ਪਟਿਆਲਾ: 'ਆਪ' ਦੀ ਚੋਣ ਪ੍ਰਚਾਰ ਕਰਨ ਵਾਲੀ ਗੱਡੀ ਥਾਣੇ 'ਚ, ਡਰਾਈਵਰ ਜਾਅਲੀ ਨੰਬਰ ਪਲੇਟ ਲਗਾ ਕਰ ਰਿਹਾ ਸੀ ਪ੍ਰਚਾਰ
ਪਟਿਆਲਾ: 'ਆਪ' ਦੀ ਚੋਣ ਪ੍ਰਚਾਰ ਕਰਨ ਵਾਲੀ ਗੱਡੀ ਥਾਣੇ 'ਚ, ਡਰਾਈਵਰ ਜਾਅਲੀ ਨੰਬਰ ਪਲੇਟ ਲਗਾ ਕਰ ਰਿਹਾ ਸੀ ਪ੍ਰਚਾਰ,ਪਟਿਆਲਾ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ, ਜਿਸ ਦੌਰਾਨ ਪੰਜਾਬ ਅੰਦਰ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
[caption id="attachment_291481" align="aligncenter" width="300"] ਪਟਿਆਲਾ: 'ਆਪ' ਦੀ ਚੋਣ ਪ੍ਰਚਾਰ ਕਰਨ ਵਾਲੀ ਗੱਡੀ ਥਾਣੇ 'ਚ, ਡਰਾਈਵਰ ਜਾਅਲੀ ਨੰਬਰ ਪਲੇਟ ਲਗਾ ਕਰ ਰਿਹਾ ਸੀ ਪ੍ਰਚਾਰ[/caption]
ਹੋਰ ਪੜ੍ਹੋ:ਪੰਜਾਬ ਸਰਕਾਰ ਦੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਰਵੱਈਏ ਖਿਲਾਫ ਅਧਿਆਪਕਾਂ ਵੱਲੋਂ ਮਨਾਇਆ ਜਾ ਰਿਹਾ “ਕਾਲਾ ਹਫਤਾ”
ਆਮ ਆਦਮੀ ਪਾਰਟੀ ਵੱਲੋਂ ਵੀ ਪਟਿਆਲਾ 'ਚ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਇਸ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ , ਜਿਸ ਨੂੰ ਦੇਖ ਸਭ ਦੰਗ ਰਹਿ ਗਏ। ਦਰਅਸਲ, ਪਟਿਆਲਾ ਦੀਆਂ ਗਲੀਆਂ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿੱਚ ਲਾਊਡ ਸਪੀਕਰ ਲਗਾ ਕੇ ਪ੍ਰਚਾਰ ਕਰ ਰਹੀ ਗੱਡੀ ਨੂੰ ਥਾਣੇ ਜਾਣਾ ਪੈ ਗਿਆ ਹੈ।
ਦਰਅਸਲ ਇਸ ਗੱਡੀ ਨੂੰ ਡਰਾਈਵਰ ਜਾਅਲੀ ਨੰ. PB-11CF-6188 ਲਗਾ ਕੇ ਪ੍ਰਚਾਰ ਕਰ ਰਿਹਾ ਸੀ।
ਹੋਰ ਪੜ੍ਹੋ:ਤੇਜ਼ਾਬ (ਐਸਿਡ) ਅਟੈਕ ਦੀਆਂ ਸ਼ਿਕਾਰ ਲੜਕੀਆਂ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
[caption id="attachment_291482" align="aligncenter" width="300"]
ਪਟਿਆਲਾ: 'ਆਪ' ਦੀ ਚੋਣ ਪ੍ਰਚਾਰ ਕਰਨ ਵਾਲੀ ਗੱਡੀ ਥਾਣੇ 'ਚ, ਡਰਾਈਵਰ ਜਾਅਲੀ ਨੰਬਰ ਪਲੇਟ ਲਗਾ ਕਰ ਰਿਹਾ ਸੀ ਪ੍ਰਚਾਰ[/caption]
ਇਸ ਦਾ ਪਤਾ ਲੱਗਣ 'ਤੇ ਪਟਿਆਲਾ ਪੁਲਿਸ ਨੇ ਗੱਡੀ ਨੂੰ ਰੋਕ ਜਦੋਂ ਚੈਕਿੰਗ ਕੀਤੀ ਤਾਂ ਗੱਡੀ ਦਾ ਅਸਲੀ ਨੰ. PB-11AT-9786 ਪਾਇਆ ਗਿਆ। ਪੁਲਿਸ ਨੇ ਡਰਾਈਵਰ ਅਤੇ ਗੱਡੀ ਨੂੰ ਕਾਬੂ ਕਰ ਲਿਆ ਹੈ।
-PTC News