30,000 ਫੁੱਟ ਦੀ ਉਚਾਈ 'ਤੇ ਜਹਾਜ਼ ਚਲਾਉਂਦਾ ਪਾਇਲਟ ਹੋਇਆ ਬੇਹੋਸ਼, ਯਾਤਰੀਆਂ ਦੇ ਰੁਕੇ ਸਾਹ
ਲੰਡਨ: ਜ਼ਮੀਨ ਤੋਂ 30,000 ਫੁੱਟ ਦੀ ਉਚਾਈ 'ਤੇ ਉੱਡ ਰਹੇ ਜਹਾਜ਼ ਦੇ ਯਾਤਰੀ ਉਸ ਸਮੇਂ ਡਰ ਗਏ ਜਦੋਂ ਉਨ੍ਹਾਂ ਦਾ ਪਾਇਲਟ ਕਥਿਤ ਤੌਰ 'ਤੇ "ਬੇਹੋਸ਼" ਹੋ ਗਿਆ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕੋ-ਪਾਇਲਟ ਨੂੰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। 23 ਅਗਸਤ ਨੂੰ ਜੈੱਟ2 ਦੀ ਫਲਾਈਟ ਬਰਮਿੰਘਮ ਏਅਰਪੋਰਟ ਤੋਂ ਤੁਰਕੀ ਦੇ ਅੰਟਾਲਿਆ ਜਾ ਰਹੀ ਸੀ ਪਰ ਅਚਾਨਕ ਉਸ ਨੂੰ ਗ੍ਰੀਸ 'ਚ ਲੈਂਡ ਕਰਨਾ ਪਿਆ। ਏਅਰਲਾਈਨ ਨੇ ਇਸ ਲੈਂਡਿੰਗ ਨੂੰ 'ਮੈਡੀਕਲ ਐਮਰਜੈਂਸੀ' ਦਾ ਨਾਂ ਦਿੱਤਾ ਹੈ। ਉਡਾਣ ਦੌਰਾਨ ਜਹਾਜ਼ ਦੇ ਅਗਲੇ ਹਿੱਸੇ 'ਚ ਕੁਝ ਹੰਗਾਮਾ ਦੇਖਣ ਤੋਂ ਬਾਅਦ ਯਾਤਰੀਆਂ ਨੂੰ ਪਤਾ ਲੱਗਾ ਕਿ ਕੁਝ ਗੜਬੜ ਹੈ। ਇਕ ਯਾਤਰੀ ਨੇ ਦੱਸਿਆ ਕਿ ਜਹਾਜ਼ 'ਚ ਕੁਝ ਹਿਲਜੁਲ ਤੋਂ ਬਾਅਦ ਲੋਕ ਡਰ ਗਏ। ਅਸੀਂ ਸਾਰੇ ਆਪਣੀਆਂ ਸੀਟਾਂ 'ਤੇ ਬੈਠੇ ਹੋਏ ਸੀ ਜਦੋਂ ਅਸੀਂ ਦੇਖਿਆ ਕਿ ਜਹਾਜ਼ ਦੇ ਅਗਲੇ ਹਿੱਸੇ ਵਿਚ ਕੁਝ ਗੜਬੜ ਸੀ। ਉਸ ਨੇ ਕਿਹਾ, 'ਸਾਨੂੰ ਲੱਗਾ ਕਿ ਟਾਇਲਟ 'ਚ ਕਿਸੇ ਨੂੰ ਸੱਟ ਲੱਗੀ ਹੈ। ਬਾਅਦ ਵਿੱਚ ਸਾਨੂੰ ਦੱਸਿਆ ਗਿਆ ਕਿ ਅਸੀਂ ਮੈਡੀਕਲ ਐਮਰਜੈਂਸੀ ਕਾਰਨ ਗ੍ਰੀਸ ਵਿੱਚ ਉਤਰ ਰਹੇ ਹਾਂ। ਯਾਤਰੀ ਦੇ ਅਨੁਸਾਰ, ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਪਾਇਲਟ ਬੇਹੋਸ਼ ਹੋ ਗਿਆ ਸੀ ਅਤੇ ਥੈਸਾਲੋਨੀਕੀ ਹਵਾਈ ਅੱਡੇ 'ਤੇ ਉਤਰਨ ਤੋਂ ਪਹਿਲਾਂ ਜਹਾਜ਼ ਤੇਜ਼ੀ ਨਾਲ ਹੇਠਾਂ ਉਤਰਨ ਲੱਗਾ। ਇਹ ਵੀ ਪੜ੍ਹੋ: ਗੁਰਮੁਖੀ ਦੀ ਧੀ ਚੌਗਿਰਦੇ ਨੂੰ ਸਾਫ਼ ਰੱਖਣ ਦਾ ਦੇ ਰਹੀ ਸੁਨੇਹਾ ਜੈੱਟ 2 ਦੇ ਬੁਲਾਰੇ ਨੇ ਕਿਹਾ ਕਿ "ਸਾਵਧਾਨੀ ਦੇ ਉਪਾਅ" ਵਜੋਂ ਉਡਾਣ ਨੂੰ ਮੋੜਿਆ ਗਿਆ ਸੀ। ਯਾਤਰੀ ਨੇ ਦੱਸਿਆ ਕਿ ਜਹਾਜ਼ ਤੋਂ ਬਾਹਰ ਆ ਕੇ ਏਅਰਪੋਰਟ ਟਰਮੀਨਲ 'ਚ ਦਾਖਲ ਹੋਣ ਤੋਂ ਬਾਅਦ ਸਟਾਫ ਨੇ ਸਾਨੂੰ ਅਪਡੇਟ ਕੀਤਾ ਪਰ ਯਾਤਰੀਆਂ ਨੂੰ ਉਦੋਂ ਤੱਕ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦੋਂ ਤੱਕ ਇੱਕ ਐਂਬੂਲੈਂਸ ਨੇ ਬੇਹੋਸ਼ ਪਾਇਲਟ ਨੂੰ ਬਾਹਰ ਨਹੀਂ ਕੱਢਿਆ ਜਿਸ ਵਿੱਚ ਇੱਕ ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਇੱਕ ਹੋਰ ਯਾਤਰੀ ਨੇ ਕਿਹਾ ਕਿ ਲੋਕ ਪਰੇਸ਼ਾਨ ਸਨ ਅਤੇ ਸਾਨੂੰ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ। ਇਸ ਜਹਾਜ਼ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਦੱਸਿਆ ਕਿ ਫਲਾਈਟ ਤੋਂ ਪਹਿਲਾਂ ਹੀ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸੀ। ਇਸ ਜਹਾਜ਼ ਤੋਂ ਜ਼ਿਆਦਾਤਰ ਲੋਕ ਤੁਰਕੀ 'ਚ ਛੁੱਟੀਆਂ ਮਨਾਉਣ ਜਾ ਰਹੇ ਸਨ। ਜਹਾਜ਼ ਨੇ ਅੱਠ ਘੰਟੇ ਦੇਰੀ ਨਾਲ ਉਡਾਣ ਭਰੀ ਸੀ। ਇਸ ਕਾਰਨ ਫਲਾਈਟ 'ਚ ਸਵਾਰ ਸਾਰੇ ਯਾਤਰੀਆਂ ਨੂੰ 15 ਯੂਰੋ ਦਾ ਵਾਊਚਰ ਅਤੇ ਮੁਫਤ ਖਾਣਾ ਦਿੱਤਾ ਗਿਆ। ਚੰਗਾ ਹੋਇਆ ਕਿ ਇਸ ਨੂੰ ਗ੍ਰੀਸ ਵਿੱਚ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮਿਲ ਗਈ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। -PTC News