ਪੁਲਿਸ ਨੇ ਦਬੋਚਿਆ ਮਰਹੂਮ ਗਾਇਕ ਚਮਕੀਲੇ ਦਾ ਪੁੱਤਰ, ਕਿਲੋ ਅਫੀਮ ਸਣੇ ਗ੍ਰਿਫਤਾਰ
ਸਤਨਾਮ ਸਿੰਘ, (ਗੁਰਦਾਸਪੁਰ, 15 ਜੂਨ): ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਗਾਣੇ ਨਾਲ ਮਸ਼ਹੂਰ ਹੋਏ ਪੰਜਾਬੀ ਮਰਹੂਮ ਗਾਇਕ ਅਮਰ ਸਿੰਘ ਚਮਕੀਲੇ ਦੇ ਪੁੱਤਰ ਜੈਮਨ ਚਮਕੀਲਾ ਅਤੇ ਉਸਦੇ ਸਾਥੀ ਰਾਜ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਧਾਰੀਵਾਲ ਪੁਲਿਸ ਦੀ ਨਾਕਾਬੰਦੀ ਦੌਰਾਨ ਦੋਵਾਂ ਕੋਲੋਂ ਇੱਕ ਕਿੱਲੋ ਅਫੀਮ ਬਰਾਮਦ ਹੋਈ ਜਿਸਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਮੌਕੇ 'ਤੇ ਹੀ ਦਬੋਚ ਗ੍ਰਿਫਤਾਰ ਕਰ ਲਿਆ। ਦੋਵਾਂ ਉੱਤੇ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕੋਲੋ ਪੁੱਛਗਿੱਛ ਵੀ ਜਾਰੀ ਹੈ। ਇਹ ਵੀ ਪੜ੍ਹੋ: ਐਡਵੋਕੇਟ ਸਿੱਪੀ ਸਿੱਧੂ ਕਤਲ ਮਾਮਲੇ 'ਚ ਹਾਈ ਕੋਰਟ ਦੀ ਜਸਟਿਸ ਦੀ ਧੀ ਗ੍ਰਿਫ਼ਤਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਾਰੀਵਾਲ ਦੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਅਤੇ ਸੀਆਈਏ ਸਟਾਫ ਵੱਲੋਂ ਖੁੰਡਾ ਮੋੜ 'ਤੇ ਰਾਤ ਨੂੰ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਸਵਿਫਟ ਕਾਰ ਨੂੰ ਰੋਕ ਕੇ ਜਦ ਤਲਾਸ਼ੀ ਕੀਤੀ ਗਈ ਤਾਂ ਕਾਰ ਵਿਚ ਸਵਾਰ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਨ ਚਮਕੀਲਾ ਅਤੇ ਉਸਦੇ ਸਾਥੀ ਰਾਜ ਕੁਮਾਰ ਕੋਲੋਂ ਕਿੱਲੋ 7 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਕੌਣ ਸੀ ਅਮਰ ਸਿੰਘ ਚਮਕੀਲਾ? ਅਮਰ ਸਿੰਘ ਚਮਕੀਲਾ ਪੰਜਾਬੀ ਸੰਗੀਤ ਜਗਤ ਦਾ ਇੱਕ ਪ੍ਰਸਿੱਧ ਭਾਰਤੀ ਗਾਇਕ ਅਤੇ ਸੰਗੀਤਕਾਰ ਸੀ। ਚਮਕੀਲਾ ਅਤੇ ਉਸਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਉਹਨਾਂ ਦੇ ਬੈਂਡ ਦੇ ਦੋ ਮੈਂਬਰਾਂ ਸਮੇਤ ਇੱਕ ਕਤਲ ਵਿੱਚ ਮਾਰ ਦਿੱਤਾ ਗਿਆ ਸੀ ਜੋ ਅਜੇ ਤੱਕ ਅਣਸੁਲਝਿਆ ਹੋਇਆ ਹੈ। ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਰੋਸ ਧਰਨਾ ਅਮਰ ਸਿੰਘ ਚਮਕੀਲਾ ਨੂੰ ਪੰਜਾਬ ਦੇ ਸਭ ਤੋਂ ਵਧੀਆ ਲਾਈਵ ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਜੋ ਕਿ ਪਿੰਡਾਂ ਦੇ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਸੀ। ਉਸਦੀ ਮਾਸਿਕ ਬੁਕਿੰਗ ਨਿਯਮਤ ਤੌਰ 'ਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਨਾਲੋਂ ਵੱਧ ਸੀ। ਚਮਕੀਲਾ ਨੂੰ ਆਮ ਤੌਰ 'ਤੇ ਹਰ ਸਮੇਂ ਦੇ ਮਹਾਨ ਅਤੇ ਪ੍ਰਭਾਵਸ਼ਾਲੀ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। -PTC News