Wed, Nov 13, 2024
Whatsapp

ਭਾਰਤ 'ਚ 33 ਰੁਪਏ ਪੈਟਰੋਲ ਹੋ ਸਕਦਾ ਹੈ ਸਸਤਾ, ਜਾਣੋ ਕਦੋੋਂ ਮਿਲੇਗੀ ਲੋਕਾਂ ਨੂੰ ਵੱਡੀ ਰਾਹਤ

Reported by:  PTC News Desk  Edited by:  Pardeep Singh -- June 28th 2022 05:00 PM -- Updated: June 28th 2022 05:04 PM
ਭਾਰਤ 'ਚ 33 ਰੁਪਏ ਪੈਟਰੋਲ ਹੋ ਸਕਦਾ ਹੈ ਸਸਤਾ, ਜਾਣੋ ਕਦੋੋਂ ਮਿਲੇਗੀ ਲੋਕਾਂ ਨੂੰ ਵੱਡੀ ਰਾਹਤ

ਭਾਰਤ 'ਚ 33 ਰੁਪਏ ਪੈਟਰੋਲ ਹੋ ਸਕਦਾ ਹੈ ਸਸਤਾ, ਜਾਣੋ ਕਦੋੋਂ ਮਿਲੇਗੀ ਲੋਕਾਂ ਨੂੰ ਵੱਡੀ ਰਾਹਤ

ਚੰਡੀਗੜ੍ਹ: ਜੀਐਸਟੀ ਕਾਊਂਸਿਲ ਦੀ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਹੈ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਅੰਤਰਗਤ ਲਿਆਉਣ ਦੀ ਵਿਚਾਰ ਕੀਤੀ ਜਾ ਸਕਦੀ ਹੈ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਭਾਰਤ ਵਿੱਚ 33 ਰੁਪਏ ਪੈਟਰੋਲ ਸਸਤਾ ਹੋ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਅਗਲੇ ਮਹੀਨੇ ਵਿੱਚ ਪੈਟਰੋਲ 30 ਰੁਪਏ ਸਸਤੇ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ।  ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪੀਐਮ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਡੀ ਦੇਬਰਾਏ ਨੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਸੰਕੇਤ ਦਿੱਤੇ ਹਨ। ਜੇਕਰ ਭਾਰਤ ਵਿੱਚ 33 ਰੁਪਏ ਪੈਟਰੋਲ ਸਸਤਾ ਹੁੰਦਾ ਹੈ ਤਾਂ ਜਨਤਾ ਨੂੰ ਵੱਡੀ ਰਾਹਤ ਮਿਲੇਗੀ। ਤੁਹਾਨੂੰ ਦੱਸ ਦੇਈਏ ਮਹਿੰਗਾਈ ਦੀ ਮਾਰ ਕਾਰਨ ਹਰ ਵਰਗ ਦੇ ਲੋਕ ਪਰੇਸ਼ਾਨ ਹਨ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ 8 ਰੁਪਏ ਅਤੇ 6 ਰੁਪਏ ਦੀ ਕਟੌਤੀ ਕੀਤੀ ਸੀ। ਜਿਸ ਕਾਰਨ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਸੀ ਪਰ ਹੁਣ ਜੇਕਰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਂਦਾ ਜਾਂਦਾ ਹੈ ਤਾਂ ਦੋਵਾਂ ਦੀਆਂ ਕੀਮਤਾਂ 'ਚ 33 ਰੁਪਏ ਤੱਕ ਘੱਟ ਹੋ ਸਕਦੀ ਹਨ। ਇਹ ਵੀ ਪੜ੍ਹੋ:ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਇਮਤਿਹਾਨਾਂ 'ਚ ਕੁੜੀਆਂ ਨੇ ਮਾਰੀ ਬਾਜ਼ੀ -PTC News


Top News view more...

Latest News view more...

PTC NETWORK