ਪਟਿਆਲਾ ਦੇ SSP ਦੀਪਕ ਪਾਰਕ ਨੇ ਨਾਭਾ ਥਰਮਲ ਪਲਾਂਟ ਦਾ ਕੀਤਾ ਦੌਰਾ, ਦਿੱਤੇ ਦਿਸ਼ਾ ਨਿਰਦੇਸ਼
ਪਟਿਆਲਾ: ਪਟਿਆਲਾ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਬੀਤੀ ਰਾਤ ਅਚਾਨਕ ਨਾਭਾ ਥਰਮਲ ਪਲਾਂਟ ਦਾ ਦੌਰਾ ਕੀਤਾ ਗਿਆ ਹੈ। ਪਟਿਆਲਾ ਪੁਲਿਸ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਦੀਪਕ ਪਾਰਿਕ ਰਾਜਪੁਰਾ ਦੇ ਏਰੀਏ ਵਿਚ ਪੈਂਦੇ ਸਿਟੀ ਰਾਜਪੁਰਾ ਥਾਣਾ ਦੇ ਏਰੀਆ ਦੀ ਪੁਲਿਸ ਚੌਕੀ ਕਸਤੂਰਬਾ ਅਤੇ ਨਾਭਾ ਪਾਵਰ ਪਲਾਂਟ ਦਾ ਸਰਸਰੀ ਦੌਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਾਭਾ ਪਾਵਰ ਪਲਾਂਟ ਦੀ ਸੁਰੱਖਿਆ ਵੀ ਚੈੱਕ ਕੀਤੀ ਗਈ ਅਤੇ ਅਫ਼ਸਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਅਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਹਦਾਇਤ ਦਿੱਤੀ। ਐੱਸ ਐੱਸ ਪੀ ਦੀਪਕ ਪਾਰਿਕ ਨੂੰ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿਹਾ ਇਹ ਇੱਕ ਰੂਟੀਨ ਦੀ ਕਾਰਵਾਈ ਹੈ।
ਇਸ ਵਿੱਚ ਥਾਣਾ ਸਿਟੀ ਰਾਜਪੁਰਾ ਅਤੇ ਥਾਣਾ ਸਦਰ ਰਾਜਪੁਰਾ ਦੇ ਮੁੱਖ ਅਫਸਰਾਨ ਵੀ ਸ਼ਾਮਲ ਸਨ। ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਦੌਰੇ ਦੌਰਾਨ ਹਾਜਰ ਮੁੱਖ ਅਫਸਰ/ਕਰਮਚਾਰੀਆਂ ਨੂੰ ਡਿਉਟੀ ਸਬੰਧੀ ਬਰੀਫ ਕੀਤਾ ਗਿਆ ਅਤੇ ਮੁਨਾਸਿਬ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਥਾਣਾ/ਚੌਕੀ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਹਦਾਇਤ ਕੀਤੀ ਗਈ। ਥਾਣਾ ਦੇ ਅਹਾਤੇ ਵਿੱਚ ਮਾਲਖਾਨਾ ਦੇ ਖੜੇ ਵਹੀਕਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਵਾਉਣ ਬਾਰੇ ਕਿਹਾ ਗਿਆ ਅਤੇ ਇਹ ਵੀ ਹਦਾਇਤ ਕੀਤੀ ਗਈ ਕਿ ਜਦੋਂ ਵੀ ਕੋਈ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਥਾਣਾ/ਚੌਕੀ ਵਿਖੇ ਆਉਂਦਾ ਹੈ ਜਾਂ ਕੋਈ ਇਤਲਾਹ ਮੌਸੂਲ ਹੁੰਦੀ ਹੈ ਤਾਂ ਤੁਰੰਤ ਉਸ ਦੀ ਸੁਣਵਾਈ ਕੀਤੀ ਜਾਵੇ ਤੇ ਦਰਖਾਸਤੀ ਨੂੰ ਸਮਾਂ ਬੱਧ ਇੰਨਸਾਫ ਯਕੀਨੀ ਬਣਾਇਆ ਜਾਵੇ।
ਇਲਾਕਾ ਵਿੱਚ ਗਸ਼ਤਾਂ/ਨਾਕਾਬੰਦੀਆਂ ਅਸਰਦਾਰ ਢੰਗ ਨਾਲ ਕਰਕੇ ਮਾੜੇ ਅਨਸਰਾਂ ਪਰ ਕਰੜੀ ਨਿਗਰਾਨੀ ਰੱਖਦੇ ਹੋਏ ਨਸ਼ਾ /ਸ਼ਰਾਬ ਤਸਕਰ/ਲੁੱਟਾ ਖੋਹ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਨਾਭਾ ਪਾਵਰ ਪਲਾਂਟ ਦੀ ਸੁਰੱਖਿਆ ਚੈਕ ਕੀਤੀ ਗਈ ਅਤੇ ਸਰਕਲ ਅਫਸਰ ਰਾਜਪੁਰਾ ਅਤੇ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਹਦਾਇਤ ਕੀਤੀ ਗਈ।
(ਗਗਨ ਦੀਪ ਆਹੂਜਾ ਦੀ ਰਿਪੋਰਟ)
-PTC News