Wed, Apr 2, 2025
Whatsapp

ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ

Reported by:  PTC News Desk  Edited by:  Shanker Badra -- August 18th 2021 10:18 AM
ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ

ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ

ਪਟਿਆਲਾ : ਪਟਿਆਲਾ-ਨਾਭਾ 'ਤੇ ਪੈਂਦੀ ਭਾਖੜਾ ਨਹਿਰ ਦੇ ਪੁੱਲ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਅਬਲੋਵਾਲ ਪੁਲੀ ਕੋਲ ਛੁੱਟੀ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ 'ਚ ਡਿੱਗ ਗਏ ਹਨ। ਇਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ, ਦੂਜਾ ਰੁੜ੍ਹ ਗਿਆ, ਜਦੋਂ ਕਿ ਤੀਜੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਹੈ। ਇਹ ਫ਼ੌਜੀ ਬਖਸ਼ੀਵਾਲਾ ਵਾਲੀ ਸਾਈਡ ਤੋਂ ਆ ਰਹੇ ਸਨ। [caption id="attachment_524481" align="aligncenter" width="300"] ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ 3 ਫ਼ੌਜੀ ਇਕ ਕਾਰ 'ਚ ਸਵਾਰ ਹੋ ਕੇ ਬਖਸ਼ੀਵਾਲਾ ਵਾਲੀ ਸਾਈਡ ਤੋਂ ਆ ਰਹੇ ਸਨ। ਜਦੋਂ ਕਾਰ ਅਬਲੋਵਾਲ ਪੁਲੀ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗ ਪਈ। ਫ਼ੌਜੀ ਮਨਪ੍ਰੀਤ ਸਿੰਘ ਗੱਡੀ ਚਲਾ ਰਿਹਾ ਸੀ, ਜਗਜੀਤ ਸਿੰਘ ਨਾਲ ਬੈਠਾ ਸੀ ਅਤੇ ਕਮਲਜੀਤ ਸਿੰਘ ਪਿੱਛੇ ਬੈਠਾ ਸੀ। ਜਿਉਂ ਹੀ ਗੱਡੀ ਬੇਕਾਬੂ ਹੋ ਕੇ ਭਾਖੜਾ 'ਚ ਡਿੱਗੀ ਤਾਂ ਪਿੱਛੇ ਬੈਠਾ ਕਮਲਜੀਤ ਸਿੰਘ ਛਾਲ ਮਾਰ ਕੇ ਬਾਹਰ ਨਿਕਲ ਗਿਆ, ਜਦਕਿ ਅੱਗੇ ਬੈਠੇ 2 ਨੌਜਵਾਨਾਂ ਸਮੇਤ ਕਾਰ ਭਾਖੜਾ ਵਿਚ ਰੁੜ ਗਏ। [caption id="attachment_524478" align="aligncenter" width="300"] ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ[/caption] ਇਸ ਦੌਰਾਨ ਲਗਭਗ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗੋਤਾਖੋਰ ਰੁੜ ਗਈ ਕਾਰ ਨੂੰ ਲੱਭਣ ਵਿਚ ਸਫ਼ਲ ਹੋ ਗਏ, ਜਿਸ ਨੂੰ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਪਰ ਦੋ ਨੌਜਵਾਨਾਂ ਦਾ ਕੁੱਝ ਅਤਾ-ਪਤਾ ਨਹੀਂ ਲੱਗਾ। ਗੋਤਾਖੋਰ ਟੀਮਾਂ ਲਗਾਤਾਰ ਗੋਤੇ ਲਗਾਉਂਦੀਆਂ ਰਹੀਆਂ, ਜਿਸ ਤੋਂ ਬਾਅਦ ਇਕ ਨੌਜਵਾਨ ਦੀ ਲਾਸ਼ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। [caption id="attachment_524480" align="aligncenter" width="300"] ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ[/caption] ਥਾਣਾ ਸਿਵਲ ਲਾਇਨ ਮੁਖੀ ਗੁਰਪ੍ਰੀਤ ਭਿੰਡਰ ਨੇ ਦੱਸਿਆ ਕਿ ਇਕ ਨੌਜਵਾਨ ਦਾ ਨਾਮ ਕਮਲਜੀਤ ਦੱਸਿਆ ਜਾ ਰਿਹਾ ਹੈ, ਜੋ ਕਾਰ ਨਹਿਰ ਵਿਚ ਡਿੱਗਣ ਤੋਂ ਪਹਿਲਾਂ ਹੀ ਬਾਹਰ ਕੁੱਦ ਗਿਆ। ਦੂਜੇ ਦੋ ਨੌਜਵਾਨ ਮਨਪ੍ਰੀਤ ਅਤੇ ਮਨਮੀਤ ਦੀ ਲਾਸ਼ ਦੀ ਭਾਲ ਕਰਨ 'ਤੇ ਮਨਮੀਤ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਪਰ ਮਨਪ੍ਰੀਤ ਦੀ ਤਲਾਸ਼ ਅਜੇ ਵੀ ਜਾਰੀ ਹੈ ਅਤੇ ਇਨ੍ਹਾਂ ਦੇ ਪਰਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। -PTCNews


Top News view more...

Latest News view more...

PTC NETWORK