ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ,ਪਟਿਆਲਾ: ਪੰਜਾਬ ਦੀ ਨੌਜਵਾਨ ਪੀੜੀ ਦਾ ਵਿਦੇਸ਼ਾਂ 'ਚ ਜਾ ਕੇ ਪੜ੍ਹਨ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ 'ਚ ਪੜ੍ਹਨ ਲਈ ਜਾ ਰਹੇ ਹਨ ,ਉਥੇ ਹੀ ਮਾਪਿਆਂ ਵੱਲੋਂ ਕਰਜ਼ੇ ਚੁੱਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਵੀ ਕਾਫੀ ਮਹਿੰਗਾ ਪੈ ਰਿਹਾ ਹੈ ਕਿਉਂਕਿ ਵਿਦੇਸ਼ 'ਚ ਕੰਮ-ਕਾਜ ਕਰਦਿਆਂ ਆਰਥਿਕ ਤੇ ਮਾਨਸਿਕ ਤਣਾਅ ਕਾਰਨ ਕਈ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਕਿ ਮਾਪਿਆਂ ਨੂੰ ਆਪਣੇ ਬੱਚੇ ਤੱਕ ਗੁਆਉਣੇ ਪੈ ਰਹੇ ਹਨ।
ਅਜਿਹੀ ਹੀ ਇੱਕ ਹੋਰ ਦੁਖਦਾਈ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿਥੇ ਪਟਿਆਲਾ ਦੇ ਰਣਜੀਤ ਵਿਹਾਰ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਭਿੰਡਰ ਦੀ ਮੌਤ ਹੋ ਗਈ। ਹਰਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਰਣਜੀਤ ਵਿਹਾਰ 'ਚ ਰਹਿੰਦੇ ਮਾਪਿਆਂ ਨੂੰ ਮਿਲੀ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਹੋਰ ਪੜ੍ਹੋ: ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇਣ ਦੌਰਾਨ ਔਰਤ ਦੀ ਹੋਈ ਮੌਤ ,ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ। ਪਿਤਾ ਦਾ ਕਹਿਣਾ ਹੈ ਕਿ ਹਰਮਨਦੀਪ ਸਿੰਘ ਨਾਲ ਹਫਤਾ ਪਹਿਲਾਂ ਗੱਲਬਾਤ ਹੋਈ ਸੀ, ਜੋ ਬਿਲਕੁਲ ਠੀਕ-ਠਾਕ ਸੀ ਪਰ ਅਚਾਨਕ ਕੈਨੇਡਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਹਰਮਨਦੀਪ ਦੀ ਅਚਾਨਕ ਮੌਤ ਹੋ ਗਈ ਹੈ।
ਉਥੇ ਹੀ ਰਮਨਦੀਪ ਸਿੰਘ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਵਲੋਂ ਸ਼ੋਸ਼ਲ ਮੀਡੀਆ ਰਾਹੀਂ ਉਸ ਦੀ ਲਾਸ਼ ਦੇਸ਼ ਲਿਆਉਣ ਲਈ ਮਦਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਕੈਨੇਡਾ ਪੜਾਈ ਕਰਨ ਗਿਆ ਹਰਮਨਦੀਪ ਸਿੰਘ ਭਿੰਡਰ 25 ਜੁਲਾਈ ਨੂੰ ਆਪਣੇ ਘਰ ਤੋਂ ਗਿਆ ਸੀ ਤੇ ਮੁੜ ਕੇ ਨਹੀਂ ਆਇਆ।
-PTC News