Tue, Jan 21, 2025
Whatsapp

ਵਹੁਟੀ ਹੀ ਨਿਕਲੀ ਦੁਬਈ ਤੋਂ ਵਾਪਿਸ ਪਰਤੇ ਪਤੀ ਦੀ ਕਾਤਲ, ਪ੍ਰੇਮੀ ਨਾਲ ਮਿਲ ਦਿੱਤਾ ਕਤਲ ਨੂੰ ਅੰਜਾਮ

Reported by:  PTC News Desk  Edited by:  Jasmeet Singh -- June 12th 2022 08:43 PM -- Updated: June 13th 2022 02:19 PM
ਵਹੁਟੀ ਹੀ ਨਿਕਲੀ ਦੁਬਈ ਤੋਂ ਵਾਪਿਸ ਪਰਤੇ ਪਤੀ ਦੀ ਕਾਤਲ, ਪ੍ਰੇਮੀ ਨਾਲ ਮਿਲ ਦਿੱਤਾ ਕਤਲ ਨੂੰ ਅੰਜਾਮ

ਵਹੁਟੀ ਹੀ ਨਿਕਲੀ ਦੁਬਈ ਤੋਂ ਵਾਪਿਸ ਪਰਤੇ ਪਤੀ ਦੀ ਕਾਤਲ, ਪ੍ਰੇਮੀ ਨਾਲ ਮਿਲ ਦਿੱਤਾ ਕਤਲ ਨੂੰ ਅੰਜਾਮ

ਸ੍ਰੀ ਅੰਮ੍ਰਿਤਸਰ ਸਾਹਿਬ, 12 ਜੂਨ: ਅੰਮ੍ਰਿਤਸਰ 'ਚ ਰਿਸ਼ਤੇ ਤਾਰ ਤਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਅੱਜ ਸਵੇਰੇ ਛੇਹਰਟਾ ਇਲਾਕੇ ਦੇ ਘੰਨੂ ਪੁਰ ਕਾਲੇ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੀ ਪੁਲਿਸ ਨੇ ਸੀਸੀਟੀਵੀ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ਵਿੱਚ ਕੁੱਝ ਹੀ ਘੰਟਿਆਂ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਅਤੇ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਹ ਵੀ ਪੜ੍ਹੋ: ਸ਼੍ਰੀ ਜਟੇਸ਼ਵਰ ਮਹਾਦੇਵ ਅਤੇ ਮਾਤਾ ਨੈਣਾ ਦੇਵੀ ਮੰਦਿਰ 'ਚੋਂ ਵੱਡੀ ਮਾਤਰਾ 'ਚ ਚੜ੍ਹਾਵਾ ਅਤੇ ਚਾਂਦੀ ਚੋਰੀ ਕਰ ਫਰਾਰ ਹੋਏ ਚੋਰ ਮ੍ਰਿਤਕ ਹਰਜਿੰਦਰ ਸਿੰਘ ਦਾ ਕਾਤਲ ਕੋਈ ਹੋਰ ਨੇ ਨਹੀਂ ਸਗੋਂ ਉਸਦੀ ਪਤਨੀ ਸਤਨਾਮ ਕੌਰ ਸੀ। ਦਰਅਸਲ ਸਤਨਾਮ ਕੌਰ ਦੇ ਅਰਸ਼ਦੀਪ ਨਾਂ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਮ੍ਰਿਤਕ ਹਰਜਿੰਦਰ ਸਿੰਘ ਦੁਬਈ ਵਿੱਚ ਰਹਿੰਦਾ ਸੀ ਅਤੇ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਹਰਜਿੰਦਰ ਅੰਮ੍ਰਿਤਸਰ ਪਰਤਿਆ ਸੀ ਅਤੇ ਇਸ ਦੌਰਾਨ ਹੀ ਉਸਨੂੰ ਆਪਣੀ ਪਤਨੀ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਕਾਫੀ ਝਗੜਾ ਹੋਇਆ ਅਤੇ ਫਿਰ ਸਤਨਾਮ ਕੌਰ ਨੇ ਆਪਣੇ ਪ੍ਰੇਮੀ ਅਰਸ਼ਦੀਪ ਨੂੰ ਆਪਣੇ ਪਤੀ ਹਰਜਿੰਦਰ ਦਾ ਕਤਲ ਕਰਨ ਲਈ ਕਿਹਾ। ਆਪਣੀ ਗੁਨਹਗਾਰ ਪ੍ਰੇਮਿਕਾ ਦੀਆਂ ਗੱਲਾਂ 'ਚ ਆਕੇ ਪ੍ਰੇਮੀ ਅਰਸ਼ਦੀਪ ਨੇ ਪਹਿਲਾਂ ਆਪਣੇ ਇਕ ਰਿਸ਼ਤੇਦਾਰ ਤੋਂ ਉਸਦੀ ਲਾਇਸੈਂਸੀ ਰਿਵਾਲਵਰ ਚੋਰੀ ਕਰ ਲਈ ਫਿਰ ਇਕ ਕੰਟਰੈਕਟ ਕਿਲਰ ਨੂੰ ਪ੍ਰੇਮਿਕਾ ਦੇ ਪਤੀ ਦੀ ਹੱਤਿਆ ਦੀ ਸੁਪਾਰੀ ਦੇ ਛੱਡੀ। ਇਹ ਵੀ ਪੜ੍ਹੋ: ਮਾਨ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਲੁਆਈ, ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ ਚੇਤਾਵਨੀ ਸੁਪਾਰੀ ਦੀ ਰਕਮ 2 ਲੱਖ 70 ਹਾਜ਼ਰ ਰੁਪਏ ਤੈਅ ਕੀਤੀ ਗਈ, ਅਰਸ਼ਦੀਪ ਨੇ ਵਰਿੰਦਰ ਨਾਂ ਦੇ ਵਿਅਕਤੀ ਨੂੰ ਕਤਲ ਕਰਨ ਦੀ ਸੁਪਾਰੀ ਦੀ ਜਿੰਮਵਾਰੀ ਸੌਂਪ ਦਿੱਤੀ। ਜਿਸ ਤੋਂ ਬਾਅਦ ਅੱਜ ਸਵੇਰੇ ਵਰਿੰਦਰ ਨੇ ਹਰਜਿੰਦਰ ਸਿੰਘ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਹਰਜਿੰਦਰ ਸਿੰਘ ਦੀ ਪਤਨੀ ਅਤੇ ਉਸਦੇ ਦੋਨਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਮਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। -PTC News


Top News view more...

Latest News view more...

PTC NETWORK