60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਡੋਜ਼ ਲੈਣ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ: ਕੇਂਦਰ
Covid Booster Shot Guidelines: ਦੇਸ਼ ਵਿੱਚ 10 ਜਨਵਰੀ ਤੋਂ, ਸਹਿ-ਰੋਗ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ -19 ਵੈਕਸੀਨ ਦੀ "ਸਾਵਧਾਨੀ ਖ਼ੁਰਾਕ ਜਾਂ ਬੂਸਟਰ ਡੋਜ਼"ਦਿੱਤੀ ਜਾਵੇਗੀ। ਇਸ ਸਬੰਧੀ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਖੁਰਾਕ ਲੈਣ ਲਈ ਡਾਕਟਰ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਖੁਰਾਕ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਦੇ ਨਾਲ, ਮੰਤਰਾਲੇ ਨੇ ਇਹ ਵੀ ਦੱਸਿਆ ਕਿ 3 ਜਨਵਰੀ ਤੋਂ, 15-18 ਸਾਲ ਦੀ ਉਮਰ ਦੇ ਬੱਚਿਆਂ ਲਈ ਡੋਜ਼ ਲਈ ਆਨ-ਲਾਈਨ ਅਤੇ ਆਨ-ਸਾਈਟ ਦੋਵਾਂ ਲਈ ਮੁਲਾਕਾਤਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਵੈਕਸੀਨ ਉਪਲਬਧ ਹੋਣ 'ਤੇ ਹੀ ਸਾਈਟ 'ਤੇ ਮੁਲਾਕਾਤ ਉਪਲਬਧ ਹੋਵੇਗੀ।
ਨੈਸ਼ਨਲ ਹੈਲਥ ਅਥਾਰਟੀ ਦੇ ਸੀਈਓ ਅਤੇ ਕੋਵਿਨ ਚੀਫ਼ ਡਾ.ਆਰ.ਐਸ.ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਸਿਰਫ਼ ਉਹੀ ਲੋਕ ਜਿਨ੍ਹਾਂ ਨੂੰ 9 ਮਹੀਨਿਆਂ ਤੋਂ ਕੋਰੋਨਾ ਦੀ ਦੂਜੀ ਡੋਜ਼ ਦਿੱਤੀ ਗਈ ਹੈ ਅਤੇ ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਹਨ, ਉਹ ਹੀ ਕੋਰੋਨਾ ਵਿਰੁੱਧ ਟੀਕੇ ਦੀ ਤੀਜੀ ਡੋਜ਼ ਲਈ ਅਪਲਾਈ ਕਰ ਸਕਣਗੇ ਹਾਲਾਂਕਿ ਡਾ: ਸ਼ਰਮਾ ਨੇ ਇਸ ਨੂੰ ਬੂਸਟਰ ਡੋਜ਼ ਕਹਿਣ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਬੂਸਟਰ ਦੀ ਬਜਾਏ ਤੀਸਰੀ ਡੋਜ਼ ਨੂੰ ਸਾਵਧਾਨੀ ਵਾਲੀ ਖੁਰਾਕ ਕਹਿਣਾ ਬਿਹਤਰ ਹੋਵੇਗਾ।
-PTC News