Wed, Nov 13, 2024
Whatsapp

ਸੰਸਦ ਭਵਨ ਦੀ ਛੱਤ 'ਤੇ 6.5 ਮੀਟਰ ਉੱਚੇ ਅਸ਼ੋਕਾ ਸਤੰਭ ਦਾ PM ਮੋਦੀ ਨੇ ਕੀਤਾ ਉਦਘਾਟਨ

Reported by:  PTC News Desk  Edited by:  Pardeep Singh -- July 11th 2022 02:07 PM
ਸੰਸਦ ਭਵਨ ਦੀ ਛੱਤ 'ਤੇ 6.5 ਮੀਟਰ ਉੱਚੇ ਅਸ਼ੋਕਾ ਸਤੰਭ ਦਾ PM ਮੋਦੀ ਨੇ ਕੀਤਾ ਉਦਘਾਟਨ

ਸੰਸਦ ਭਵਨ ਦੀ ਛੱਤ 'ਤੇ 6.5 ਮੀਟਰ ਉੱਚੇ ਅਸ਼ੋਕਾ ਸਤੰਭ ਦਾ PM ਮੋਦੀ ਨੇ ਕੀਤਾ ਉਦਘਾਟਨ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਵੀਂ ਸੰਸਦ ਭਵਨ ਦੀ ਛੱਤ 'ਤੇ ਰਾਸ਼ਟਰੀ ਪ੍ਰਤੀਕ ਦਾ ਉਦਘਾਟਨ ਕੀਤਾ। ਇਸ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਕਾਂਸੀ ਦੇ ਬਣੇ ਪ੍ਰਤੀਕ ਦਾ ਵਜ਼ਨ 9500 ਕਿਲੋਗ੍ਰਾਮ ਅਤੇ ਉਚਾਈ 6.5 ਮੀਟਰ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਨਵੇਂ ਸੰਸਦ ਭਵਨ ਦੇ ਉੱਪਰ ਬਣਾਇਆ ਗਿਆ ਹੈ ਅਤੇ ਸਤੰਭ ਨੂੰ ਸਹਾਰਾ ਦੇਣ ਲਈ ਇਸ ਦੇ ਆਲੇ-ਦੁਆਲੇ 6500 ਕਿਲੋਗ੍ਰਾਮ ਦਾ ਸਟੀਲ ਦਾ ਢਾਂਚਾ ਬਣਾਇਆ ਗਿਆ ਹੈ।  ਇਸ ਦੌਰਾਨ ਮੋਦੀ ਨੇ ਸੰਸਦ ਭਵਨ ਦੇ ਨਿਰਮਾਣ ਕਾਰਜ 'ਚ ਲੱਗੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਨਵੇਂ ਸੰਸਦ ਭਵਨ ਦੀ ਛੱਤ 'ਤੇ ਰਾਸ਼ਟਰੀ ਚਿੰਨ੍ਹ ਲਗਾਉਣ ਦਾ ਕੰਮ ਅੱਠ ਵੱਖ-ਵੱਖ ਪੜਾਵਾਂ ਵਿੱਚ ਪੂਰਾ ਕੀਤਾ ਗਿਆ ਹੈ। ਇਸ ਵਿੱਚ ਮਿੱਟੀ ਤੋਂ ਮਾਡਲ ਬਣਾਉਣਾ, ਕੰਪਿਊਟਰ ਗ੍ਰਾਫਿਕਸ ਬਣਾਉਣਾ ਅਤੇ ਕਾਂਸੀ ਦੇ ਚਿੱਤਰਾਂ ਨੂੰ ਪਾਲਿਸ਼ ਕਰਨਾ ਸ਼ਾਮਲ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੇ ਕੰਮ 'ਚ ਲੱਗੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਪਿੱਲਰ ਦੇ ਨਿਰਮਾਣ ਵਿੱਚ ਕੁੱਲ 8 ਪੜਾਵਾਂ ਵਿੱਚ ਕੰਮ ਕੀਤਾ ਗਿਆ ਸੀ। ਇਹ ਸੰਕਲਪ ਸਕੈਚ, ਕਲੇ ਮਾਡਲਿੰਗ ਅਤੇ ਕੰਪਿਊਟਰ ਗ੍ਰਾਫਿਕਸ ਸਮੇਤ ਕੁੱਲ 8 ਰਾਊਂਡਾਂ ਵਿੱਚ ਤਿਆਰ ਕੀਤਾ ਗਿਆ ਹੈ। ਅਸ਼ੋਕ ਪਿੱਲਰ ਨੂੰ ਕੁੱਲ 150 ਹਿੱਸਿਆਂ ਵਿੱਚ ਬਣਾਇਆ ਗਿਆ ਸੀ। ਇਨ੍ਹਾਂ ਨੂੰ ਇਕੱਠਾ ਕੀਤਾ ਗਿਆ ਅਤੇ ਫਿਰ ਛੱਤ 'ਤੇ ਲਿਜਾਣ ਤੋਂ ਬਾਅਦ ਸਥਾਪਿਤ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਨਵੀਂ ਸੰਸਦ ਭਵਨ ਦੇ ਨਿਰਮਾਣ 'ਤੇ 200 ਕਰੋੜ ਰੁਪਏ ਹੋਰ ਖਰਚ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸਟੀਲ, ਇਲੈਕਟ੍ਰੋਨਿਕਸ ਅਤੇ ਹੋਰ ਕੰਮਾਂ 'ਤੇ ਇਹ ਖਰਚ ਵਧ ਰਿਹਾ ਹੈ। ਸੀਪੀਡਬਲਯੂਡੀ ਨੂੰ ਇਸ ਵਧੇ ਹੋਏ ਖਰਚੇ ਲਈ ਲੋਕ ਸਭਾ ਸਕੱਤਰੇਤ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। 2020 ਵਿੱਚ, ਨਵੀਂ ਸੰਸਦ ਦੀ ਇਮਾਰਤ ਬਣਾਉਣ ਦਾ ਪ੍ਰੋਜੈਕਟ ਟਾਟਾ ਪ੍ਰੋਜੈਕਟਸ ਨੂੰ 971 ਕਰੋੜ ਰੁਪਏ ਵਿੱਚ ਮਿਲਿਆ ਸੀ। ਇਹ ਵੀ ਪੜ੍ਹੋ:SGPC ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਜਥੇਦਾਰ ਰਤਨ ਸਿੰਘ ਜ਼ੱਫਰਵਾਲ ਦੇ ਚਲਾਣੇ ’ਤੇ ਕੀਤਾ ਦੁੱਖ ਸਾਂਝਾ -PTC News

Top News view more...

Latest News view more...

PTC NETWORK