ਪਟਿਆਲਾ 'ਚ ਪਲਾਈ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ !
ਪਟਿਆਲਾ 'ਚ ਪਲਾਈ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ !,ਪਟਿਆਲਾ: ਪਟਿਆਲਾ ਦੇ ਫੋਕਲ ਪੁਆਇੰਟ ਵਿੱਚ ਪਲਾਈ ਦੀ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
[caption id="attachment_288521" align="aligncenter" width="300"] ਪਟਿਆਲਾ 'ਚ ਪਲਾਈ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ![/caption]
ਹੋਰ ਪੜ੍ਹੋ:ਟਾਂਡਾ ‘ਚ ਗੈਸ ਸਿਲੰਡਰ ਫਟਣ ਨਾਲ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਿਸ ਦੌਰਾਨ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਕਿ ਅੱਗ ਕਾਫੀ ਭਿਆਨਕ ਹੈ ਤੇ ਫਾਇਰ ਬ੍ਰੇਗ੍ਰੇਡ ਦੀਆਂ ਗੱਡੀਆਂ ਅੱਗ ਬੁਝਾਉਣ 'ਚ ਲੱਗੀਆਂ ਹੋਈਆਂ ਹਨ।
ਹੋਰ ਪੜ੍ਹੋ:ਬਠਿੰਡਾ ‘ਚ ਸਪੋਰਟਸ ਬੂਟ ਬਣਾਉਣ ਵਾਲੀ ਫ਼ੈਕਟਰੀ ‘ਚ ਲੱਗੀ ਭਿਆਨਿਕ ਅੱਗ ,ਕਰੋੜਾਂ ਦਾ ਹੋਇਆ ਨੁਕਸਾਨ
[caption id="attachment_288522" align="aligncenter" width="300"]
ਪਟਿਆਲਾ 'ਚ ਪਲਾਈ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ![/caption]
ਉਥੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਫੈਕਟਰੀ ਦੇ ਅੰਦਰ ਖੜੇ ਵਹਿਕਲ ਬਾਹਰ ਕੱਢੇ ਤੇ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲਹਾਲ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।
-PTC News