ਪੁਲਿਸ ਹੀ ਬਣੀ ਚੋਰ ? ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਵਾਲੇ ਪੁਲਿਸ ਮੁਲਜ਼ਾਮ ਨੂੰ ਲੱਗਾ ਮੋਟਾ ਜੁਰਮਾਨਾ
ਪਟਿਆਲਾ: ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਵੱਲੋਂ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਪੀਐੱਸਪੀਸੀਐਲ ਇਨਫੋਰਸਮੈਂਟ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਇਸਦਾ ਖੁਲਾਸਾ ਹੋਇਆ ਹੈ। ਪੀਐਸਪੀਸੀਐੱਲ ਵਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸੇ ਜਾ ਰਹੇ ਗੁਰਬਾਜ ਸਿੰਘ ਚੀਮਾ ਨੂੰ 55 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ ਤੇ ਹੋਰ ਕਾਰਵਾਈ ਅਮਲ ਵਿਚ ਲਿਆਉਣ ਲਈ ਐਂਟੀ ਪਾਵਰ ਥੈਫਟ ਪੁਲਿਸ ਨੂੰ ਲਿਖਿਆ ਗਿਆ ਹੈ। ਪੀਐੱਸਪੀਸੀਐੱਲ ਦੇ ਬੁਲਾਰੇ ਨੇ ਦੱਸਿਆ ਹੈ ਕਿ ਇੰਨਫੋਰਸਮੈਂਟ ਦੀਆਂ ਟੀਮਾਂ ਵਲੋਂ ਪਟਿਆਲਾ ਵਿੱਚ ਬਿਜਲੀ ਚੋਰੀ ਦੀ ਚੈਕਿੰਗ ਦੋਰਾਨ ਸਰਾਭਾ ਨਗਰ, ਭਾਦਸੋਂ ਰੋਡ ਵਿਖੇ ਖਪਤਕਾਰ ਗੁਰਬਾਜ਼ ਸਿੰਘ ਚੀਮਾ ਜ਼ੋ ਕਿ ਪੁਲਿਸ ਮੁਲਾਜ਼ਿਮ ਹੈ, ਨੂੰ ਸਿੱਧੀਆਂ ਕੁੰਡੀਆਂ ਲਾ ਕੇ ਅੰਡਰਗਰਾਉਂਡ ਤਾਰ ਰਾਂਹੀ ਬਿਜਲੀ ਚੋਰੀ ਕਰਦਾ ਫੜਿ੍ਆ ਗਿਆ। ਇਹ ਵੀ ਪੜ੍ਹੋ: ਆਪ ਆਗੂ ਦੀ ਧੱਕੇਸ਼ਾਹੀ 'ਤੇ ਭੜਕੇ ਪਿੰਡ ਵਾਸੀ; ਲਾਭਪਾਤਰੀਆਂ ਨੂੰ ਜ਼ਬਰਦਸਤੀ ਨਿਰਧਾਰਤ ਤੋਂ ਘੱਟ ਕਣਕ ਵੰਡਣ ਦਾ ਮਾਮਲਾ ਬਿਜਲੀ ਐਕਟ ਦੇ ਅਧੀਨ ਖਪਤਕਾਰ ਨੂੰ 55 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇੰਫੋਰਸਮੈਂਟ ਦੀ ਟੀਮ ਵੱਲੋਂ ਮੋਕੇ 'ਤੇ ਫੜ੍ਹੀ ਤਾਰ ਕਬਜ਼ੇ ਵਿੱਚ ਲੈ ਲਈ ਗਈ। ਖਪਤਕਾਰ ਵਿਰੁੱਧ ਬਿਜਲੀ ਐਕਟ 2003 ਅਨੁਸਾਰ ਬਣਦੀ ਕਾਰਵਾਈ ਕਰਨ ਅਤੇ ਜੁਰਮਾਨੇ ਦੀ ਰਕਮ ਭਰਵਾਉਣ ਸਬੰਧੀ ਐਂਟੀ ਪਾਵਰ ਥੈਫਟ ਪੁਲਿਸ ਥਾਣੇ ਨੂੰ ਲਿਖ ਦਿੱਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਨੇ ਬਿਜਲੀ ਖਪਤਕਾਰਾ ਨੂੰ ਇਕ ਅਪੀਲ ਕੀਤੀ ਕਿ ਰਾਜ ਵਿੱਚ ਬਿਜਲੀ ਦੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਦੀ ਚੋਰੀ ਨੂੰ ਰੋਕਣ ਵਿੱਚ ਪੀਐਸਪੀਸੀਐਲ ਦੀ ਮਦਦ ਕਰਨ। (ਗਗਨਦੀਪ ਆਹੂਜਾ ਦੀ ਰਿਪੋਰਟ) -PTC News