ ਪੜ੍ਹੋ:ਹੱਕੀ ਮੰਗਾਂ ਲਈ ਕਿਸਾਨ ਚੰਡੀਗੜ੍ਹ ਸਰਹੱਦ 'ਤੇ ਅੜੇ, ਮੁੱਖ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ -PTC News


Top News view more...

Latest News view more...

PTC NETWORK