ਬਠਿੰਡਾ ਦੇ ਸਿਵਲ ਹਸਪਤਾਲ 'ਚ ਐਕਸ-ਰੇ ਮਸ਼ੀਨਾਂ ਖ਼ਰਾਬ ਹੋਣ ਕਾਰਨ ਮਰੀਜ਼ ਪਰੇਸ਼ਾਨ
ਬਠਿੰਡਾ : ਪੰਜਾਬ ਵਿੱਚ ਵੱਡੇ ਬਦਲਾਅ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਪੰਜਾਬ ਸਰਕਾਰ ਨੇ ਸਾਰੇ ਵਾਅਦੇ ਹਵਾ ਸਾਬਤ ਹੋ ਰਹੇ ਹਨ। ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਐਕਸ-ਰੇ ਮਸ਼ੀਨਾਂ ਖ਼ਰਾਬ ਹੋਣ ਕਾਰਨ ਮਰੀਜ਼ਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਬਾਹਰੋਂ ਮਹਿੰਗੇ ਰੇਟਾਂ ਵਿੱਚ ਐਕਸਰੇ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਰੀਜ਼ਾਂ ਦਾ ਕਹਿਣਾ ਸੀ ਕਿ ਉਹ ਕੰਮਕਾਜ ਛੱਡ ਕੇ ਬੜੀ ਮੁਸ਼ਕਿਲ ਨਾਲ ਪਿੰਡਾਂ ਵਿੱਚ ਆਉਂਦੇ ਹਨ ਪਰ ਹਸਪਤਾਲ ਵਿੱਚ ਚਾਰ ਦਿਨਾਂ ਤੋਂ ਲਗਾਤਾਰ ਮਸ਼ੀਨ ਖ਼ਰਾਬ ਹੋਣ ਕਰ ਕੇ ਗਲੇ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੋ ਮਸ਼ੀਨਾਂ ਲੱਗੀਆਂ ਹੋਈਆਂ ਸਨ ਜਿਸ ਵਿਚੋਂ ਇਕ ਖ਼ਰਾਬ ਹੈ ਤੇ ਦੂਜੀ ਉਪਰ ਵੀ ਕੰਮ ਦਾ ਜ਼ਿਆਦਾ ਬੋਝ ਹੋਣ ਕਰ ਕੇ ਉਹ ਵੀ ਬੰਦ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਰੇ ਅਧਿਕਾਰੀਆਂ ਨੂੰ ਦਸ ਦਿੱਤਾ ਗਿਆ ਹੈ। ਪਰੇਸ਼ਾਨ ਹੋਏ ਮਰੀਜ਼ਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਐਕਸਰੇ ਮਸ਼ੀਨਾਂ ਖ਼ਰਾਬ ਹੋਣ ਕਾਰਨ ਭਾਰੀ ਖੱਜਲ-ਖੁਆਰੀ ਹੋ ਰਹੀ ਤੇ ਦੋ-ਤਿੰਨ ਚੱਕਰ ਲਗਾਉਣ ਤੋਂ ਬਾਅਦ ਵੀ ਕੰਮ ਨਹੀਂ ਹੋ ਰਿਹਾ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਾਲੇ ਮਹਿੰਗੇ ਭਾਅ ਵਿੱਚ ਐਕਸਰੇ ਕਰਦੇ ਹਨ। ਇਹ ਲਈ ਉਹ ਪ੍ਰਾਈਵੇਟ ਹਸਪਤਾਲਾਂ ਵਿਚੋਂ ਐਕਸਰੇ ਨਹੀਂ ਕਰਵਾ ਸਕਦੇ। ਸਰਕਾਰੀ ਹਸਪਤਾਲ ਵਿੱਚ ਦਿੱਕਤਾਂ ਦੀ ਭਰਮਾਰ ਕਾਰਨ ਉਹ ਕਾਫੀ ਪਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀ ਆਯੂਸ਼ਮਾਨ ਸਕੀਮ ਵੀ ਕਾਫੀ ਡਾਵਾਂਡੋਲ ਹੈ। ਬੀਤੇ ਦਿਨ ਪੀਜੀਆਈ ਤੇ ਹੋਰ ਹਸਪਤਾਲਾਂ ਨੇ ਬਕਾਇਆ ਨਾ ਮਿਲਣ ਕਾਰਨ ਆਯੂਸ਼ਮਾਨ ਕਾਰਡਧਾਰਕਾਂ ਦਾ ਇਲਾਜ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਹਾਲਾਂਕਿ ਸ਼ਾਮ ਨੂੰ ਸਰਕਾਰ ਵੱਲੋਂ ਸਾਰੇ ਬਕਾਏ ਕਲੀਅਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਭਾਜਪਾ 'ਚ ਹੋਏ ਸ਼ਾਮਿਲ