ਪਰਵਾਨਾ ਨੇ ਪਹਿਲਾਂ ਹੀ ਐਸਐਸਪੀ ਨੂੰ ਲਿਖ ਦਿੱਤਾ ਸੀ ਪੱਤਰ, ਮਾਹੌਲ ਖ਼ਰਾਬ ਹੋਣ ਦੀ ਦਿੱਤੀ ਸੀ ਚੇਤਾਵਨੀ
ਪਟਿਆਲਾ, 2 ਮਈ: ਪਟਿਆਲਾ ਝੜਪ ਦੇ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਕੀਲਾਂ ਦਾ ਇੱਕ ਵਫ਼ਦ ਅੱਜ ਗ੍ਰਹਿ ਸਕੱਤਰ ਨੂੰ ਮਿਲਣ ਪਹੁੰਚਿਆ ਸੀ। ਸੂਤਰਾਂ ਦੇ ਹਵਾਲੇ ਤੋਂ ਵੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਦਮਦਮੀ ਟਕਸਾਲ ਰਾਜਪੁਰਾ ਦੇ ਪ੍ਰਧਾਨ ਬਰਜਿੰਦਰ ਸਿੰਘ ਪਰਵਾਨਾ ਨੇ ਝੜਪ ਤੋਂ ਪਹਿਲਾਂ ਹੀ ਅਮਨ ਅਤੇ ਸ਼ਾਂਤੀ ਭੰਗ ਹੋਣ ਨੂੰ ਲੈ ਕੇ ਇੱਕ ਪੱਤਰ ਐਸਐਸਪੀ ਨੂੰ ਲਿਖਿਆ ਸੀ। ਇਹ ਵੀ ਪੜ੍ਹੋ: ਸੁਪਰੀਮ ਕੋਰਟ ਵੱਲੋਂ ਰਾਜੋਆਣਾ ਨੂੰ ਮੁਆਫੀ ਸਬੰਧੀ ਦੋ ਹਫ਼ਤਿਆਂ 'ਚ ਫ਼ੈਸਲਾ ਲੈਣ ਦੇ ਹੁਕਮ ਆਪਣੇ ਲਿਖੇ ਪੱਤਰ ਵਿੱਚ ਲਾਈਅਰਜ਼ ਓਫ ਹਿਊਮੈਨਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗ੍ਰਹਿ ਸਕੱਤਰ ਦੁਆਰਾ ਇਹ ਬੇਨਤੀ ਕੀਤੀ ਕਿ ਪਟਿਆਲਾ ਵਿੱਚ ਵਾਪਰੀ ਹਿੰਸਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸ਼ਿਵ ਸੈਨਾ ਵਰਗੀ ਸੰਸਥਾ ਦਾ ਪੰਜਾਬ 'ਚ ਕੋਈ ਸਮਾਜਿਕ ਆਧਾਰ ਨਹੀਂ ਹੈ ਅਤੇ ਉੱਥੇ ਹੀ ਇਹ ਸਿਰਫ਼ ਸ਼ਾਂਤੀ ਭੰਗ ਕਰਨ ਨੂੰ ਤਰਜੀਹੀ ਦਿੰਦੀ ਹੈ। ਵਫ਼ਦ ਨੇ ਆਪਣੇ ਪੱਤਰ 'ਚ ਲਿਖਿਆ ਕਿ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਹਰੀਸ਼ ਸਿੰਗਲਾ ਪਟਿਆਲਾ ਝੜਪ ਲਈ ਮੁੱਖ ਦੋਸ਼ੀ ਹੈ ਅਤੇ ਇਸ ਝੜਪ ਵਿੱਚ ਸਿੱਖ ਜਥੇਬੰਦੀਆਂ ਦੇ ਸਮਰਥਕਾਂ ਨੂੰ ਮੁਕੱਦਮੇ ਵਿੱਚ ਘਸੀਟਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਕੁੱਝ ਸਿੱਖ ਸ਼ਖ਼ਸੀਅਤਾਂ 'ਤੇ ਜੋ ਐਫਆਈਆਰ ਵੀ ਦਰਜ ਹੋਈ ਹੈ ਹੋ ਵਾਜਬ ਨਹੀਂ ਹੈ। ਉਨ੍ਹਾਂ ਤਾਂ ਸ਼ਿਵ ਸੈਨਾ ਦੇ ਸਮਰਥਕਾਂ 'ਤੇ ਇਹ ਵੀ ਇਲਜ਼ਾਮ ਲਾਏ ਨੇ ਕਿ ਉਹ ਪੁਲਿਸ ਸੁਰੱਖਿਆ ਪ੍ਰਾਪਤ ਕਰਨ ਦੀ ਖ਼ਾਤਰ ਆਪਣੇ 'ਤੇ ਝੂਠੇ ਹਮਲੇ ਵੀ ਕਰਵਾਉਂਦੇ ਆਏ ਨੇ, ਜੋ ਕਿ ਕਈ ਵਾਰਾਂ ਸਾਬਤ ਹੋ ਚੁੱਕਿਆ। ਇਸ ਕਰ ਕੇ ਵਕੀਲਾਂ ਦੇ ਵਫ਼ਦ ਨੇ ਇਹ ਅਰਜ਼ੀ ਪਾਈ ਹੈ ਕਿ ਸ਼ਿਵ ਸੈਨਾ ਦੇ ਉਨ੍ਹਾਂ ਆਗੂਆਂ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲੈ ਲਈ ਜਾਵੇ ਜੋ ਸੁਰੱਖਿਆ ਦੀ ਆੜ ਵਿੱਚ ਭੜਕਾਊ ਭਾਸ਼ਣ ਦੇ ਪ੍ਰਸਿੱਧੀ ਹਾਸਿਲ ਕਰਦੇ ਆਏ ਹਨ। ਇਹ ਵੀ ਪੜ੍ਹੋ: ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰਿਆਂ ਨੂੰ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਕਈ ਮੁਕੱਦਮਿਆਂ 'ਚ ਗੈਰ ਕਾਨੂੰਨੀ ਠਹਿਰਾਉਣ ਤੋਂ ਇਨਕਾਰ ਕੀਤਾ ਹੈ। ਸਵਾਲ ਇਹ ਉੱਠਦਾ ਹੈ ਕਿ ਪੁਲਿਸ ਨੂੰ ਜਦੋਂ ਇਸ ਦੀ ਜਾਣਕਾਰੀ ਸੀ ਕਿ ਖ਼ਾਲਿਸਤਾਨ ਵਿਰੋਧੀ ਜਲੂਸ ਕੱਢਿਆ ਜਾ ਰਿਹਾ ਹੈ ਤਾਂ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਾ ਕੀਤੀ। ਹੋਰ ਤੇ ਹੋਰ ਸਿਰਫ਼ ਸਿੱਖਾਂ ਨੂੰ ਝੜਪ 'ਚ ਟਾਰਗੈਟ ਕਰਨਾ ਪੂਰੀ ਤਰਾਂ ਗ਼ਲਤ ਹੈ। -PTC News