Wed, Nov 13, 2024
Whatsapp

ਪਟਿਆਲਾ ਪੁਲਿਸ ਨੂੰ ਹਾਸਿਲ ਹੋਇਆ ਗੈਂਗਸਟਰ ਐੱਸ.ਕੇ. ਖਰੌੜ ਦਾ 7 ਦਿਨਾਂ ਰਿਮਾਂਡ

Reported by:  PTC News Desk  Edited by:  Jasmeet Singh -- October 08th 2022 01:39 PM
ਪਟਿਆਲਾ ਪੁਲਿਸ ਨੂੰ ਹਾਸਿਲ ਹੋਇਆ ਗੈਂਗਸਟਰ ਐੱਸ.ਕੇ. ਖਰੌੜ ਦਾ 7 ਦਿਨਾਂ ਰਿਮਾਂਡ

ਪਟਿਆਲਾ ਪੁਲਿਸ ਨੂੰ ਹਾਸਿਲ ਹੋਇਆ ਗੈਂਗਸਟਰ ਐੱਸ.ਕੇ. ਖਰੌੜ ਦਾ 7 ਦਿਨਾਂ ਰਿਮਾਂਡ

ਗਗਨਦੀਪ ਸਿੰਘ ਅਹੂਜਾ, (ਪਟਿਆਲਾ, 8 ਅਕਤੂਬਰ): ਪਾਕਿਸਤਾਨ 'ਚ ਬੈਠੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਪੁਰਾਣੇ ਸਾਥੀ ਨੂੰ ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਐੱਸ.ਕੇ. ਖਰੌੜ ਉਰਫ ਕੰਵਰ ਰਣਦੀਪ ਸਿੰਘ ਨੂੰ ਬੀਤੀ ਸ਼ਾਮ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਖਰੌੜ ਪਟਿਆਲਾ ਦੇ ਸਰਹਿੰਦ ਰੋਡ 'ਤੇ ਸਥਿਤ ਪਿੰਡ ਬਾਰਨ ਦਾ ਵਸਨੀਕ ਹੈ। ਉਸ ਨੂੰ ਬੀਤੀ ਰਾਤ ਅਦਾਲਤ 'ਚ ਪੇਸ਼ ਕਰਨ ਮਗਰੋਂ 7 ਦਿਨਾ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਖਰੌੜ ਨੂੰ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ਼ ਪਟਿਆਲਾ 'ਚ ਰੱਖਿਆ ਗਿਆ ਹੈ, ਜਿੱਥੇ ਉਸ ਕੋਲੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉਹ ਸਾਬਕਾ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਦੇ ਅਤਿ ਕਰੀਬੀ ਸਰਪੰਚ ਤਾਰਾ ਦੱਤ ਅਤੇ ਇੱਕ ਹੋਰ ਨੌਜਵਾਨ ਸ਼ਮਸ਼ੇਰ ਸਿੰਘ ਸ਼ੇਰਾ ਦੇ ਕਤਲ ਕੇਸ ਸਮੇਤ ਕਈ ਹੋਰ ਕੇਸਾਂ 'ਚ ਪੁਲਿਸ ਨੂੰ ਲੋੜੀਂਦਾ ਸੀ। ਉਸ ਨੂੰ ਪਿਛਲੇ ਦਿਨੀਂ ਯੂਪੀ ਦੇ ਬਰੇਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲੀਸ ਦੇ ਰਿਮਾਂਡ ਪਿੱਛੋਂ ਤਿਹਾੜ ਜੇਲ੍ਹ ਤੋਂ ਉਸ ਨੂੰ ਬੀਤੇ ਦਿਨ ਪੰਜਾਬ ਪੁਲਿਸ ਵਲੋਂ ਪਟਿਆਲਾ ਲਿਆਂਦਾ ਗਿਆ ਹੈ। ਦੱਸ ਦੇਈਏ ਕਿ ਖਰੌੜ ਦੇ 3 ਸਾਥੀ ਪਟਿਆਲਾ ਪੁਲਿਸ ਨੇ 27 ਸਤੰਬਰ ਨੂੰ ਗ੍ਰਿਫ਼ਤਾਰ ਕੀਤੇ ਸਨ ਅਤੇ ਐੱਸ.ਕੇ. ਖਰੌੜ ਬਾਰੇ ਵੀ ਪਟਿਆਲਾ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਖ਼ੁਲਾਸੇ ਕੀਤੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਖਰੌੜ ਨੂੰ 2019 ਦੌਰਾਨ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਦੀ ਸਰਪ੍ਰਸਤੀ ਹੇਠ ਮੈਂਬਰ ਪਾਰਲੀਮੈਂਟ ਪ੍ਰੀਨੀਤ ਕੌਰ ਦੀ ਹਾਜ਼ਰੀ 'ਚ ਪਟਿਆਲਾ ਵਿੱਖੇ ਹੋਏ ਇੱਕ ਸਮਾਗਮ ਦੌਰਾਨ ਕਾਂਗਰਸ 'ਚ ਸ਼ਾਮਲ ਕਰਵਾਇਆ ਗਿਆ ਸੀ। ਇਹ ਵੀ ਪੜ੍ਹੋ: ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, 40 ਘੰਟੇ ਕੰਮ ਕਰਨ ਦੀ ਮਿਲੀ ਇਜ਼ਾਜਤ ਜਦੋਂ ਮੀਡੀਆ ਵਿੱਚ ਇਹ ਗੱਲ ਉਠੀ ਕਿ ਇੱਕ ਗੈਂਗਸਟਰ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਇਆ ਗਿਆ ਤਾਂ ਪ੍ਰੀਨੀਤ ਕੌਰ ਅਤੇ ਕਾਂਗਰਸ ਨੇ ਖਰੌੜ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। -PTC News


Top News view more...

Latest News view more...

PTC NETWORK