Thu, Nov 14, 2024
Whatsapp

ਪਠਾਨਕੋਟ 'ਚ ਫ਼ੌਜ ਦੇ ਜਵਾਨ ਨੇ ਸੁੱਤੇ ਪਏ ਦੋ ਅਫਸਰਾਂ ਨੂੰ ਮਾਰੀ ਗੋਲ਼ੀ, ਮੁਲਜ਼ਮ ਫ਼ਰਾਰ

Reported by:  PTC News Desk  Edited by:  Ravinder Singh -- June 27th 2022 06:43 PM
ਪਠਾਨਕੋਟ 'ਚ ਫ਼ੌਜ ਦੇ ਜਵਾਨ ਨੇ ਸੁੱਤੇ ਪਏ ਦੋ ਅਫਸਰਾਂ ਨੂੰ ਮਾਰੀ ਗੋਲ਼ੀ, ਮੁਲਜ਼ਮ ਫ਼ਰਾਰ

ਪਠਾਨਕੋਟ 'ਚ ਫ਼ੌਜ ਦੇ ਜਵਾਨ ਨੇ ਸੁੱਤੇ ਪਏ ਦੋ ਅਫਸਰਾਂ ਨੂੰ ਮਾਰੀ ਗੋਲ਼ੀ, ਮੁਲਜ਼ਮ ਫ਼ਰਾਰ

ਪਠਾਨਕੋਟ : ਪਠਾਨਕੋਟ ਜ਼ਿਲ੍ਹੇ ਦੇ ਇਲਾਕਾ ਮੀਰਥਲ ਨੇੜੇ ਫ਼ੌਜੀ ਕੈਂਪ ਵਿੱਚ ਇਕ ਫ਼ੌਜੀ ਵੱਲੋਂ ਸਰਵਿਸ ਰਾਈਫਲ ਨਾਲ ਦੋ ਸਾਥੀਆਂ ਨੂੰ ਗੋਲੀ ਮਾਰਨ ਦੀ ਸੂਚਨਾ ਹੈ। ਖ਼ਬਰ ਹੈ ਕਿ ਫ਼ੌਜੀ ਜਵਾਨ ਗੋਲ਼ੀ ਚਲਾ ਕੇ ਖ਼ੁਦ ਫ਼ਰਾਰ ਹੋ ਚੁੱਕਾ ਹੈ। ਜਿਨ੍ਹਾਂ ਦੋ ਫ਼ੌਜੀ ਸੈਨਿਕਾਂ ਨੂੰ ਗੋਲ਼ੀ ਲੱਗੀ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਹਮਲਾਵਰ ਸੈਨਿਕ ਆਪਣੇ ਹਥਿਆਰ ਸਮੇਤ ਫ਼ਰਾਰ ਹੈ। ਪਠਾਨਕੋਟ 'ਚ ਫ਼ੌਜ ਦੇ ਜਵਾਨ ਨੇ ਸੁੱਤੇ ਪਏ ਦੋ ਅਫਸਰਾਂ ਨੂੰ ਮਾਰੀ ਗੋਲ਼ੀ, ਮੁਲਜ਼ਮ ਫ਼ਰਾਰਦੱਸਿਆ ਜਾ ਰਿਹਾ ਹੈ ਕਿ ਗੋਲ਼ੀ ਚਲਾਉਣ ਵਾਲਾ ਫ਼ੌਜੀ ਲੁਕੇਸ਼ ਕੁਮਾਰ ਛੱਤੀਸਗੜ੍ਹ ਰਹਿਣ ਵਾਲਾ ਹੈ। ਡਿਊਟੀ ਦੇ ਦਬਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ। ਨਿਰੀਖਣ ਕਰ ਰਹੇ ਦੋ ਸੀਨੀਅਰ ਹੌਲਦਾਰਾਂ ਉੇਤੇ ਫਾਇਰਿੰਗ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਹੌਲਦਾਰ ਗੌਰੀ ਸ਼ੰਕਰ ਹੱਟੀ, ਵਾਸੀ ਨੀਰ ਬੋਏਪੁਰ, ਜ਼ਿਲ੍ਹਾ ਹੁਬਲੀ, ਪੱਛਮੀ ਬੰਗਾਲ ਤੇ ਤੇਲੰਗੀ ਸੂਰਿਆਕਾਂਤ ਸ਼ਸ਼ੀਰਾਓ ਵਾਸੀ ਬਡੇਗਾਓਂ, ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਜੋਂ ਹੋਈ ਹੈ। ਮੁਲਜ਼ਮ ਗਾਰਡ ਮੈਨ ਕਾਂਸਟੇਬਲ ਲੋਕੇਸ਼ ਕੁਮਾਰ ਧਰੁਵ ਛੱਤੀਸਗੜ੍ਹ ਦੇ ਜ਼ਿਲ੍ਹਾ ਬਲੋਦਾ ਬਾਜ਼ਾਰ ਪਿੰਡ ਗਦੀਦਾਨ ਦਾ ਰਹਿਣ ਵਾਲਾ ਹੈ। ਥਾਣਾ ਨੰਗਲਭੂਰ ਦੀ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਪਠਾਨਕੋਟ 'ਚ ਫ਼ੌਜ ਦੇ ਜਵਾਨ ਨੇ ਸੁੱਤੇ ਪਏ ਦੋ ਅਫਸਰਾਂ ਨੂੰ ਮਾਰੀ ਗੋਲ਼ੀ, ਮੁਲਜ਼ਮ ਫ਼ਰਾਰਪੁਲਿਸ ਨੂੰ ਦਿੱਤੇ ਬਿਆਨ ਵਿੱਚ ਨਾਇਕ ਪੰਨੀ ਰਾਜੂ ਨੇ ਦੱਸਿਆ ਕਿ ਹੌਲਦਾਰ ਗੌਰੀ ਸ਼ੰਕਰ, ਤੇਲੰਗੀ ਸੂਰਿਆਕਾਂਤ ਅਤੇ ਮੁਲਜ਼ਮ ਲੋਕੇਸ਼ ਕੁਮਾਰ ਉਸ ਨਾਲ ਇੱਕੋ ਬੈਰਕ ਵਿੱਚ ਰਹਿੰਦੇ ਹਨ। ਇਸ ਸਮੇਂ 3/3 ਜਵਾਨ ਡਿਊਟੀ ਉਤੇ ਤਾਇਨਾਤ ਹਨ। ਉਹ ਐਤਵਾਰ-ਸੋਮਵਾਰ ਦੀ ਰਾਤ ਕਰੀਬ ਇੱਕ ਵਜੇ ਡਿਊਟੀ ਉਤੇ ਸੀ। ਮੁਲਜ਼ਮ ਲੋਕੇਸ਼ ਬੈਰਕ ਦੇ ਬਾਹਰ ਨਿਗਰਾਨੀ ਉਤੇ ਸੀ। ਦੁਪਹਿਰ ਕਰੀਬ 2 ਵਜੇ ਉਹ ਹੌਲਦਾਰ ਤੇਲੰਗੀ ਅਤੇ ਗੌਰੀ ਸ਼ੰਕਰ ਨਾਲ ਆਪਣੀ ਬੈਰਕ 'ਚ ਪਹੁੰਚ ਕੇ ਸੌਂ ਗਏ। ਦੋ ਵਜੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਸ ਨੇ ਦੇਖਿਆ ਕਿ ਲੋਕੇਸ਼ ਦੇ ਹੱਥ 'ਚ ਰਾਈਫਲ ਸੀ। ਉਸੇ ਸਮੇਂ ਹੌਲਦਾਰ ਤੇਲੰਗੀ ਅਤੇ ਗੌਰੀ ਸ਼ੰਕਰ ਖ਼ੂਨ ਨਾਲ ਲੱਥਪੱਥ ਪਏ ਸਨ। ਇਸ ਦੌਰਾਨ ਬਾਕੀ ਜਵਾਨ ਵੀ ਉੱਠ ਗਏ ਤਾਂ ਮੁਲਜ਼ਮ ਰਾਈਫਲ ਛੱਡ ਕੇ ਫ਼ਰਾਰ ਹੋ ਗਿਆ। ਉਸ ਨੇ ਜ਼ਖ਼ਮੀਆਂ ਨੂੰ ਮਿਲਟਰੀ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫ਼ੌਜ ਦੇ ਇਕ ਅਧਿਕਾਰੀ ਨੇ ਪੁਲਿਸ ਨੂੰ ਇਕ ਬਿਆਨ 'ਚ ਦੱਸਿਆ ਕਿ ਮੁਲਜ਼ਮ ਨੇ ਜਿਸ ਇੰਸਾਸ ਰਾਈਫਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਹੌਲਦਾਰ ਗੌਰੀ ਸ਼ੰਕਰ ਦੇ ਨਾਂ ਉਤੇ ਜਾਰੀ ਕੀਤੀ ਗਈ ਸੀ। ਅਧਿਕਾਰੀ ਨੇ ਬਿਆਨ 'ਚ ਦੱਸਿਆ ਕਿ ਜਦੋਂ ਉਹ ਰਾਤ ਨੂੰ ਗਸ਼ਤ ਕਰਕੇ ਵਾਪਸ ਆਇਆ ਤਾਂ ਹੌਲਦਾਰ ਗੌਰੀ ਸ਼ੰਕਰ ਨੇ ਸਾਰੇ ਹਥਿਆਰ ਬੈਰਕ ਦੀ ਅਲਮਾਰੀ 'ਚ ਰੱਖੇ ਅਤੇ ਤਾਲਾ ਲਗਾ ਕੇ ਚਾਬੀ ਸਰਹਾਣੇ ਦੇ ਹੇਠਾਂ ਰੱਖ ਕੇ ਸੌਂ ਗਿਆ। ਮੁਲਜ਼ਮ ਲੋਕੇਸ਼ ਨੇ ਕਾਂਸਟੇਬਲ ਦੇ ਸਰਹਾਣੇ ਹੇਠੋਂ ਗੁਪਤ ਤਰੀਕੇ ਨਾਲ ਚਾਬੀ ਕੱਢ ਲਈ ਅਤੇ ਬੈਰਕ ਖੋਲ੍ਹ ਕੇ ਰਾਈਫਲ ਨਾਲ ਗੋਲ਼ੀਆਂ ਚਲਾ ਦਿੱਤੀਆਂ। ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਰਮੀ ਦੇ ਆਲਾ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਨੰਗਲ ਭੂਰ ਥਾਣੇ ਵਿਚ ਇਸ ਮਾਮਲੇ ਸਬੰਧੀ ਐਫਆਈਆਰ ਦਰਜ ਹੋ ਗਈ ਹੈ। ਇਹ ਵੀ ਪੜ੍ਹੋ : ਪੋਸਟਮਾਰਟਮ ਮਗਰੋਂ ਕਾਰਤਿਕ ਪੋਪਲੀ ਦਾ ਕੀਤਾ ਅੰਤਿਮ ਸੰਸਕਾਰ


Top News view more...

Latest News view more...

PTC NETWORK