ਸ਼ੈਰੀ ਮਾਨ ਨੇ ਮੁੜ ਕੱਢੀਆਂ ਗਾਲ੍ਹਾਂ ਤਾਂ ਪਰਮੀਸ਼ ਵਰਮਾ ਵੀ ਹੋ ਗਿਆ ਸਿੱਧਾ, ਕਹੀ ਇਹ ਗੱਲ
Intoxicated Sharry Mann Abuses Parmish Verma: ਬੀਤੇ ਦਿਨੀਂ ਇੱਕ ਵਾਰ ਫਿਰ ਪੰਜਾਬੀ ਗਾਇਕ ਸ਼ੈਰੀ ਮਾਨ ਸ਼ਰਾਬ ਪੀ ਕੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਗਏ ਜਿਸ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ੈਰੀ ਮਾਨ ਜੋ ਕਿ ਨਸ਼ੇ 'ਚ ਧੁੱਤ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋਏ ਸਨ ਨੇ ਮੁੜ ਤੋਂ ਪਰਮੀਸ਼ ਵਰਮਾ ਨੂੰ ਲਾਈਵ ਸ਼ੈਸ਼ਨ 'ਚ ਗਾਲ੍ਹਾਂ ਕੱਢੀਆਂ ਜਸੀਤੋਂ ਬਾਅਦ ਪਰਮੀਸ਼ ਵਰਮਾ ਦਾ ਵੀ ਪ੍ਰਤੀਕਰਮ ਸਾਹਮਣੇ ਆ ਚੁੱਕਿਆ ਹੈ। ਹਾਲਾਂਕਿ ਪਰਮੀਸ਼ ਵਰਮਾ ਨੇ ਆਪਣੀ ਇਸ ਇੰਸਟਾਗ੍ਰਾਮ ਸਟੋਰੀ 'ਚ ਸ਼ੈਰੀ ਮਾਨ ਦਾ ਨਾਂਅ ਤਾਂ ਨਹੀਂ ਲਿਆ ਫਿਰ ਵੀ ਉਨ੍ਹਾਂ ਜਿਸ ਸੰਧਰਭ 'ਚ ਸਮੱਗਰੀ ਲਿਖੀ ਹੈ ਪ੍ਰਸ਼ਸਨਕਾਂ ਵੱਲੋਂ ਉਹ ਜ਼ਾਹਿਰ ਤੌਰ 'ਤੇ ਸ਼ੈਰੀ ਮਾਨ ਨੂੰ ਦਿੱਤਾ ਜਵਾਬ ਮੰਨਿਆ ਜਾ ਰਿਹਾ ਹੈ। ਜਵਾਬ ਦਿੰਦੇ ਹੋਏ ਪਰਮੀਸ਼ ਨੇ ਲਿਖਿਆ, ''ਬਹੁਤ ਕਲਾਕਾਰ GOAT ਬਣਦੇ ਦੇਖੇ ਸੀ। ਆਹ ਪਹਿਲਾ 'ਐ ਜਿਹੜਾ ਗਧਾ ਬਣਦਾ ਦੇਖਿਆ। ਤਰਸ ਆਉਂਦਾ ਤੇਰੇ ਇਹ ਹਾਲਤ ਦੇਖ ਕੇ।" ਪਰਮੀਸ਼ ਵਰਮਾ ਦੀ ਇਸ ਸਟੋਰੀ ਤੋਂ ਸਾਫ਼ ਹੈ ਕਿ ਉਨ੍ਹਾਂ ਸ਼ੈਰੀ ਮਾਨ ਵੱਲ ਇਸ਼ਾਰਾ ਕੀਤਾ ਕਿਉਂਕਿ ਸ਼ੈਰੀ ਨੇ ਲਾਈਵ ਸ਼ੈਸ਼ਨ 'ਚ ਪਰਮੀਸ਼ 'ਤੇ ਨਿਸ਼ਾਨਾ ਸਾਧਦਿਆਂ ਉਸ ਨੂੰ GOAT ਅਤੇ Drake ਕਹਿ ਕੇ ਉਨ੍ਹਾਂ ਦੀ ਖਿੱਲੀ ਉਡਾਈ ਸੀ। ਇੰਝ ਲਗਦਾ ਵੀ ਸ਼ੈਰੀ ਨੂੰ ਛੇਤੀ ਹੀ ਆਪਣੀ ਗਲਤੀ ਦਾ ਇਹਸਾਸ ਹੋ ਗਿਆ ਸੀ ਤਾਂ ਹੀ ਉਨ੍ਹਾਂ ਅਗਲੇ ਹੀ ਦਿਨ ਸਟੋਰੀ ਸ਼ੇਅਰ ਕਰਦਿਆਂ ਇਮੋਸ਼ਨਲ ਮੈਸਜ ਲਿਖਿਆ, ਜਿਸ 'ਚ ਉਨ੍ਹਾਂ ਲਿਖਿਆ, ''ਚੰਗਾ ਮਾੜਾ ਟਾਈਮ ਆਉਂਦਾ ਜਾਂਦਾ ਰਹਿੰਦਾ ਪਰ ਮਾੜੇ ਟਾਈਮ ਦੀ ਵੀ ਇੱਕ ਚੰਗੀ ਗੱਲ ਕੇ ਅਸਲੀ ਚੀਜ਼ਾਂ ਸਾਹਮਣੇ ਆ ਜਾਂਦੀਆਂ।" ਇਸ ਦਰਮਿਆਨ ਉਨ੍ਹਾਂ ਆਪਣੀ ਮਾਂ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਦਾ ਧੰਨਵਾਦ ਕੀਤਾ। ਇਹ ਕੋਈ ਪਹਿਲੀ ਵਾਰੀ ਨਹੀਂ ਹੈ ਇਸਤੋਂ ਪਹਿਲਾਂ ਵੀ ਸ਼ੈਰੀ ਨੇ ਪਰਮੀਸ਼ ਦੇ ਵਿਆਹ ਮਗਰੋਂ ਲਾਈਵ ਹੋ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਸਨ, ਉਸ ਵੇਲੇ ਸ਼ੈਰੀ ਇਸ ਗਲ੍ਹ ਤੋਂ ਨਾਰਾਜ਼ ਸਨ ਕਿ ਪਰਮੀਸ਼ ਦੀ ਸਕਿਉਰਿਟੀ ਨੇ ਵਿਆਹ ਸਮੇਂ ਜਬਰੀ ਉਸ ਦਾ ਫੋਨ ਆਪਣੇ ਕੋਲ ਰੱਖ ਲਿਆ ਸੀ। ਕਾਬਲੇਗੌਰ ਹੈ ਕਿ ਸਿਰਫ਼ ਸ਼ੈਰੀ ਮਾਨ ਹੀ ਨਹੀਂ ਪਰ ਪਰਮੀਸ਼ ਦੇ ਵਿਆਹ ਮੌਕੇ ਪੰਜਾਬ ਅਤੇ ਹੋਰਾਂ ਦੇਸ਼ਾਂ ਤੂੰ ਪਹੁੰਚੇ ਕਿਸੀ ਵੀ ਸੇਲਿਬ੍ਰਿਟੀ ਨੂੰ ਫੋਨ ਵਰਤਣ ਦੀ ਇਜਾਜ਼ਤ ਨਹੀਂ ਸੀਪ ਪਰ ਸ਼ੈਰੀ ਇਸਨੂੰ ਜ਼ਿਆਦਾ ਦਿਲ 'ਤੇ ਲਾ ਬੈਠੇ। ਪਰ ਇਸ ਵਾਰਾਂ ਸ਼ੈਰੀ ਨੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦਿਆਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਿੱਥੇ ਚਾਹੇਗਾ ਪੰਜਾਬ 'ਚ ਸ਼ੈਰੀ ਉੱਥੇ ਆ ਜਾਵੇਗਾ। ਮੁੱਖ ਮੰਤਰੀ ਪੰਜਾਬ ਦਾ ਖ਼ਾਸ ਜ਼ਿਕਰ ਕਰਦਿਆਂ ਸ਼ੈਰੀ ਨੇ ਕਿਹਾ ਕਿ "ਜੱਟ ਦਾ ਭਾਈ CM ਹੈ...ਸਿੱਧੀ ਸਕਿਓਰਿਟੀ ਜੱਟ ਨੂ ਮਿਲੇਗੀ, ਜੇ ਲੈਣਾ ਵੀ ਹੈ ਤਾਂ ਦੱਸ ਦਿਓ।" -PTC News