Fri, Apr 11, 2025
Whatsapp

ਵਾਲਮੀਕ ਭਾਈਚਾਰੇ ਦੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ

Reported by:  PTC News Desk  Edited by:  Jasmeet Singh -- March 05th 2022 02:55 PM
ਵਾਲਮੀਕ ਭਾਈਚਾਰੇ ਦੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਵਾਲਮੀਕ ਭਾਈਚਾਰੇ ਦੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਤਰਨਤਾਰਨ: ਪਿੰਡ ਆਸਲ ਉਤਾੜ ਵਿਖੇ ਕੁੱਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਸ਼ਹਿ 'ਤੇ ਸਿਆਸੀ ਰੰਜਿਸ਼ ਦੇ ਚਲਦਿਆਂ ਇੱਕ ਗ਼ਰੀਬ ਪਰਿਵਾਰ ਦੇ ਘਰ ਦੇ ਸਾਰੇ ਜੀਆਂ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਇਸ ਦੌਰਾਨ ਕਾਂਗਰਸ ਪਾਰਟੀ ਦੇ ਕੁਝ ਨੁਮਾਇੰਦਿਆਂ ਵੱਲੋਂ ਭਗਵਾਨ ਵਾਲਮੀਕ ਸਮਾਜ ਦੇ ਆਗੂ ਚੇਅਰਮੈਨ ਕੁਲਦੀਪ ਸਿੰਘ ਸ਼ੇਰਗਿੱਲ 'ਤੇ ਵੀ 325 ਤਹਿਤ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ। ਇਹ ਵੀ ਪੜ੍ਹੋ: ਰਾਜਸਥਾਨ: ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਦਿਖੀ ਡਰੋਨ ਦੀ ਹਲਚਲ, BSF ਨੇ ਕੀਤੇ ਰਾਉਂਡ ਫਾਇਰ ਜਿਸ ਨੂੰ ਲੈ ਕੇ ਪੱਟੀ ਵਿੱਖੇ ਭਗਵਾਨ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਇਕੱਤਰ ਹੋ ਕੇ ਥਾਣਾ ਵਲਟੋਹਾ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਰੱਜ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕ ਸਮਾਜ ਦੇ ਕੌਮੀ ਚੇਅਰਮੈਨ ਹਰਦੇਵ ਨਾਥ ਨੇ ਦੱਸਿਆ ਕਿ ਪਿੰਡ ਆਸਲ ਉਤਾੜ ਦੇ ਰਹਿਣ ਵਾਲੇ ਭਗਵਾਨ ਵਾਲਮੀਕ ਸਮਾਜ ਦੇ ਆਗੂ ਨਰਿੰਦਰ ਸਿੰਘ ਦੇ ਘਰ 'ਤੇ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਸ਼ਰਾਬੀ ਹਾਲਤ ਵਿੱਚ ਹਮਲਾ ਕਰ ਦਿੱਤਾ ਸੀ ਜਿਸ ਦੀ ਇਤਲਾਹ ਉਨ੍ਹਾਂ ਵੱਲੋਂ ਮੌਕੇ 'ਤੇ ਥਾਣਾ ਵਲਟੋਹਾ ਪੁੁਲਿਸ ਨੂੰ ਦਿੱਤੀ ਗਈ ਸੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰਾ ਮਾਮਲਾ ਆਪਣੇ ਅੱਖੀਂ ਵੇਖਿਆ ਸੀ ਪਰ ਪੁਲਿਸ ਵੱਲੋਂ ਉਲਟਾ ਸਿਆਸੀ ਸ਼ਹਿ ਤੇ ਨਰਿੰਦਰ ਸਿੰਘ ਅਤੇ ਉਸ ਦੇ ਬੇਟੇ ਅਤੇ ਉਸ ਦੀ ਪਤਨੀ ਦੇ ਖ਼ਿਲਾਫ਼ ਝੂਠੀ ਲੜਾਈ ਬਣਾ ਕੇ ਉਸ ਅਤੇ ਵਾਲਮੀਕ ਸਮਾਜ ਦੇ ਜ਼ਿਲ੍ਹਾ ਤਰਨਤਾਰਨ ਤੋਂ ਚੇਅਰਮੈਨ ਕੁਲਦੀਪ ਸਿੰਘ ਸ਼ੇਰਗਿੱਲ ਅਤੇ ਕੁੱਝ ਹੋਰ ਆਗੂਆਂ 'ਤੇ 325 ਦਾ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਹਰਦੇਵ ਸਿੰਘ ਨਾਥ ਨੇ ਦੱਸਿਆ ਕਿ ਅਸਲ ਵਜ੍ਹਾ ਰੰਜਿਸ਼ ਹੈ, ਪਿੰਡ ਆਸਲ ਉਤਾੜ ਦੇ ਕੁੱਝ ਕਾਂਗਰਸੀ ਨੁਮਾਇੰਦਿਆਂ ਵੱਲੋਂ ਮਨਰੇਗਾ ਵਿੱਚ ਕਾਫ਼ੀ ਵੱਡੇ ਪੱਧਰ ਤੇ ਗ਼ਰੀਬ ਲੋਕਾਂ ਨਾਲ ਘਪਲੇਬਾਜ਼ੀ ਕੀਤੀ ਸੀ ਜਿਸ ਨੂੰ ਲੈ ਕੇ ਕੁਲਦੀਪ ਸਿੰਘ ਸ਼ੇਰਗਿੱਲ ਨੇ ਉਸਦੀ ਆਰਟੀਆਈ ਪਾ ਕੇ ਰਿਕਾਰਡ ਕਢਵਾਇਆ ਸੀ ਅਤੇ ਇਸੇ ਗੱਲ ਨੂੰ ਲੈ ਕੇ ਹੀ ਕੁੱਝ ਕਾਂਗਰਸ ਦੇ ਨੁਮਾਇੰਦੇ ਕੁਲਦੀਪ ਸਿੰਘ ਦੇ ਖ਼ਿਲਾਫ਼ ਮਨ ਵਿੱਚ ਰੰਜਿਸ਼ ਰੱਖ ਰਹੇ ਸਨ ਅਤੇ ਬੀਤੇ ਕੁੱਝ ਦਿਨ ਪਹਿਲਾਂ ਨਰਿੰਦਰ ਸਿੰਘ ਦੇ ਘਰ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਮੋਹਰਾ ਬਣਾ ਕੇ ਉਨ੍ਹਾਂ ਕੁੱਝ ਕਾਂਗਰਸੀ ਨੁਮਾਇੰਦਿਆਂ ਨੇ ਪਿੰਡ ਵਿੱਚ ਹੋਏ ਮਾਮੂਲੀ ਝਗੜੇ ਨੂੰ ਵੱਡੀ ਗੱਲ ਬਣਾ ਕੇ ਕੁਲਦੀਪ ਸਿੰਘ ਅਤੇ ਵਾਲਮੀਕ ਸਮਾਜ ਦੇ ਹੋਰ ਲੋਕਾਂ ਦੇ ਨਾਲ ਨਾਲ ਨਰਿੰਦਰ ਸਿੰਘ ਦੇ ਸਹੁਰੇ ਪਰਿਵਾਰ ਤੇ 325 ਦਾ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ ਜੋ ਭਗਵਾਨ ਵਾਲਮੀਕ ਸਮਾਜ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿਆਸੀ ਸ਼ਹਿ ਤੇ ਨੱਚਣ ਵਾਲੀ ਪੁਲਿਸ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਉਨ੍ਹਾਂ ਕਿਹਾ ਕਿ ਜਿਸ ਪੁਲਿਸ ਅਫ਼ਸਰ ਨੇ ਇਹ ਝੂਠਾ ਮੁਕੱਦਮਾ ਦਰਜ ਕੀਤਾ ਹੈ ਅਤੇ ਜਿਸ ਡਾਕਟਰ ਨੇ ਜਾਅਲੀ 325 ਦਾ ਰਿਜ਼ਲਟ ਦੇਖ ਕੇ ਇਹ ਮੁਕੱਦਮਾ ਦਰਜ ਕਰਵਾਇਆ ਹੈ ਉਨ੍ਹਾਂ ਖ਼ਿਲਾਫ਼ ਤਰਨਤਾਰਨ ਜ਼ਿਲ੍ਹੇ ਵਿਖੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਸਾਂਬਾ 'ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ, 1 ਜ਼ਖਮੀ ਉਨ੍ਹਾਂ ਕਿਹਾ ਜਦ ਤੱਕ ਝੂਠਾ ਮੁਕੱਦਮਾ ਦਰਜ ਕਰਨ ਵਾਲੇ ਪੁਲਿਸ ਅਫ਼ਸਰ ਅਤੇ ਡਾਕਟਰ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਭਗਵਾਨ ਵਾਲਮੀਕ ਸਮਾਜ ਦੇ ਲੋਕ ਪ੍ਰਦਰਸ਼ਨ ਜਾਰੀ ਰੱਖਣਗੇ ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾ ਤਰਨਤਾਰਨ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ। ਭਗਵਾਨ ਵਾਲਮੀਕ ਸਮਾਜ ਦੇ ਕੌਮੀ ਚੇਅਰਮੈਨ ਨੇ ਪੰਜਾਬ ਦੇ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਇਸ ਝੂਠੇ ਮੁਕੱਦਮੇ ਦੀ ਸਹੀ ਤਰੀਕੇ ਨਾਲ ਇਨਕੁਆਰੀ ਕਰਕੇ ਇਸ ਨੂੰ ਖਾਰਜ ਕੀਤਾ ਜਾਵੇ ਅਤੇ ਗਲਤ ਮੁਕੱਦਮਾ ਦਰਜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ - ਰਿਪੋਰਟਰ ਬਲਜੀਤ ਸਿੰਘ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK