ਦੋ ਸਾਲ ਬਾਅਦ ਮਾਂ ਹੀਰਾਬੇਨ ਨੂੰ ਮਿਲੇ PM ਮੋਦੀ, ਪੈਰ ਛੂਹ ਕੇ ਲਿਆ ਆਸ਼ੀਰਵਾਦ
ਅਹਿਮਦਾਬਾਦ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ 9 ਕਿਲੋਮੀਟਰ ਲੰਬੇ ਰੋਡ ਸ਼ੋਅ ਅਤੇ ਭਾਜਪਾ (BJP) ਵਰਕਰਾਂ ਨਾਲ ਬੈਠਕ ਤੋਂ ਬਾਅਦ ਇਕ ਜਨਸਭਾ ਨੂੰ ਸੰਬੋਧਿਤ ਕੀਤਾ। ਪੰਚਾਇਤ ਮਹਾਸੰਮੇਲਨ 'ਚ ਮੋਦੀ ਨੇ ਕਿਹਾ- ਅਸੀਂ SP ਯਾਨੀ ਸਰਪੰਚ ਪਤੀ ਦਾ ਸਿਸਟਮ ਨਹੀਂ ਚਾਹੁੰਦੇ, ਜੋ ਪਤਨੀ ਦੇ ਬਦਲੇ ਸਾਰੇ ਕੰਮ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਗਾਂਧੀਨਗਰ 'ਚ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਦੋ ਸਾਲਾਂ ਬਾਅਦ ਮਾਂ ਨੂੰ ਮਿਲਿਆ ਹਾਂ। ਪ੍ਰਧਾਨ ਮੰਤਰੀ ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ। ਇੱਥੇ ਪਹੁੰਚ ਕੇ ਉਨ੍ਹਾਂ ਨੇ ਮਾਂ ਤੋਂ ਆਸ਼ੀਰਵਾਦ ਲਿਆ ਅਤੇ ਇਕੱਠੇ ਖਾਣਾ ਖਾਧਾ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਡਿੱਗੀ ਸੀ ਤਕਨੀਕੀ ਖ਼ਰਾਬੀ ਕਾਰਨ ਚੱਲੀ ਭਾਰਤੀ ਮਿ਼ਜ਼ਾਇਲ
ਇਸ ਤੋਂ ਪਹਿਲਾਂ ਪੀਐਮ ਮੋਦੀ (Narendra Modi) ਨੇ ਗੁਜਰਾਤ (Gujarat) ਵਿੱਚ ਰੋਡ ਸ਼ੋਅ ਕੀਤਾ। ਫੁੱਲਾਂ ਦੇ ਹਾਰਾਂ ਨਾਲ ਸਜੀ ਕਾਰ 'ਚ ਮੋਦੀ ਭਗਵੇਂ ਰੰਗ ਦੀ ਟੋਪੀ ਪਹਿਨੇ ਨਜ਼ਰ ਆਏ। ਰੋਡ ਸ਼ੋਅ ਦੌਰਾਨ ਮੋਦੀ ਨੇ ਸੜਕ ਦੇ ਦੋਵੇਂ ਪਾਸੇ ਇਕੱਠੇ ਹੋਏ ਸੈਂਕੜੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਹਵਾਈ ਅੱਡੇ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਕਰੀਬ 10 ਕਿਲੋਮੀਟਰ ਦੂਰ ਗਾਂਧੀਨਗਰ ਸਥਿਤ ਭਾਜਪਾ ਦੇ ਸੂਬਾ ਹੈੱਡਕੁਆਰਟਰ ‘ਕਮਲਮ’ ਵਿਖੇ ਸਮਾਪਤ ਹੋਇਆ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸੀ.ਆਰ. ਪਾਟਿਲ ਵੀ ਮੋਦੀ ਦੇ ਨਾਲ ਮੌਜੂਦ ਸਨ। ਇਸ ਰੋਡ ਸ਼ੋਅ ਨੂੰ ਇਸ ਸਾਲ ਦਸੰਬਰ 'ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।