ਖਰੜ 'ਚ ਡੀਐਸਪੀ ਦੀ ਕੁਰਸੀ 'ਤੇ ਬੈਠੀ ਵਿਧਾਇਕ ਅਨਮੋਲ ਗਗਨ ਮਾਨ ਨੂੰ ਲੋਕਾਂ ਨੇ ਕਰਾਰਿਆ ਹੰਕਾਰੀ
ਮੋਹਾਲੀ, 19 ਜੂਨ: ਖਰੜ ਤੋਂ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਪ੍ਰੋਟੋਕੋਲ ਤੋੜ ਕੇ ਡੀਐਸਪੀ ਦੇ ਦਫ਼ਤਰ ਵਿੱਚ ਉੱਚ-ਪੁਲਿਸ ਅਧਿਕਾਰੀ ਦੀ ਕੁਰਸੀ ’ਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਹੁਣ ਅਨਮੋਲ ਗਗਨ ਦੇ ਨਾਮ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵੀ ਪੜ੍ਹੋ: ਤਿੰਨਾਂ ਫੌਜ ਮੁਖੀਆਂ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ; ਅਗਨਿਪੱਥ ਸਕੀਮ ਨਾਲ ਸਬੰਧਤ ਵਿਸ਼ੇਸ਼ ਮੁੱਦਿਆਂ 'ਤੇ ਚਾਨਣਾ ਪਾਇਆ ਲੋਕਾਂ ਦਾ ਕਹਿਣਾ ਕਿ ਅਨਮੋਲ ਗਗਨ ਮਾਨ ਹੰਕਾਰ ਵਿਚ ਹੈ ਅਤੇ ਉਸ ਨੂੰ ਪ੍ਰੋਟੋਕੋਲ ਦੀ ਜਾਣਕਾਰੀ ਨਹੀਂ ਹੈ। ਲੋਕਾਂ ਨੇ ਕਿਹਾ ਕਿ ਡੀਐਸਪੀ ਦੀ ਕੁਰਸੀ ਨਾਲ ਵੱਖਰੀ ਕੁਰਸੀ ’ਤੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਸਕਦੀਆਂ ਸਨ। ਕਿਸੇ ਵੀ ਵਿਧਾਇਕ ਜਾਂ ਮੰਤਰੀ ਨੂੰ ਸਰਕਾਰੀ ਅਧਿਕਾਰੀਆਂ ਦੀ ਕੁਰਸੀ 'ਤੇ ਬੈਠਣ ਦੀ ਇਜਾਜ਼ਤ ਨਹੀਂ ਹੈ। ਸਰਕਾਰੀ ਅਫ਼ਸਰ ਦੀ ਕੁਰਸੀ 'ਤੇ ਸਿਰਫ਼ ਗ੍ਰਹਿ ਮੰਤਰੀ ਹੀ ਬੈਠ ਸਕਦਾ ਹੈ। ਵਿਧਾਇਕ ਅਨਮੋਲ ਗਗਨ ਮਾਨ ਸ਼ਨੀਵਾਰ ਨੂੰ ਬਲਾਕ ਮਾਜਰੀ ਅਤੇ ਮੁੱਲਾਂਪੁਰ ਗਰੀਬਦਾਸ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਕਰਨ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਛੋਟੇ ਕਿਸਾਨ ਅਤੇ ਆਮ ਲੋਕਾਂ ਦੀ ਜ਼ਮੀਨ ਨਹੀਂ ਖੋਹੀ ਜਾਵੇਗੀ। ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲ ਕੇ ਨਾਜਾਇਜ਼ ਕੰਮ ਕਰਵਾਉਣ ਵਾਲੇ ਵੱਡੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ; ਪੰਜਾਬ ਯੂਨੀਵਰਸਿਟੀ ਦੇ ਬਦਲਾਅ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ ਇਸ ਮੌਕੇ ਪਿੰਡ ਮਾਜਰੀਆ, ਪੱਟੀ, ਜੈਅੰਤੀ ਮਾਜਰੀ, ਗੁੱਡਾ, ਕਸੌਲੀ, ਬਡਿੰਗ ਸਮੇਤ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਕਿ ਇਲਾਕੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। -PTC News