Wed, Nov 13, 2024
Whatsapp

ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡਾਂ 'ਚ ਮਿਲਿਆ ਵੱਡਾ ਸਮਰਥਨ, ਆਪ ਅਤੇ ਕਾਂਗਰਸ 'ਤੇ ਕਸੇ ਤੰਜ

Reported by:  PTC News Desk  Edited by:  Riya Bawa -- February 16th 2022 04:41 PM -- Updated: February 16th 2022 04:56 PM
ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡਾਂ 'ਚ ਮਿਲਿਆ ਵੱਡਾ ਸਮਰਥਨ, ਆਪ ਅਤੇ ਕਾਂਗਰਸ 'ਤੇ ਕਸੇ ਤੰਜ

ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡਾਂ 'ਚ ਮਿਲਿਆ ਵੱਡਾ ਸਮਰਥਨ, ਆਪ ਅਤੇ ਕਾਂਗਰਸ 'ਤੇ ਕਸੇ ਤੰਜ

Punjab elections 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਵੀ ਉਹਨਾਂ ਨੇ ਹਲਕੇ ਦੇ ਪਿੰਡਾਂ 'ਚ ਚੋਣ ਜਲਸਿਆ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦੇ ਹੋਏ ਕੇਜਰੀਵਾਲ ਨੂੰ ਸੂਬੇ ਦਾ ਦੁਸ਼ਮਣ ਦੱਸਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਜਾ ਰਹੇ ਬਿਆਨਾਂ 'ਤੇ ਕਿਹਾ ਕਿ ਵੱਡੇ ਲੋਕਾਂ ਨੂੰ ਮੂੰਹ ਵਿੱਚੋਂ ਗੱਲ ਸਹੀ ਕੱਢਣੀ ਚਾਹੀਦੀ ਅਸੀਂ ਤਾਂ ਆਪਣੇ ਅਸੂਲਾਂ ਲਈ ਬੀਜੇਪੀ ਨੂੰ ਛੱਡਿਆ ਸੀ ਜਿਸ ਨੇ ਕਿਸਾਨਾਂ ਖਿਲਾਫ਼ ਕਾਨੂੰਨ ਬਣਾਏ ਸੀ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡ ਵਾਸੀਆਂ ਵੱਲੋਂ ਲੱਡੂਆ ਨਾਲ ਤੋਲਿਆ ਗਿਆ। ਵਿਧਾਨ ਸਭਾ ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀਂ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲ਼ਕੇ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਉਹਨਾਂ ਵੱਲੋਂ ਹਲਕੇ ਦੇ ਪਿੰਡ ਮਾਨ, ਬੀਦੋਵਾਲੀ, ਬਾਦਲ ਅਤੇ ਗਗੜ ਪਿੰਡਾਂ ਵਿਚ ਚੋਣ ਪ੍ਰਚਾਰ ਕਰਕੇ ਜਲਸਿਆ ਨੂੰ ਸੰਬੋਧਨ ਕੀਤਾ। ਇਸ ਮੌਕੇ ਪਿੰਡ ਗਗੜ ਦੇ ਲੋਕਾਂ ਨੂੰ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਲੱਡੂਆ ਨਾਲ ਤੋਲਿਆ ਗਿਆ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਜਲਸੇ ਨੂੰ ਸਬੋਧਨ ਕਰਦੇ ਕਿਹਾ ਕਿ  ਪਿੰਡਾਂ ਵਿਚ ਜਿੰਨੇ ਵਿਕਾਸ ਦੇ ਕੰਮ ਅਕਾਲੀਂ ਦਲ ਬਾਦਲ ਸਮੇ ਦੀ ਸਰਕਾਰ ਸਮੇ ਹੋਏ ਹਨ ਪਰ ਕਾਂਗਰਸ ਦੀ ਸਰਕਾਰ ਨੇ ਕਿਸੇ ਵੀ ਪਿੰਡ ਦੀ ਸਾਰ ਨਹੀਂ ਲਈ। Parkash Singh Badal ਉਹਨਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ 'ਤੇ ਨਿਸ਼ਾਨੇ ਸਾਧਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਝੂਠੀ ਸਹੁ ਖਾਂਦੀ ਪਰ ਕੋਈ ਕੰਮ ਨਹੀਂ ਕੀਤਾ ਆਖ਼ਰ ਆਖਰੀ ਸਮੇਂ ਪਾਰਟੀ ਨੇ ਉਹਨਾਂ ਨੂੰ ਉਤਾਰ ਕੇ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ ਹੁਣ ਉਸ ਦੇ ਨਾਮ ਤੇ ਗੁਮਰਾਹ ਕਰ ਰਹੇ ਹਨ। ਉਹਨਾਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੇਜਰੀਵਾਲ ਨੂੰ ਸੂਬੇ ਦਾ ਦੁਸ਼ਮਣ ਦੱਸਦੇ ਕਿਹਾ ਕਿ ਇਹ ਸੂਬੇ ਦੇ ਧਰਮਲ ਬੰਦ ਕਰਨ ਅਤੇ ਸੂਬੇ ਦੇ ਪਾਣੀ ਤੇ ਡਾਕਾ ਮਾਰਨਾ ਚਾਹੁੰਦਾ ਹੈ ਇਹ ਲੋਕ ਕਦੇ ਵੀ ਸੂਬੇ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ। Parkash Singh Badal ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਸੂਬੇ ਵਿਚ ਅਕਾਲੀਂ ਦਲ ਨੇ ਬੀਜੇਪੀ ਨੂੰ ਥੱਲੇ ਲਗਾ ਕੇ ਰੱਖਿਆ ਤਾਂ ਉਹਨਾਂ ਨੇ ਕਿਹਾ ਕਿ ਇਨ੍ਹਾਂ ਵੱਡੇ ਲੋਕਾਂ ਨੂੰ ਮੂੰਹ ਵਿਚੋਂ ਗੱਲ ਸੋਚ ਕੇ ਕਹਿਣੀ ਚਾਹੀਦੀ ਹੈ ਅਸੀਂ ਬੀਜੇਪੀ ਨੂੰ ਆਪਣੀ ਅਸੂਲਾਂ ਦੀ ਖਾਤਰ ਛੱਡਿਆ ਸੀ ਕਿਉਕਿ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਕਨੂੰਨ ਬਨਾਏ ਸੀ । ਪੁੱਛੇ ਜਾਣ ਤੇ ਬੀਜੇਪੀ ਕਹਿ ਰਹੀ ਹੈ ਕੇ ਸੂਬੇ ਵਿਚ ਸਰਕਾਰ ਬਣਨ ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਂਗਾ ਤੇ ਉਹਨਾਂ ਨੇ ਕਿਹਾ ਕਿ ਨਸ਼ਾ ਅਫਗਾਨਿਸਥਾਨ ਅਤੇ ਪਾਕਿਸਤਾਨ ਵਿਚੋਂ ਨਸ਼ਾ ਆਉਂਦਾ ਜਿਥੇ ਬਾਰਡਰਾ ਤੇ ਸੈਂਟਰ ਤੇ ਸਟੇਟ ਦੀ ਪੁਲਿਸ ਹੁੰਦੀ ਹੈ ਜੇ ਇਹ ਸਿਲ ਕਰ ਦੇਣ ਤਾਂ ਨਸ਼ਾ ਆਉਣਾ ਬੰਦ ਹੋ ਸਕਦਾ।   Parkash Singh Badal, Lambi, Punjab Assembly elections 2022,  Punjab Elections 2022,  Punjabi News ਇਥੇ ਪੜ੍ਹੋ ਹੋਰ ਖ਼ਬਰਾਂ: ਦੀਪ ਸਿੱਧੂ ਨੂੰ ਅਨੋਖੀ ਸ਼ਰਧਾਂਜਲੀ, ਰੋਟੀ 'ਤੇ ਬਣਾਈ ਤਸਵੀਰ -PTC News


Top News view more...

Latest News view more...

PTC NETWORK