ਪਟਿਆਲਾ ਲੋਕ ਸਭਾ ਸੀਟ ਦੇ ਨਤੀਜੇ ਦੇਖਣ ਲਈ ਲੋਕ ਉਤਸ਼ਾਹਤ , ਇਹ ਉਮੀਦਵਾਰ ਚੱਲ ਰਿਹਾ ਅੱਗੇ
ਪਟਿਆਲਾ ਲੋਕ ਸਭਾ ਸੀਟ ਦੇ ਨਤੀਜੇ ਦੇਖਣ ਲਈ ਲੋਕ ਉਤਸ਼ਾਹਤ , ਇਹ ਉਮੀਦਵਾਰ ਚੱਲ ਰਿਹਾ ਅੱਗੇ:ਪਟਿਆਲਾ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ।ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ।ਇਹ ਨਤੀਜੇ ਰਾਜਨੀਤਿਕ ਪਾਰਟੀਆਂ ਦੇ ਲਈ ਇਜ਼ਤ ਦਾ ਸਵਾਲ ਬਣੇ ਹੋਏ ਹਨ।
[caption id="attachment_299098" align="aligncenter" width="300"] ਪਟਿਆਲਾ ਲੋਕ ਸਭਾ ਸੀਟ ਦੇ ਨਤੀਜੇ ਦੇਖਣ ਲਈ ਲੋਕ ਉਤਸ਼ਾਹਤ , ਇਹ ਉਮੀਦਵਾਰ ਚੱਲ ਰਿਹਾ ਅੱਗੇ[/caption]
ਲੋਕ ਸਭਾ ਸੀਟ ਪਟਿਆਲਾ ਤੋਂ ਪ੍ਰਨੀਤ ਕੌਰ 76972 ਵੋਟਾਂ ਨਾਲ ਅੱਗੇ ਚੱਲ ਰਹੀ ਹੈ।ਇਸ ਦੌਰਾਨ ਪ੍ਰਨੀਤ ਕੌਰ ਨੂੰ 276513 ,ਸੁਰਜੀਤ ਸਿੰਘ ਰੱਖੜਾ ਨੂੰ 204232 ਅਤੇ ਡਾ. ਧਰਮਵੀਰ ਗਾਂਧੀ ਨੂੰ 80451ਵੋਟਾਂ ਮਿਲੀਆਂ ਹਨ। 17ਵੀਂ ਲੋਕ ਸਭਾ ਲਈ ਐਤਵਾਰ ਨੂੰ ਪਈਆਂ ਵੋਟਾਂ ਤੋਂ ਬਾਅਦ ਸਿਆਸੀ ਮਾਹਰਾਂ ਦੀ ਨਜ਼ਰ ਇਸ ਸੀਟ ਦੇ ਨਤੀਜੇ 'ਤੇ ਟਿਕੀ ਹੋਈ ਹੈ। 2014 ਲੋਕ ਸਭਾ ਚੋਣਾਂ ਵਿਚ ਬਦਲੇ ਸਮੀਕਰਨ ਤੋਂ ਬਾਅਦ ਪਟਿਆਲਾ ਸੀਟ ਜਿੱਤਣੀ ਕਾਂਗਰਸ ਦੇ ਵੱਕਾਰ ਦਾ ਸਵਾਲ ਬਣੀ ਹੋਈ ਹੈ।
[caption id="attachment_299097" align="aligncenter" width="300"]
ਪਟਿਆਲਾ ਲੋਕ ਸਭਾ ਸੀਟ ਦੇ ਨਤੀਜੇ ਦੇਖਣ ਲਈ ਲੋਕ ਉਤਸ਼ਾਹਤ , ਇਹ ਉਮੀਦਵਾਰ ਚੱਲ ਰਿਹਾ ਅੱਗੇ[/caption]
ਪੰਜਾਬ ਦੀ ਹਾਟ ਸੀਟਾਂ 'ਚ ਸ਼ਾਮਲ ਪਟਿਆਲਾ 'ਚ ਮੁਕਾਬਲਾ ਕਾਫ਼ੀ ਰੋਚਕ ਹੈ।ਇਸ ਸੀਟ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮਦੀਵਾਰ ਡਾ. ਧਰਮਵੀਰ ਗਾਂਧੀ ਅਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵਿਚਾਲੇ ਸਖ਼ਤ ਟੱਕਰ ਮੰਨੀ ਜਾ ਰਹੀ ਹੈ।ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਰਾਜਨੀਤੀ 'ਚ ਨਵਾਂ ਚਿਹਰਾ ਹੈ।
[caption id="attachment_299096" align="aligncenter" width="300"]
ਪਟਿਆਲਾ ਲੋਕ ਸਭਾ ਸੀਟ ਦੇ ਨਤੀਜੇ ਦੇਖਣ ਲਈ ਲੋਕ ਉਤਸ਼ਾਹਤ , ਇਹ ਉਮੀਦਵਾਰ ਚੱਲ ਰਿਹਾ ਅੱਗੇ[/caption]
ਜ਼ਿਕਰਯੋਗ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਸਿੰਘ ਰੱਖੜਾ , ਕਾਂਗਰਸ ਵੱਲੋਂ ਪ੍ਰਨੀਤ ਕੌਰ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਡਾ. ਧਰਮਵੀਰ ਗਾਂਧੀ ,ਆਮ ਆਦਮੀ ਪਾਰਟੀ ਤੋਂ ਨੀਨਾ ਮਿੱਤਲ ਚੋਣ ਮੈਦਾਨ ਵਿੱਚ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ।
-PTCNews