Wed, Nov 13, 2024
Whatsapp

PM ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਦਾ ਕੀਤਾ ਉਦਘਾਟਨ, ਸਫ਼ਰ ਕਰਕੇ ਕਾਨਪੁਰ ਦੇ ਬਣੇ ਪਹਿਲੇ ਯਾਤਰੀ

Reported by:  PTC News Desk  Edited by:  Riya Bawa -- December 28th 2021 01:19 PM -- Updated: December 28th 2021 01:23 PM
PM ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਦਾ ਕੀਤਾ ਉਦਘਾਟਨ, ਸਫ਼ਰ ਕਰਕੇ ਕਾਨਪੁਰ ਦੇ ਬਣੇ ਪਹਿਲੇ ਯਾਤਰੀ

PM ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਦਾ ਕੀਤਾ ਉਦਘਾਟਨ, ਸਫ਼ਰ ਕਰਕੇ ਕਾਨਪੁਰ ਦੇ ਬਣੇ ਪਹਿਲੇ ਯਾਤਰੀ

ਕਾਨਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਅੱਜ ਕਾਨਪੁਰ ਦਾ ਦੌਰਾ ਕਰਨਗੇ ਅਤੇ ਦੁਪਹਿਰ ਕਰੀਬ ਡੇਢ ਵਜੇ ਕਾਨਪੁਰ ਮੈਟਰੋ ਰੇਲ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਬੀਨਾ-ਪੰਕੀ ਮਲਟੀਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਵੀ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੇ ਯਾਤਰੀ ਦੇ ਤੌਰ 'ਤੇ ਮੈਟਰੋ ਟਰੇਨ 'ਚ ਸਵਾਰ ਹੋਏ ਹਨ।

ਮੈਟਰੋ ਟਰੇਨ ਰਵਾਨਾ ਹੋ ਗਈ ਹੈ ਅਤੇ ਗੀਤਾਨਗਰ ਸਟੇਸ਼ਨ 'ਤੇ ਪਹੁੰਚ ਕੇ ਆਈਆਈਟੀ ਸਟੇਸ਼ਨ 'ਤੇ ਵਾਪਸ ਆ ਜਾਵੇਗੀ। ਉਨ੍ਹਾਂ ਇੱਥੇ ਇੱਕ ਪ੍ਰਦਰਸ਼ਨੀ ਰਾਹੀਂ ਕਾਨਪੁਰ ਮੈਟਰੋ ਦਾ ਨਿਰੀਖਣ ਕੀਤਾ। ਮੈਟਰੋ ਦਾ ਇਹ ਪਹਿਲਾ ਪੜਾਅ ਆਈਆਈਟੀ ਕਾਨਪੁਰ ਤੋਂ ਮੋਤੀ ਝੀਲ ਤੱਕ 9 ਕਿਲੋਮੀਟਰ ਲੰਬਾ ਹੈ। ਕਾਨਪੁਰ ਵਿੱਚ ਮੈਟਰੋ ਰੇਲ ਪ੍ਰੋਜੈਕਟ ਦੀ ਪੂਰੀ ਲੰਬਾਈ 32 ਕਿਲੋਮੀਟਰ ਹੈ, ਅਤੇ ਇਸ ਨੂੰ 11,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। PM Modi to visit IIT Kanpur, inaugurate development projects today - BusinessToday ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਬੀਨਾ-ਪੰਕੀ ਮਲਟੀਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦੀ ਵੀ ਸ਼ੁਰੂਆਤ ਹੋ ਗਈ ਹੈ। ਇਸ 356 ਕਿਲੋਮੀਟਰ ਲੰਬੇ ਪ੍ਰੋਜੈਕਟ ਦੀ ਸਮਰੱਥਾ ਲਗਭਗ 3.45 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ।
ਮੱਧ ਪ੍ਰਦੇਸ਼ ਦੀ ਬੀਨਾ ਰਿਫਾਇਨਰੀ ਤੋਂ ਕਾਨਪੁਰ ਦੇ ਪੰਕੀ ਤੱਕ ਫੈਲਿਆ, ਇਹ ਪ੍ਰੋਜੈਕਟ 1500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਖੇਤਰ ਵਿੱਚ ਬੀਨਾ ਰਿਫਾਇਨਰੀ ਤੋਂ ਪੈਟਰੋਲੀਅਮ ਉਤਪਾਦਾਂ ਦੀ ਢੋਆ-ਢੁਆਈ ਵਿੱਚ ਮਦਦ ਕਰੇਗਾ। PM Modi to visit IIT-Kanpur; to address convocation ceremony next week ਆਈਆਈਟੀ ਕਾਨਪੁਰ ਦੇ 54ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਕਾਨਪੁਰ ਲਈ ਦੋਹਰੀ ਖੁਸ਼ੀ ਦਾ ਦਿਨ ਹੈ। ਇੱਕ ਪਾਸੇ ਕਾਨਪੁਰ ਨੂੰ ਮੈਟਰੋ ਰੇਲ ਦੀ ਸਹੂਲਤ ਮਿਲ ਰਹੀ ਹੈ ਅਤੇ ਦੂਜੇ ਪਾਸੇ ਟੈਕਨਾਲੋਜੀ ਦੀ ਦੁਨੀਆ ਨੂੰ ਵੀ ਆਈਆਈਟੀ ਕਾਨਪੁਰ ਤੋਂ ਤੁਹਾਡੇ ਵਰਗੇ ਅਨਮੋਲ ਤੋਹਫੇ ਮਿਲ ਰਹੇ ਹਨ। ਉਨ੍ਹਾਂ ਕਨਵੋਕੇਸ਼ਨ ਵਿੱਚ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ। PM Modi Will Visit Kanpur Today To Attend IIT Convocation, Inaugurate Kanpur Metro Rail Project -PTC News

Top News view more...

Latest News view more...

PTC NETWORK