4 ਮਹੀਨਿਆਂ 'ਚ 'ਆਪ' ਸਰਕਾਰ ਤੋਂ ਲੋਕਾਂ ਦਾ ਹੋਇਆ ਮੋਹ ਭੰਗ : ਪ੍ਰੋ. ਚੰਦੂਮਾਜਰਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਮ ਆਦਮੀ ਪਾਰਟੀ ਉਤੇ ਰਗੜੇ ਲਗਾਉਂਦੇ ਹੋਏ ਕਿਹਾ ਕਿ ਜੇ ਮਾਲ ਮੰਡੀ ਵਿਚ ਹੈ ਤਾਂ ਹੀ ਖ਼ਰੀਦਦਾਰ ਆਏ ਹਨ। ਆਮ ਆਦਮੀ ਪਾਰਟੀ ਨੂੰ ਦੇਖਣਾ ਚਾਹੀਦਾ ਹੈ ਕਿ 4 ਮਹੀਨਿਆਂ 'ਚ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਲੋਕਾਂ 'ਚ ਨਿਰਾਸ਼ਾ ਕਿਉਂ ਪਾਈ ਜਾ ਰਹੀ ਹੈ, ਜਦੋਂ ਵਿਧਾਇਕ ਜਾ ਰਹੇ ਹਨ ਤਾਂ ਲੋਕ ਜਵਾਬ ਮੰਗ ਰਹੇ ਹਨ। ਪੰਜਾਬ ਦੇ ਮੁਖੀ ਰਾਜਪਾਲ ਭਗਵੰਤ ਮਾਨ ਸਰਕਾਰ ਦੀ ਪੁਲਿਸ ਬਾਰੇ ਕਹਿ ਰਹੇ ਹਨ ਕਿ ਪੁਲਿਸ ਨਸ਼ੇ ਦੇ ਸੌਦਾਗਰਾਂ ਨਾਲ ਮਿਲ ਕੇ ਕਾਰੋਬਾਰ ਕਰ ਰਹੀ ਹੈ। ਇਹ ਦੋਸ਼ ਕਿਸੇ ਸਿਆਸੀ ਵਿਅਕਤੀ ਨੇ ਰਾਜਪਾਲ ਨੇ ਖ਼ੁਦ ਲਗਾਏ ਹਨ। ਮੁੱਖ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜਪਾਲ ਨੂੰ ਸਿਰਫ਼ ਬਿਆਨ ਹੀ ਨਹੀਂ ਦੇਣਾ ਚਾਹੀਦਾ ਹੈ ਸਗੋਂ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਉਤੇ ਕਾਰਵਾਈ ਵੀ ਕਰਨੀ ਚਾਹੀਦੀ ਹੈ। ਸਰਕਾਰ 'ਚ ਭਾਰੀ ਕਮੀਆਂ ਹਨ। ਇਸੇ ਕਰਕੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਵਿਧਾਇਕ ਇਧਰ-ਉਧਰ ਜਾ ਰਹੇ ਹਨ। ਕੇਜਰੀਵਾਲ ਸਾਹਿਬ ਆਪਣੇ ਸਾਰੇ ਵਿਧਾਇਕਾਂ ਨੂੰ ਇਕੱਠਾ ਕਰਕੇ ਤੇ ਭਰੋਸੇ ਦਾ ਵੋਟ ਲੈ ਕੇ ਪੂਰੇ ਭਾਰਤ ਵਿਚ ਮੀਡੀਆ ਰਾਹੀਂ ਆਪਣੀ ਤਾਰੀਫ਼ ਕਰਵਾ ਰਹੇ ਹਨ। ਗੁਜਰਾਤ ਹਿਮਾਚਲ ਹਰਿਆਣਾ ਤੇ ਆਉਣ ਵਾਲੇ ਸਮੇਂ ਵਿਚ ਜਿਥੇ ਵੀ ਚੋਣਾਂ ਹੋਣ ਜਾ ਰਹੀਆਂ ਹਨ, ਇਹ ਡਰਾਮਾ ਲੋਕਾਂ ਨੂੰ ਇਹ ਦੱਸਣ ਲਈ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਦੇ ਨਾਲ ਹਨ। 18 ਤਰੀਕ ਨੂੰ ਭਰੋਸੇ ਦੀ ਵੋਟ ਕਰਵਾਈ ਜਾਵੇਗੀ ਤੇ ਖੁਦ ਹੀ ਮੁੱਦਾ ਉਠਾ ਕੇ ਆਪਣੇ ਆਪ ਨੂੰ ਜਿੱਤਿਆ ਦਰਸਾ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੇ ਇਕ ਮੰਤਰੀ ਨੂੰ ਹਟਾ ਦਿੱਤਾ ਪਰ ਅੱਜ ਤੱਕ ਉਨ੍ਹਾਂ ਦੀ ਆਡੀਓ ਨੂੰ ਕਿਸੇ ਨੇ ਨਹੀਂ ਸੁਣਿਆ ਤੇ ਨਾ ਹੀ ਉਸ ਮੰਤਰੀ ਉਤੇ ਕੋਈ ਕਾਰਵਾਈ ਹੋਈ ਹੈ, ਜਿਸ ਦੀ ਆਡੀਓ ਸਭ ਨੇ ਸੁਣੀ ਹੈ। ਇਹ ਸਿਰਫ਼ ਡਰਾਮਾ ਹੈ। ਮੁੱਖ ਮੰਤਰੀ ਪੰਜਾਬ ਨੇ ਜਰਮਨੀ ਤੋਂ BMW ਸਬੰਧੀ ਦਿੱਤੇ ਬਿਆਨ ਉਤੇ ਵੀ ਪ੍ਰੋ.ਚੰਦੂਮਾਜਰਾ ਨੇ ਟਿੱਪਣੀ ਕੀਤੀ। ਉਨ੍ਹਾਂ ਨੇ ਦੱਸਿਆ ਕਿ BMW ਨੇ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦਾ ਪਲਾਂਟ ਲਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਕਾਫੀ ਵੱਕਾਰੀ ਹੁੰਦੀ ਹੈ, ਜਦਕਿ ਸਪੱਸ਼ਟ ਨਹੀਂ ਹੁੰਦਾ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਰਿਪੋਰਟ-ਹਰਪ੍ਰੀਤ ਸਿੰਘ ਬੰਦੇਸ਼ਾਂ -PTC News ਇਹ ਵੀ ਪੜ੍ਹੋ : ਨਸ਼ਾ ਬਣਿਆ ਨਾਸੂਰ : ਚਿੱਟੀ ਕਾਲੋਨੀ 'ਚ ਸ਼ਰੇਆਮ ਵਿਕ ਰਿਹੈ 'ਚਿੱਟਾ'