Petrol-Diesel Prices: ਅੱਜ ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਕੀ ਹਨ ਨਵੀਆਂ ਕੀਮਤਾਂ
Petrol-Diesel Price: ਪਿਛਲੇ ਇੱਕ ਹਫ਼ਤੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ 9 ਦਿਨਾਂ ਵਿੱਚ 8 ਵਾਰ ਹੈ ਜਦੋਂ ਕੀਮਤਾਂ ਵਿੱਚ ਉਛਾਲ ਦਰਜ ਕੀਤਾ ਜਾ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦਿਨੋਂ ਦਿਨ ਰਾਤ ਵੱਧਦੇ ਜਾ ਰਹੇ ਹਨ। ਮੱਧ ਵਰਗ ਦੇ ਵਿਅਕਤੀ ਦੀ ਜੇਬ ਉੱਤੇ ਮਹਿੰਗਾਈ ਦਾ ਭਾਰ ਵੱਧਦਾ ਜਾ ਰਿਹਾ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਪ੍ਰਤੀ ਲੀਟਰ 80 ਰੁਪਏ ਵਧੀ। 9 ਦਿਨਾਂ ਵਿੱਚ 8 ਵਾਰ ਕੀਮਤਾਂ ਵੱਧ ਗਈਆ ਹਨ। ਹੁਣ ਤੱਕ 5.60 ਰੁਪਏ ਪ੍ਰਤੀ ਲੀਟਰ ਵਾਧਾ ਹੋ ਚੁੱਕਾ ਹੈ। ਹੁਣ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 101.01 ਰੁਪਏ ਹੋ ਗਈ ਹੈ ਅਤੇ ਡੀਜ਼ਲ 92.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 115.88 ਰੁਪਏ ਪ੍ਰਤੀ ਲੀਟਰ ਹੋ ਗਈ ਜਦਕਿ ਡੀਜ਼ਲ ਦੀ ਕੀਮਤ 100.10 ਰੁਪਏ ਪ੍ਰਤੀ ਲੀਟਰ ਹੋ ਗਈ। ਇੱਥੇ ਪੈਟਰੋਲ ਦੀ ਕੀਮਤ ਵਿੱਚ 84 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 85 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਚੇਨਈ 'ਚ ਪੈਟਰੋਲ ਦੀ ਕੀਮਤ 'ਚ 106.69 ਰੁਪਏ (75 ਪੈਸੇ ਦਾ ਵਾਧਾ) ਅਤੇ ਡੀਜ਼ਲ ਦੀ ਕੀਮਤ 'ਚ 96.76 ਰੁਪਏ (76 ਪੈਸੇ ਦਾ ਵਾਧਾ) ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਪੈਟਰੋਲ ਦੀ ਕੀਮਤ 'ਚ 110.52 ਰੁਪਏ (84 ਪੈਸੇ ਦਾ ਵਾਧਾ) ਅਤੇ ਡੀਜ਼ਲ ਦੀ ਕੀਮਤ 'ਚ 95.42 ਰੁਪਏ (80 ਪੈਸੇ ਦਾ ਵਾਧਾ) ਦਾ ਵਾਧਾ ਹੋਇਆ ਹੈ।
ਚੇਨਈ ਵਿੱਚ ਪੈਟਰੋਲ ਦੀ ਕੀਮਤ 105.94 ਰੁਪਏ ਹੋ ਗਈ ਹੈ। ਇੱਥੇ ਇਸਦੀ ਕੀਮਤ ਵਿੱਚ 76 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਡੀਜ਼ਲ 67 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਇਸ ਤਰ੍ਹਾਂ ਹੁਣ ਇੱਥੇ ਡੀਜ਼ਲ ਦੀ ਕੀਮਤ 96 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਪੈਟਰੋਲ ਦੀ ਕੀਮਤ 'ਚ 83 ਪੈਸੇ ਦਾ ਵਾਧਾ ਹੋਇਆ ਹੈ, ਜਿਸ ਕਾਰਨ ਹੁਣ ਇਸ ਦੀ ਕੀਮਤ 109.68 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 'ਚ 70 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਿਸ ਕਾਰਨ ਇਸ ਦੀ ਕੀਮਤ 94 ਰੁਪਏ 62 ਪੈਸੇ ਹੋ ਗਈ।
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 30 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 35 ਪੈਸੇ ਦਾ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਰਾਜਧਾਨੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 99 ਰੁਪਏ 41 ਪੈਸੇ ਅਤੇ ਇਕ ਲੀਟਰ ਡੀਜ਼ਲ ਦੀ ਕੀਮਤ 90 ਰੁਪਏ 77 ਪੈਸੇ ਹੋ ਗਈ। ਇਸ ਦੇ ਨਾਲ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 114.19 ਰੁਪਏ ਪ੍ਰਤੀ ਲੀਟਰ ਹੋ ਗਈ, ਜਦਕਿ ਡੀਜ਼ਲ ਦੀ ਕੀਮਤ 98.50 ਰੁਪਏ ਪ੍ਰਤੀ ਲੀਟਰ ਹੋ ਗਈ। ਇੱਥੇ ਪੈਟਰੋਲ ਦੀ ਕੀਮਤ ਵਿੱਚ 31 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 37 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਲੰਧਰ ਵਿੱਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 100 ਰੁਪਏ ਤੋਂ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ:ਬਹਿਬਲ ਕਲਾਂ ਧਰਨੇ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਸੂਬਾ ਪ੍ਰਧਾਨ
-PTC News