ਦੇਰ ਰਾਤ ਵਾਪਰੇ ਹਾਦਸੇ ਮਗਰੋਂ ਪਟਿਆਲਾ-ਰਾਜਪੁਰਾ ਰੋਡ ਕੀਤਾ ਠੱਪ
ਪਟਿਆਲਾ, 26 ਅਕਤੂਬਰ: ਬਿਤੀ ਰਾਤ ਦੌਣ ਕਲਾ ਪਿੰਡ ਦੇ ਪੰਚਾਇਤੀ ਮੈਂਬਰ ਰਸ਼ਪਾਲ ਸਿੰਘ ਬੰਟੀ ਦੀ ਸੜਕ ਹਾਦਸੇ 'ਚ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ਵੀ ਉਦਾਸੀ ਦੀ ਲਹਿਰ ਫੈਲ ਗਈ। ਜਿਸ ਮਗਰੋਂ ਪਿੰਡ ਵਾਸੀਆਂ ਦਾ ਇਹ ਇਲਜ਼ਾਮ ਹੈ ਕਿ ਦੌਣ ਕਲਾਂ ਨੂੰ ਜਾਂਦੀ ਸੜਕ 'ਤੇ ਮੰਡੀ ਬੋਰਡ ਵੱਲੋਂ ਸੂਏ ਅਤੇ ਪੁੱਲੀ ਨਾ ਬਣਾਏ ਜਾਣ ਕਰਕੇ ਇਹ ਹਾਦਸਾ ਵਾਪਰਿਆ। ਰੋਸ ਵਜੋਂ ਪਿੰਡ ਵਾਸੀਆਂ ਵੱਲੋਂ ਭਲਕੇ ਤੋਂ ਹੀ ਰਸ਼ਪਾਲ ਦੀ ਮ੍ਰਿਤਕ ਦੇਹ ਨੂੰ ਸੜਕ ਵਿਚਕਾਰ ਰੱਖ ਕੇ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਰੋਸ ਪ੍ਰਦਰਸ਼ਨ ਕਰਕੇ ਪਟਿਆਲਾ-ਰਾਜਪੁਰਾ ਮੁੱਖ ਸੜਕ ਦੇ ਦੋਵਾਂ ਪਾਸੇ ਵੱਡਾ ਜਾਮ ਲੱਗ ਗਿਆ ਹੈ। ਇਹ ਜਾਮ ਟੋਲ ਟੈਕਸ ਤੋਂ ਲੈ ਕੇ ਯੂਨੀਵਰਸਿਟੀ ਦੇ ਮੁੱਖ ਗੇਟ ਤੱਕ ਲੱਗਿਆ ਹੋਇਆ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਰਾਹਗੀਰਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਜਦੋਂ ਤੱਕ ਮ੍ਰਿਤਕ ਪਰਿਵਾਰ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਉਦੋਂ ਤੱਕ ਉਹ ਸੜਕ ਨੂੰ ਠੱਪ ਕਰਕੇ ਰੱਖਣਗੇ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News