PM ਮੋਦੀ ਦੀ ਫਿਰੋਜ਼ਪੁਰ ਫੇਰੀ ਰੱਦ, ਹੁਸੈਨੀਵਾਲਾ ਬਾਰਡਰ ਤੋਂ ਵਾਪਸ ਪਰਤੇ ਦਿੱਲੀ
ਫ਼ਿਰੋਜ਼ਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਮੀਂਹ ਕਾਰਨ ਪੰਡਾਲ ਵਿੱਚ ਉਮੀਦ ਨਾਲੋਂ ਕਿਤੇ ਘੱਟ ਲੋਕ ਦਿੱਸੇ। ਬੀਜੇਪੀ ਨੇ 80 ਹਜ਼ਾਰ ਲੋਕਾਂ ਦੇ ਬੈਠਣ ਲਈ ਕੁਰਸੀਆਂ ਲਾਈਆਂ ਸੀ ਪਰ ਅੰਦਾਜ਼ੇ ਮੁਤਾਬਕ 10 ਹਜ਼ਾਰ ਤੋਂ ਵੱਧ ਦਾ ਇਕੱਠ ਨਹੀਂ ਹੋ ਸਕਿਆ। ਇਸ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਰੈਲੀ ਵਿੱਚ ਨਹੀਂ ਪਹੁੰਚ ਸਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ਿਰੋਜ਼ਪੁਰ ਦੌਰਾ ਰੱਦ (Modi ferozepur rally cancel) ਹੋ ਗਿਆ ਹੈ। ਇਸ ਦਾ ਕਾਰਨ ਖ਼ਰਾਬ ਮੌਸਮ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਹੁਸੈਨੀਵਾਲਾ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਪਰਤ ਰਹੇ ਹਨ।
ਪੰਜਾਬ ਭਰ ਤੋਂ ਆਈਆਂ ਰਿਪੋਰਟਾਂ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋ ਰਹੀ ਹੈ। ਇਸ ਲਈ ਵੀ ਲੋਕ ਘੱਟ ਪਹੁੰਚੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਬੀਜੇਪੀ ਦੀ ਰੈਲੀ ਵਿੱਚ ਜਾਣ ਵਾਲਿਆਂ ਨੂੰ ਰੋਕਿਆ ਹੈ।
ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਰੈਲੀ ਵਿੱਚ ਆਉਣ ਵਾਲੇ ਲੋਕਾਂ ਨੂੰ ਰਾਹ ਵਿੱਚ ਰੋਕਿਆ ਗਿਆ। ਕਿਸਾਨ ਆਗੂਆਂ ਨੇ ਕਈ ਦਿਨ ਪਹਿਲਾਂ ਹੀ ਇਸ ਰੈਲੀ ਨੂੰ ਅਸਫ਼ਲ ਕਰਨ ਦਾ ਐਲਾਨ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਬਾਰਸ਼ ਕਾਰਨ ਪ੍ਰੋਗਰਾਮ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਰਸ਼ ਕਰਕੇ ਮੋਦੀ ਦੀ ਰੈਲੀ ਵਿੱਚ ਬਹੁਤ ਘੱਟ ਲੋਕ ਪਹੁੰਚੇ ਸੀ।