Petrol Diesel Price: ਦਿੱਲੀ ਤੇ ਪੰਜਾਬ 'ਚ ਜਾਣੋ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
Petrol Diesel Price: ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਅੱਜ ਦੇ ਰੇਟ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦਕਿ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਤੇਲ ਕੰਪਨੀਆਂ ਨੇ ਈਂਧਨ ਦੇ ਰੇਟ ਨਹੀਂ ਵਧਾਏ ਹਨ। ਇਸ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਾ ਹੋਣ ਕਾਰਨ ਆਮ ਆਦਮੀ ਸੁੱਖ ਦਾ ਸਾਹ ਲੈ ਰਿਹਾ ਹੈ।
ਬਿਹਾਰ, ਰਾਜਸਥਾਨ ਸਮੇਤ ਕਈ ਰਾਜਾਂ 'ਚ ਪੈਟਰੋਲ ਅਜੇ ਵੀ 100 ਰੁਪਏ ਤੋਂ ਉੱਪਰ ਹੈ। ਅੱਜ ਰਾਜਧਾਨੀ 'ਚ ਵਾਹਨ ਦੀ ਟੈਂਕੀ ਨੂੰ ਭਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਲੀਟਰ ਪੈਟਰੋਲ ਲਈ 95.41 ਰੁਪਏ ਜਦਕਿ ਡੀਜ਼ਲ ਲਈ 86.67 ਰੁਪਏ ਦੇਣੇ ਪੈਣਗੇ।
ਵੇਖੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਚੰਡੀਗੜ੍ਹ- ਪੈਟਰੋਲ 94.23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 80.90 ਰੁਪਏ ਪ੍ਰਤੀ ਲੀਟਰ
ਅੰਮ੍ਰਿਤਸਰ - ਪੈਟਰੋਲ 95.39 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.20 ਰੁਪਏ ਪ੍ਰਤੀ ਲੀਟਰ
ਜਲੰਧਰ- ਪੈਟਰੋਲ 94.94 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 83.75 ਰੁਪਏ ਪ੍ਰਤੀ ਲੀਟਰ
ਲੁਧਿਆਣਾ- ਪੈਟਰੋਲ 95.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.01 ਰੁਪਏ ਪ੍ਰਤੀ ਲੀਟਰ
ਪਠਾਨਕੋਟ- ਪੈਟਰੋਲ 95.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.54 ਰੁਪਏ ਪ੍ਰਤੀ ਲੀਟਰ
ਪਟਿਆਲਾ- ਪੈਟਰੋਲ 95.55 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.34 ਰੁਪਏ ਪ੍ਰਤੀ ਲੀਟਰ
ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਹਨ। ਇਸ ਵਿੱਚ ਪੋਰਟ ਬਲੇਅਰ, ਨੋਇਡਾ, ਚੰਡੀਗੜ੍ਹ, ਦੇਹਰਾਦੂਨ, ਰਾਂਚੀ, ਸ਼ਿਲਾਂਗ, ਪਣਜੀ, ਸ਼ਿਮਲਾ, ਲਖਨਊ, ਦਿੱਲੀ ਸ਼ਾਮਲ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੈ।
-PTC News