Fri, Nov 15, 2024
Whatsapp

ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ ਬਰੀਡ ਦੇ ਕੁੱਤੇ ਵੇਚਣ ਸਣੇ ਘਰ ‘ਚ ਰੱਖਣ ‘ਤੇ ਪਾਬੰਦੀ

Reported by:  PTC News Desk  Edited by:  Pardeep Singh -- April 20th 2022 09:25 AM
ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ ਬਰੀਡ ਦੇ ਕੁੱਤੇ ਵੇਚਣ ਸਣੇ ਘਰ ‘ਚ ਰੱਖਣ ‘ਤੇ ਪਾਬੰਦੀ

ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ ਬਰੀਡ ਦੇ ਕੁੱਤੇ ਵੇਚਣ ਸਣੇ ਘਰ ‘ਚ ਰੱਖਣ ‘ਤੇ ਪਾਬੰਦੀ

ਸੰਗਰੂਰ : ਕੁੱਤਿਆ ਵੱਲੋਂ ਕੱਟਣ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆ ਹਨ। ਸੰਗਰੂਰ ਵਿੱਚ ਖਤਰਨਾਕ ਕੁੱਤੇ ਜਿਵੇਂ ਪਿਟਬੁਲ ਕੁੱਤੇ,  ਅਮੇਰਿਕਨ ਪਿਟਬੁਲ,  ਅਮੇਰਿਕਨ ਬੁਲੀ,  ਪਾਕਿਸਤਾਨੀ ਬੁਲੀ ਬਰੀਡ ਦੇ ਕੁੱਤੇ ਵੇਚਣ,  ਡਾਗ ਫਾਇਟਸ ਅਤੇ ਡਾਗ ਬੈਟਿੰਗ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ITBP's three sniffer dogs serving in Afghanistan return to India ਇਸ ਬਾਰੇ ਜ਼ਿਲਾ ਮਜਿਸਟਰੇਟ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਜ਼ਿਲਾ ਸੰਗਰੂਰ ਦੀ ਸੀਮਾ ਵਿੱਚ ਕਿਸੇ ਵੀ ਤਰ੍ਹਾਂ ਦੇ ਪਿਟਬੁਲ ਕੁੱਤੇ,  ਅਮੇਰਿਕਨ ਪਿਟਬੁਲ,  ਅਮੇਰਿਕਨ ਬੁਲੀ,  ਪਾਕਿਸਤਾਨੀ ਬੁਲੀ ਬਰੀਡ ਦੇ ਕੁੱਤੇ ਵੇਚਣ,  ਡਾਗ ਫਾਇਟਸ ਅਤੇ ਡਾਗ ਬੈਟਿੰਗ ਉੱਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਗਿਆ ਹੈ ਕਿ ਮਿਊਨਿਸਿਪਲਟੀ ਨੂੰ ਇਸ ਬਰੀਡ ਦੇ ਕੁੱਤੇ ਨਜ਼ਰ ਆਉਣ ਉੱਤੇ ਉਨ੍ਹਾਂ ਨੂੰ ਜਬਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ  ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤੇ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਵਿੱਚ ਜਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਪਿੱਟ ਬੁੱਲ ਕੁੱਤੇ, ਅਮਰੀਕਨ ਪਿੱਟ ਬੁੱਲ, ਅਮਰੀਕਨ ਬੁਲੀ ਜਾਂ ਬੁਲੀ ਕੁੱਤੇ ਜਾਂ ਪਾਕਿਸਤਾਨੀ ਬੁਲੀ ਦੀ ਬਰੀਡ ਦੇ ਕੁੱਤੇ ਵੇਚਣ, ਡੌਗ ਫਾਈਟਸ ਤੇ ਡੌਗ ਬੈਟਿੰਗ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਅਤੇ ਮਿਉਸੀਪਲਟੀ ਵੱਲੋਂ ਇਸ ਬਰੀਡ ਦੇ ਕੁੱਤੇ ਨਜ਼ਰ ਆਉਣ ‘ਤੇ ਤੁਰੰਤ ਉਨ੍ਹਾਂ ਨੂੰ ਜ਼ਬਤ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। Punjab Street dog, Sri Muktsar Sahib Deputy Commissioner wife Dog Attack ਸੰਗਰੂਰ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਕੁੱਤਿਆ ਵੱਲੋਂ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆ ਹਨ। ਖਤਰਨਾਕ ਕੁੱਤਿਆਂ ਉੱਤੇ ਸੰਗਰੂਰ ਵਿੱਚ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਇਹ ਵੀ ਪੜ੍ਹੋ:ਰਾਜਾ ਵੜਿੰਗ 22 ਅਪ੍ਰੈਲ ਨੂੰ ਸੰਭਾਲਣਗੇ ਪ੍ਰਧਾਨਗੀ ਦਾ ਅਹੁਦਾ -PTC News


Top News view more...

Latest News view more...

PTC NETWORK