ਸੰਨੀ ਦਿਓਲ ਵਾਂਗ ਲੋਕ 'ਆਪ' ਦੇ ਵਾਅਦੇ ਲੱਭਣਗੇ : ਬਰਿੰਦਰਮੀਤ ਸਿੰਘ ਪਾਹੜਾ
ਗੁਰਦਾਸਪੁਰ : ਕਾਂਗਰਸ ਪਾਰਟੀ ਦੇ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਦੀ ਦੂਜੀ ਵਾਰ ਜਿੱਤ ਤੋਂ ਬਾਅਦ ਅੱਜ ਦੂਜੇ ਦਿਨ ਵੀ ਵਿਧਾਇਕ ਦੇ ਘਰ ਵਧਾਈ ਦੇਣ ਵਾਲਿਆਂ ਦੀ ਤਾਂਤਾ ਲੱਗਾ ਹੋਇਆ ਹੈ। ਉਥੇ ਢੋਲ ਦੀ ਥਾਪ ਭੰਗੜੇ ਪਾ ਜਾ ਰਹੇ ਹਨ। ਇਸ ਦੌਰਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚਾਹੇ ਇਕਪਾਸੜ ਨਤੀਜਾ ਆਇਆ ਹੈ ਪਰ ਜ਼ਿਲ੍ਹਾ ਗੁਰਦਾਸਪੁਰ ਨੇ ਆਮ ਆਦਮੀ ਪਾਰਟੀ ਦੀ ਹਵਾ ਨੂੰ ਇਥੇ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲਹਿਰ ਸੀ ਪਰ ਗੁਰਦਾਸਪੁਰ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ। ਇਸ ਮੌਕੇ ਉਨ੍ਹਾਂ ਨੇ ਹਲਕਾ ਵਾਸੀਆਂ ਦਾ ਵੋਟਾਂ ਪਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਦੇ ਵਾਅਦੇ ਲੋਕਾਂ ਨੇ ਦੇਖ ਲਏ ਹਨ ਉਥੇ ਹੀ ਆਮ ਆਦਮੀ ਪਾਰਟੀ ਤੋਂ ਲੋਕ ਜਲਦ ਹੀ ਮੂੰਹ ਮੋੜ ਲੈਣਗੇ ਕਿਉਂਕਿ ਲੋਕ ਇਸ ਵਾਰ ਬਦਲਾਅ ਦੇਖਣਾ ਚਾਹੁੰਦੇ ਸਨ। ਇਸ ਕਾਰਨ ਵੱਡੇ-ਵੱਡੇ ਥੰਮ੍ਹ ਰਵਾਇਤੀ ਪਾਰਟੀਆਂ ਦੇ ਡਿੱਗ ਗਏ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਇਕ ਨਾਅਰਾ ਦਿੱਤਾ ਸੀ ਇਕ ਮੌਕਾ ਕੇਜਰੀਵਾਲ ਨੂੰ ਦਵੋ ਹੁਣ ਦੇਖਦੇ ਹਾਂ ਕਿ ਉਹ ਕੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਸੰਨੀ ਦਿਓਲ ਨੂੰ ਵੀ ਮੌਕਾ ਦਿੱਤਾ ਸੀ ਪਰ ਉਹ ਮੁੜ ਕੇ ਦਿਖਾਈ ਨਹੀਂ ਦਿੱਤਾ। ਹੁਣ ਲੋਕ ਆਮ ਆਦਮੀ ਪਾਰਟੀ ਦੇ ਵਾਅਦੇ ਵੀ ਲੱਭਣਗੇ ਤੇ ਮੁੜ ਕੇ ਕਾਂਗਰਸ ਨੂੰ ਹੀ ਚੇਤੇ ਕਰਨਗੇ। ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਾਣਾ ਮੰਡੀ 'ਚ ਨੌਜਵਾਨ ਦਾ ਕਤਲ