Petrol Diesel Prices: ਕਈ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ
Petrol Diesel Prices: ਰੂਸ-ਯੂਕਰੇਨ ਵਿਚਾਲੇ ਜੰਗ ਅੱਜ 12ਵੇਂ ਦਿਨ ਵੀ ਜਾਰੀ ਹੈ। ਰੂਸ ਯੂਕਰੇਨ 'ਤੇ ਲਗਾਤਾਰ ਆਪਣੇ ਹਮਲੇ ਤੇਜ਼ ਕਰ ਰਿਹਾ ਹੈ। ਹਮਲੇ 'ਚ ਹੁਣ ਤੱਕ ਯੂਕਰੇਨ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਇਸ ਦੇ ਨਾਲ ਹੀ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ। ਇਸ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਦਬਾਅ 'ਚ ਸਰਕਾਰੀ ਤੇਲ ਕੰਪਨੀਆਂ ਨੇ ਸੋਮਵਾਰ ਨੂੰ ਕਈ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਹੈ। ਲਖਨਊ, ਗੁਰੂਗ੍ਰਾਮ, ਜੈਪੁਰ ਵਰਗੇ ਕਈ ਸੂਬਿਆਂ ਦੀਆ ਰਾਜਧਾਨੀਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਹੈ। ਜਾਣੋ ਤੇਲ ਦੀਆਂ ਕੀਮਤਾਂ ਗੁਰੂਗ੍ਰਾਮ ਅਤੇ ਲਖਨਊ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਉੱਥੇ ਹੀ ਨੋਇਡਾ 'ਚ ਇਹ ਕੀਮਤ ਘੱਟ ਹੋ ਗਈ ਹੈ। ਹਾਲਾਂਕਿ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਭਗ ਚਾਰ ਮਹੀਨਿਆਂ ਤੋਂ ਸਥਿਰ ਹਨ। ਇਸ ਦੇ ਬਾਵਜੂਦ ਮੁੰਬਈ 'ਚ ਪੈਟਰੋਲ ਦੀ ਕੀਮਤ ਅਜੇ ਵੀ ਸਭ ਤੋਂ ਵੱਧ 110 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ। ਵੇਖੋ ਕੀਮਤਾਂ ਦਿੱਲੀ ਵਿੱਚ ਪੈਟਰੋਲ 95.41 ਰੁਪਏ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਹੈ ਮੁੰਬਈ ਪੈਟਰੋਲ 109.98 ਰੁਪਏ ਅਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ ਚੇਨਈ ਪੈਟਰੋਲ 101.40 ਰੁਪਏ ਅਤੇ ਡੀਜ਼ਲ 91.43 ਰੁਪਏ ਪ੍ਰਤੀ ਲੀਟਰ ਕੋਲਕਾਤਾ ਪੈਟਰੋਲ 104.67 ਰੁਪਏ ਅਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ ਗੁਰੂਗ੍ਰਾਮ ਪੈਟਰੋਲ 95.72 ਰੁਪਏ ਅਤੇ ਡੀਜ਼ਲ 86.93 ਰੁਪਏ ਪ੍ਰਤੀ ਲੀਟਰ ਨੋਇਡਾ ਪੈਟਰੋਲ 95.36 ਰੁਪਏ ਅਤੇ ਡੀਜ਼ਲ 86.87 ਰੁਪਏ ਪ੍ਰਤੀ ਲੀਟਰ ਜੈਪੁਰ ਪੈਟਰੋਲ 106.73 ਰੁਪਏ ਅਤੇ ਡੀਜ਼ਲ 90.40 ਰੁਪਏ ਪ੍ਰਤੀ ਲੀਟਰ ਲਖਨਊ ਪੈਟਰੋਲ 95.33 ਰੁਪਏ ਅਤੇ ਡੀਜ਼ਲ 86.85 ਰੁਪਏ ਪ੍ਰਤੀ ਲੀਟਰ ਇਹ ਵੀ ਪੜ੍ਹੋ: Coronavirus Updates: ਕੋਰੋਨਾ ਮਾਮਲਿਆਂ 'ਚ ਮੁੜ ਗਿਰਾਵਟ ਦਰਜ, 4,362 ਨਵੇਂ ਕੇਸ ਆਏ ਸਾਹਮਣੇ ਦੱਸ ਦੇਈਏ ਕਿ ਦੀਵਾਲੀ ਯਾਨੀ ਨਵੰਬਰ 2021 ਤੋਂ ਭਾਰਤੀ ਬਾਜ਼ਾਰ 'ਚ ਸਥਿਰ ਰਹਿਣ ਵਾਲੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦੌਰਾਨ ਕੱਚੇ ਤੇਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ 'ਤੇ ਅਸਰ ਪੈ ਸਕਦਾ ਹੈ। ਦਰਅਸਲ, ਯੂਕਰੇਨ ਅਤੇ ਰੂਸ ਵਿੱਚ ਜੰਗ ਦੀ ਸਥਿਤੀ ਦੇ ਵਿਚਕਾਰ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 110 ਅਮਰੀਕੀ ਡਾਲਰ ਨੂੰ ਪਾਰ ਕਰ ਗਈਆਂ ਹਨ। -PTC News