PNG Price Hike: PNG ਦੀਆਂ ਕੀਮਤਾਂ 'ਚ ਹੋਇਆ ਵਾਧਾ, 2 ਹਫਤਿਆਂ 'ਚ ਵੇਖੋ ਕਿੰਨਾ ਵਧੀਆ RATE
PNG Price Hike: ਦੇਸ਼ ਭਰ ਵਿੱਚ ਲੋਕਾਂ ਨੂੰ ਰੋਜਾਨਾ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਈਂਧਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦਿੱਲੀ ਵਾਸੀਆਂ ਲਈ PNG ਦੀਆਂ ਕੀਮਤਾਂ ਫਿਰ ਵਧਾ ਦਿੱਤੀਆਂ ਗਈਆਂ ਹਨ। ਦਿੱਲੀ ਵਿੱਚ PNG ਦੀਆਂ ਕੀਮਤਾਂ ਵਿੱਚ ਹੁਣ 4.25 ਰੁਪਏ ਪ੍ਰਤੀ SCM ਦਾ ਵਾਧਾ ਕੀਤਾ ਗਿਆ ਹੈ। ਇਹ ਵਧੀਆਂ ਹੋਈਆਂ ਕੀਮਤਾਂ 14 ਅਪ੍ਰੈਲ ਤੋਂ ਲਾਗੂ ਹੋਣਗੀਆਂ। ਫਿਲਹਾਲ ਰਾਜਧਾਨੀ ਦਿੱਲੀ 'ਚ PNG ਦੀ ਕੀਮਤ 45.86 ਰੁਪਏ ਪ੍ਰਤੀ SCM ਹੋ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸੀਐਨਜੀ ਦੀ ਕੀਮਤ ਵਿੱਚ 7 ਰੁਪਏ ਅਤੇ ਪੀਐਨਜੀ ਦੀ ਕੀਮਤ ਵਿੱਚ 5 ਰੁਪਏ ਦਾ ਵਾਧਾ ਕੀਤਾ ਸੀ। ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਤੋਂ ਬਾਅਦ ਦਿੱਲੀ 'ਚ CNG ਦੀ ਕੀਮਤ 71.61 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ, ਜਦਕਿ PNG ਦੀ ਨਵੀਂ ਕੀਮਤ 45.86 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਮਹੀਨੇ ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਹੈ। ਚਾਰ ਕਿਸ਼ਤਾਂ ਵਿੱਚ ਇਸਦੀ ਕੀਮਤ ਵਿੱਚ 10.80 ਰੁਪਏ ਦਾ ਵਾਧਾ ਹੋਇਆ ਹੈ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ ਇਸ ਮਹੀਨੇ ਤੀਜੀ ਵਾਰ CNG ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਅਤੇ 7 ਅਪ੍ਰੈਲ ਨੂੰ ਸੀਐਨਜੀ ਦੀ ਕੀਮਤ ਵਧਾਈ ਗਈ ਸੀ। ਇਸ ਵਾਧੇ ਤੋਂ ਬਾਅਦ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀ ਕੀਮਤ 74.17 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ ਜਦੋਂਕਿ ਗੁਰੂਗ੍ਰਾਮ ਦੇ ਲੋਕਾਂ ਨੂੰ ਇੱਕ ਕਿਲੋ ਸੀਐਨਜੀ ਲਈ 79.94 ਰੁਪਏ ਦੇਣੇ ਪੈਣਗੇ। ਇਹ ਵੀ ਪੜ੍ਹੋ: ਕਣਕ ਖਰੀਦ ਨੂੰ ਲੈ ਕੇ ਰਾਹਤ ਵਾਲੀ ਖ਼ਬਰ, ਮੁੜ ਸ਼ੁਰੂ ਹੋਈ ਕਣਕ ਦੀ ਖਰੀਦ ਦੱਸਣਯੋਗ ਹੈ ਕਿ ਪੀਐਨਜੀ ਗੈਸ ਦੀ ਵਰਤੋਂ ਘਰਾਂ ਅਤੇ ਉਦਯੋਗਿਕ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਫਿਲਹਾਲ ਕੀਮਤਾਂ ਵਧਣ ਕਾਰਨ ਹੁਣ ਇਸ ਦਾ ਅਸਰ ਆਮ ਲੋਕਾਂ ਦੀ ਰਸੋਈ 'ਤੇ ਦੇਖਣ ਨੂੰ ਮਿਲੇਗਾ। ਦਿੱਲੀ ਤੋਂ ਪਹਿਲਾਂ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਲੋਕ ਪੀਐਨਜੀ ਦੀਆਂ ਵਧੀਆਂ ਕੀਮਤਾਂ ਦੀ ਮਾਰ ਝੱਲ ਰਹੇ ਸਨ। -PTC News