Sun, May 4, 2025
Whatsapp

ਭਾਰਤੀ ਹਵਾਈ ਫੌਜ ਦੀ ਵਧੀ ਜੰਗੀ ਸਮਰੱਥਾ, ਸ਼ਾਮਲ ਹੋਏ 8 ਅਪਾਚੇ ਹੈਲੀਕਾਪਟਰ

Reported by:  PTC News Desk  Edited by:  Jashan A -- September 03rd 2019 11:40 AM
ਭਾਰਤੀ ਹਵਾਈ ਫੌਜ ਦੀ ਵਧੀ ਜੰਗੀ ਸਮਰੱਥਾ, ਸ਼ਾਮਲ ਹੋਏ 8 ਅਪਾਚੇ ਹੈਲੀਕਾਪਟਰ

ਭਾਰਤੀ ਹਵਾਈ ਫੌਜ ਦੀ ਵਧੀ ਜੰਗੀ ਸਮਰੱਥਾ, ਸ਼ਾਮਲ ਹੋਏ 8 ਅਪਾਚੇ ਹੈਲੀਕਾਪਟਰ

ਭਾਰਤੀ ਹਵਾਈ ਫੌਜ ਦੀ ਵਧੀ ਜੰਗੀ ਸਮਰੱਥਾ, ਸ਼ਾਮਲ ਹੋਏ 8 ਅਪਾਚੇ ਹੈਲੀਕਾਪਟਰ,ਪਠਾਨਕੋਟ: ਪੰਜਾਬ ਦੇ ਪਠਾਨਕੋਟ ਏਅਰਬੇਸ ’ਤੇ ਭਾਰਤੀ ਹਵਾਈ ਫੌਜ (ਆਈ.ਏ.ਐੱਫ.) ਦੀ ਜੰਗੀ ਸਮਰੱਥਾ ਵਧਾਉਣ ਲਈ ਅਮਰੀਕਾ ਦੇ ਬਣੇ 8 ‘ਅਪਾਚੇ ਏ.ਐੱਚ-64 ਈ.’ ਜੰਗੀ ਹੈਲੀਕਾਪਟਰਾਂ ਨੂੰ ਆਈ.ਏ.ਐੱਫ. ’ਚ ਸ਼ਾਮਲ ਕੀਤਾ ਗਿਆ ਹੈ। https://twitter.com/ANI/status/1168751147458260992?s=20 ਇਸ ਸਬੰਧੀ ਅੱਜ ਪਠਾਨਕੋਟ ਏਅਰ ਫੋਰਸ ਸਟੇਸ਼ਨ 'ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ 'ਚ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਰਾਸ਼ਟਰਪਤੀ ਬੋਇੰਗ ਇੰਡੀਆ, ਸਲੀਲ ਗੁਪਤੇ ਨੇ ਅਪਾਚੇ ਹਮਲੇ ਦੇ ਹੈਲੀਕਾਪਟਰ ਦੀ ਰਸਮੀ ਚਾਬੀ ਨੂੰ ਭਾਰਤੀ ਹਵਾਈ ਸੈਨਾ ਦੇ ਮੁਖੀ ਮਾਰਸ਼ਲ ਬੀਐਸ ਧਨੋਆ ਨੂੰ ਸੌਂਪੀ। ਹੋਰ ਪੜ੍ਹੋ:ਅਦਾਲਤਾਂ ਨੇ ਬਾਬਿਆਂ 'ਤੇ ਕਸਿਆ ਸ਼ਿਕੰਜਾ , ਰਾਮ ਰਹੀਮ ਤੋਂ ਬਾਅਦ ਰਾਮਪਾਲ ਨੂੰ ਵੱਡਾ ਝਟਕਾ https://twitter.com/ANI/status/1168754820833923072?s=20 ਇਸ ਤੋਂ ਪਹਿਲਾਂ ਇਕ ਪੰਡਿਤ ਨੇ ਅਪਾਚੇ ਹੈਲੀਕਾਪਟਰਾਂ ਦੀ ਪੂਜਾ ਕੀਤੀ ਅਤੇ ਫਿਰ ਬਾਅਦ ਵਿਚ ਰਵਾਇਤੀ ਤੌਰ ’ਤੇ ਇਸ ਦਾ ਸਵਾਗਤ ਹਵਾਈ ਫੌਜ ਦੇ ਬੇੜੇ ਵਿਚ ਕੀਤਾ ਗਿਆ। https://twitter.com/ANI/status/1168748112006877185?s=20 ਅਪਾਚੇ ਏ.ਐੱਚ-64 ਈ.’ ਦੁਨੀਆ ਦੇ ਸਭ ਤੋਂ ਉੱਨਤ ਬਹੁਭੂਮਿਕਾ ਵਾਲੇ ਜੰਗੀ ਹੈਲੀਕਾਪਟਰ ਹਨ ਅਤੇ ਅਮਰੀਕੀ ਫੌਜ ਇਨ੍ਹਾਂ ਦੀ ਵਰਤੋਂ ਕਰਦੀ ਹੈ।ਆਈ.ਏ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘8 ਅਪਾਚੇ ਜੰਗੀ ਹੈਲੀਕਾਪਟਰ ਆਈ.ਏ.ਐੱਫ. ਵਿਚ ਹੋ ਗਏ ਹਨ ਜੋ ਫੌਜ ਦੀ ਸਮਰੱਥਾ ਨੂੰ ਵਧਾਉਣਗੇ।’ -PTC News


Top News view more...

Latest News view more...

PTC NETWORK