ਤਮਿਲਨਾਡੂ ਵਿਚ BJP ਦਫ਼ਤਰ 'ਤੇ ਸੁੱਟਿਆ ਗਿਆ ਪੈਟਰੋਲ ਬੰਬ, ਜਾਂਚ ਜਾਰੀ
ਚੇਨਈ - ਤਮਿਲਨਾਡੂ ਵਿਚ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਅਣਪਛਾਤੇ ਵਿਅਕਤੀ ਨੇ ਤਮਿਲਨਾਡੂ ਦੇ ਭਾਜਪਾ ਦਫ਼ਤਰ 'ਤੇ ਸਵੇਰੇ 1 ਵਜੇ ਦੇ ਕਰੀਬ ਪੈਟਰੋਲ ਬੰਬ ਸੁੱਟ ਦਿੱਤਾ। ਫਿਲਹਾਲ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਚੇਨਈ ਭਾਜਪਾ ਦਫਤਰ 'ਤੇ ਤੜਕੇ ਇਕ ਵਿਅਕਤੀ ਨੇ ਤਿੰਨ ਪੈਟਰੋਲ ਬੰਬ ਸੁੱਟੇ।
ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਪੁਲਿਸ ਨੂੰ ਪੈਟਰੋਲ ਬੰਬ ਵਾਲੇ ਬਾਰੇ ਪਤਾ ਲੱਗਾ ਹੈ। ਜਾਣਕਾਰੀ ਮੁਤਾਬਕ ਦੋਸ਼ੀ ਵਿਨੋਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਹ ਇਸ ਤੋਂ ਪਹਿਲਾਂ ਵੀ ਕਈ ਹੋਰ ਮਾਮਲਿਆਂ ਵਿੱਚ ਦੋਸ਼ੀ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਉਸ ਨੇ ਨੀਟ ਪ੍ਰੀਖਿਆ ਦਾ ਵਿਰੋਧ ਕਰਨ ਲਈ ਪੈਟਰੋਲ ਬੰਬ ਸੁੱਟਿਆ ਸੀ।
ਭਾਜਪਾ ਨੇਤਾ ਕਰਾਟੇ ਤਿਆਗਰਾਜਨ ਨੇ ਕਿਹਾ, ''ਸਾਡੇ ਦਫਤਰ 'ਤੇ ਦੁਪਹਿਰ 1:30 ਵਜੇ ਦੇ ਕਰੀਬ ਪੈਟਰੋਲ ਬੰਬ ਸੁੱਟਿਆ ਗਿਆ। 15 ਸਾਲ ਪਹਿਲਾਂ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਡੀਐਮਕੇ ਦਾ ਹੱਥ ਸੀ। ਅਸੀਂ ਇਸ ਘਟਨਾ ਲਈ ਤਾਮਿਲਨਾਡੂ ਸਰਕਾਰ ਦਾ ਧੰਨਵਾਦ ਕਰਦੇ ਹਾਂ। ਅਸੀਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਭਾਜਪਾ ਕਾਡਰ ਅਜਿਹੀਆਂ ਗੱਲਾਂ ਤੋਂ ਡਰਨ ਵਾਲਾ ਨਹੀਂ ਹੈ।Chennai | An unidentified person allegedly throws a petrol bomb at Tamil Nadu BJP office around 1 am. Details awaited. pic.twitter.com/vglWAuRf5G — ANI (@ANI) February 9, 2022