ਤੜਕੇ ਸੈਰ ਕਰਨ ਨਿਕਲਿਆ ਸੀ ਮੁੰਡਾ ਸਾਥੀ ਨੇ ਪਿੱਠ ਪਿੱਛੋਂ ਦੇਸੀ ਕੱਟੇ ਨਾਲ ਮਾਰੀ ਗੋਲੀ
ਗੜ੍ਹਸ਼ੰਕਰ, 16 ਜੂਨ: ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਥਾਣਾ ਮਾਹਿਲਪੁਰ ਦੇ ਪਿੰਡ ਘੁਮਿਆਲਾ ਦੇ ਬਾਹਰਵਾਰ ਚੋਂ ਨਜਦੀਕ ਸਵੇਰ ਦੀ ਸੈਰ ਕਰਕੇ ਘਰ ਨੂੰ ਵਾਪਿਸ ਆ ਰਹੇ ਇਕ ਨੌਜਵਾਨ 'ਤੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਪਿੱਛਿਓਂ ਦੇਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਕਥਿਤ ਦੋਸ਼ੀ ਅਜੇ ਦੂਜੀ ਗੋਲੀ ਭਰ ਹੀ ਰਿਹਾ ਸੀ ਕਿ ਜਖਮੀ ਨੌਜਵਾਨ ਗੁਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ ਹਮਲਾਵਰ ਕੋਲੋਂ ਪਿਸਤੌਲ ਖੋਹ ਲਈ। ਪਿਸਤੌਲ ਹੱਥੋਂ ਨਿੱਕਲਣ ਤੋਂ ਡਰਿਆ ਹਮਲਾਵਰ ਫਰਾਰ ਹੋ ਗਿਆ। ਗੁਰਜੀਤ ਸਿੰਘ ਨੇ ਜਖਮੀ ਹਾਲਤ ਵਿਚ ਹੀ ਪਿਸਤੌਲ ਅਤੇ ਇੱਕ ਜਿੰਦਾ ਕਾਰਤੂਸ ਪੁਲਿਸ ਥਾਣਾ ਮਾਹਿਲਪੁਰ ਸਪੁਰਦ ਕਰ ਦਿੱਤਾ। ਇਹ ਵੀ ਪੜ੍ਹੋ: ਲੁੱਟਖੋਹ ਨੂੰ ਅੰਜਾਮ ਦੇਣ ਵਾਲੇ ਪੰਜ ਲੁਟੇਰੇ ਹਥਿਆਰਾਂ ਸਣੇ ਗ੍ਰਿਫ਼ਤਾਰ ਪੀੜਤ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਸਗੋਂ ਉਸਤੇ ਫਾਇਰ ਕਰਨ ਵਾਲੇ ਕਥਿਤ ਦੋਸ਼ੀ ਸਤਨਾਮ ਸਿੰਘ ਨੇ ਬੀਤੇ ਦਿਨ ਹੀ ਤਾਂ ਉਸ ਨਾਲ ਬੈਹ ਪਿੰਡ ਦੇ ਗੁਰਦੁਆਰੇ 'ਚ ਚਾਅ ਪੀਤੀ ਸੀ। ਗੁਰਜੀਤ ਦਾ ਕਹਿਣਾ ਸੀ ਕਿ ਅੱਜ ਸਵੇਰੇ ਸੱਤ ਵਜੇ ਦੀ ਗੱਲ ਹੋਵੇਗੀ ਜਦੋਂ ਅਚਾਨਕ ਸਤਨਾਮ ਸਿੰਘ ਨੇ ਉਸਤੇ ਸੈਰ ਕਰਦਿਆਂ 'ਤੇ ਦੇਸੀ ਕੱਟੇ ਨਾਲ ਫਾਇਰ ਛੱਡ ਦਿੱਤਾ। ਪੀੜਤ ਨੇ ਦੱਸਿਆ ਕਿ ਆਰੋਪੀ ਜਦੋਂ ਦੂਜੀ ਵਾਰ ਫਾਇਰ ਕਰਨ ਦੀ ਤਿਆਰੀ 'ਚ ਸੀ ਤਾਂ ਪਿਸਤੌਲ ਉਸਦੇ ਹੱਥੋਂ ਡਿੱਗ ਗਿਆ ਅਤੇ ਉਸਨੇ ਪੈਰ ਮਾਰ ਹਥਿਆਰ ਨੂੰ ਪਰ੍ਹਾਂ ਸੁੱਟ ਦਿੱਤਾ, ਜਿਸਨੂੰ ਉਸਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਵੀ ਪੜ੍ਹੋ: ਸਿੱਪੀ ਸਿੱਧੂ ਦੀ ਮਾਂ ਨੇ ਕਿਹਾ, ਕਲਿਆਣੀ ਨੂੰ ਫਾਂਸੀ ਨਹੀਂ, ਜ਼ਿੰਦਗੀ ਭਰ ਲਈ ਸਲਾਖਾਂ ਪਿੱਛੇ ਦੇਖਣਾ ਚਾਹੁੰਦੀ ਜਖਮੀ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿਥੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਰੀਜ ਦੇ ਸ਼ੁਰੂਆਤੀ ਇਲਾਜ ਮਗਰੋਂ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਉਸਨੂੰ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਰੀਜ ਖ਼ਤਰੇ ਤੋਂ ਬਾਹਰ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਅਜੇ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। -PTC News