Mon, Apr 14, 2025
Whatsapp

ਕੁਝ ਹੀ ਘੰਟੇ ਵਿੱਚ ਲਾਂਚ ਹੋਵੇਗਾ ਲੋਕਾਂ ਦਾ ਪਸੰਦੀਦਾ iPhone 14

Reported by:  PTC News Desk  Edited by:  Pardeep Singh -- September 06th 2022 01:55 PM
ਕੁਝ ਹੀ ਘੰਟੇ ਵਿੱਚ ਲਾਂਚ ਹੋਵੇਗਾ ਲੋਕਾਂ ਦਾ ਪਸੰਦੀਦਾ iPhone 14

ਕੁਝ ਹੀ ਘੰਟੇ ਵਿੱਚ ਲਾਂਚ ਹੋਵੇਗਾ ਲੋਕਾਂ ਦਾ ਪਸੰਦੀਦਾ iPhone 14

iPhone 14: ਐਪਲ ਵੱਲੋਂ iPhone 14 ਕੁਝ ਹੀ ਘੰਟਿਆਂ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਸ ਵਾਰ ਲੋਕਾਂ ਲਈ ਕੁਝ ਖਾਸ ਫੀਚਰਜ਼ ਲੈ ਕੇ ਐਪਲ ਲਾਂਚ ਹੋਣ ਜਾ ਰਿਹਾ ਹੈ। iPhones ਦੀ ਨਵੀਂ Apple Watch Series 8 ਵੀ ਜਲਦ ਆ ਰਹੀ ਹੈ। ਸਭ ਦੀਆਂ ਨਜ਼ਰਾਂ iPhones 14 ਸੀਰੀਜ਼ 'ਤੇ ਹਨ ਅਤੇ ਇਸ ਵਾਰ ਕੁਝ ਬਦਲਾਅ ਹੋਣ ਵਾਲੇ ਹਨ। ਇਸ ਸੀਰੀਜ਼ 'ਚ iPhone 14, iPhone 14 Max, iPhone 14 Pro ਅਤੇ iPhone 14 Pro Max, ਇਹ ਚਾਰ ਮਾਡਲ ਪੇਸ਼ ਕੀਤੇ ਜਾ ਸਕਦੇ ਹਨ। ਐਪਲ ਦਾ ਨਵਾਂ ਆਈਫੋਨ 14 ਸੀਰੀਜ਼ 7 ਸਤੰਬਰ ਨੂੰ ਲਾਂਚ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਇਹ ਈਵੈਂਟ ਅਮਰੀਕਾ 'ਚ ਐਪਲ ਦੇ ਕੂਪਰਟੀਨੋ ਕੈਂਪਸ 'ਚ ਆਯੋਜਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਪਲ ਇਸ ਈਵੈਂਟ ਨੂੰ ਆਪਣੇ ਆਨਲਾਈਨ ਸੋਸ਼ਲ ਮੀਡੀਆ ਪਲੇਟਫਾਰਮ - ਟਵਿੱਟਰ, ਫੇਸਬੁੱਕ, ਯੂਟਿਊਬ ਅਤੇ ਵੈੱਬਸਾਈਟ 'ਤੇ ਲਾਈਵ ਵੀ ਕਰੇਗਾ। ਰਿਪੋਰਟ ਦੇ ਮੁਤਾਬਕ ਇਸ ਵਾਰ ਮਿੰਨੀ ਮਾਡਲ ਨੂੰ ਲਾਈਨਅੱਪ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸਨੂੰ 6.1-ਇੰਚ ਦੀ ਸਕਰੀਨ ਵਾਲੇ ਸਟੈਂਡਰਡ iPhone 14 ਅਤੇ ਵੱਡੀ ਸਕਰੀਨ (6.7-ਇੰਚ) ਵਾਲੇ iPhone 14 Max ਨਾਲ ਬਦਲਿਆ ਜਾਵੇਗਾ। ਇਸ ਸੀਰੀਜ਼ 'ਚ 6.1-ਇੰਚ ਦੀ ਸਕਰੀਨ ਵਾਲੇ iPhone Pro ਦਾ ਸਟੈਂਡਰਡ ਮਾਡਲ ਅਤੇ ਵੱਡੀ (6.7-ਇੰਚ) ਸਕ੍ਰੀਨ ਵਾਲਾ iPhone 14 Pro Max ਵੀ ਹੋਵੇਗਾ। ਬਲੂਮਬਰਗ ਦੇ ਮਾਰਕ ਗੁਰਮਨ ਦੀ ਇੱਕ ਰਿਪੋਰਟ ਦੇ ਅਨੁਸਾਰ, ਆਈਫੋਨ 14 ਪ੍ਰੋ ਸੀਰੀਜ਼ ਵਿੱਚ ਇਸ ਵਾਰ ਇੱਕ 48MP ਮੁੱਖ ਕੈਮਰਾ ਮਿਲਣ ਦੀ ਉਮੀਦ ਹੈ। ਐਪਲ ਦੇ ਮਸ਼ਹੂਰ ਵਿਸ਼ਲੇਸ਼ਕ ਮਿੰਗ ਚੀ-ਕੂਓ ਨੇ ਵੀ ਇਹੀ ਗੱਲ ਕਹੀ ਹੈ। ਐਪਲ ਆਈਫੋਨ 14 ਮੈਕਸ ਆਵੇਗਾ ਅਤੇ ਮਿਨੀ ਨਹੀਂ ਹੋਵੇਗਾ। ਆਈਫੋਨ 14 ਵਿੱਚ 6.1-ਇੰਚ ਦੀ ਡਿਸਪਲੇਅ ਹੈ। ਐਪਲ ਇਸ ਸਾਲ 6.7-ਇੰਚ ਦਾ ਆਈਫੋਨ 14 ਮੈਕਸ ਲੈ ਕੇ ਆਉਣ ਦੀ ਸੰਭਾਵਨਾ ਹੈ। ਆਈਫੋਨ 14 ਮੈਕਸ ਇੱਕ ਵੱਡੀ ਸਕ੍ਰੀਨ ਵਾਲਾ ਫੋਨ ਹੋਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ:ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਬੀਐਸਐਫ ਵੱਲੋਂ ਜਵਾਬੀ ਫਾਇਰਿੰਗ -PTC News


Top News view more...

Latest News view more...

PTC NETWORK