Wed, Apr 16, 2025
Whatsapp

ਭੜਕੀ ਜ਼ਖਮੀ ਰਾਖੀ, ਕਿਹਾ ਰੈਸਲਿੰਗ 'ਚ ਪਟਕਣੀ ਦੇਣ ਵਾਲੀ ਮਹਿਲਾ ਰੈਸਲਰ ਦੀ ਹੁਣ ਖੈਰ ਨਹੀਂ!!!

Reported by:  PTC News Desk  Edited by:  Joshi -- November 12th 2018 05:11 PM -- Updated: November 12th 2018 05:12 PM
ਭੜਕੀ ਜ਼ਖਮੀ ਰਾਖੀ, ਕਿਹਾ ਰੈਸਲਿੰਗ 'ਚ ਪਟਕਣੀ ਦੇਣ ਵਾਲੀ ਮਹਿਲਾ ਰੈਸਲਰ ਦੀ ਹੁਣ ਖੈਰ ਨਹੀਂ!!!

ਭੜਕੀ ਜ਼ਖਮੀ ਰਾਖੀ, ਕਿਹਾ ਰੈਸਲਿੰਗ 'ਚ ਪਟਕਣੀ ਦੇਣ ਵਾਲੀ ਮਹਿਲਾ ਰੈਸਲਰ ਦੀ ਹੁਣ ਖੈਰ ਨਹੀਂ!!!

ਭੜਕੀ ਜ਼ਖਮੀ ਰਾਖੀ, ਕਿਹਾ ਰੈਸਲਿੰਗ 'ਚ ਪਟਕਣੀ ਦੇਣ ਵਾਲੀ ਮਹਿਲਾ ਰੈਸਲਰ ਦੀ ਹੁਣ ਖੈਰ ਨਹੀਂ!!!,ਬੀਤੇ ਦਿਨ ਪੰਚਕੂਲਾ 'ਚ ਆਯੋਜਿਤ ਹੋਈ ਛਾਂਓ ਰੈਸਲਿੰਗ ਚੈਂਪੀਅਨਸ਼ਿਪ 'ਚ ਮੁਕਾਬਲੇ ਦੌਰਾਨ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਜ਼ਖਮੀ ਹੋ ਗਈ ਸੀ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਬਾਲੀਵੁਡ ਅਦਾਕਾਰਾ ਰਾਖੀ ਸਾਵੰਤ ਇਸ ਚੈਂਪੀਅਨਸ਼ਿਪ ਮੁਕਾਬਲੇ 'ਚ ਡਾਂਸ ਪਰਫਾਰਮੈਂਸ ਦੇਣ ਆਈ ਸੀ। ਪਰਫਾਰਮੈਂਸ ਦੇਣ ਤੋਂ ਬਾਅਦ ਰਾਖੀ ਨੇ ਇੱਕ ਮਹਿਲਾ ਰੈਸਲਰ ਦੇ ਨਾਲ ਰੈਸਲਿੰਗ ਦਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਈ। ਰੈਸਲਿੰਗ ਰਿੰਗ 'ਚ ਰਾਖੀ ਨੇ ਪਹਿਲਾਂ ਤਾਂ ਮਹਿਲਾ ਰੈਸਲਰ ਨੂੰ ਡਾਂਸ ਕਰਨ ਦਾ ਚੈਲੰਜ ਦਿੱਤਾ ਸੀ ਅਤੇ ਬਾਅਦ 'ਚ ਖੇਡ ਮੁਕਾਬਲੇ ਦੇ ਦਾਅ 'ਚ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਇਸ ਤੋਂ ਬਾਅਦ ਰਾਖੀ ਨੇ ਪਿੱਠ 'ਚ ਦਰਦ ਦੀ ਸ਼ਿਕਾਇਤ ਕੀਤੀ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਇਸ ਹਾਦਸੇ ਪਿੱਛੇ ਤਨੂਸ਼੍ਰੀ ਦਾ ਹੱਥ ਹੈ, ਕਿਉਂਕਿ ਰੇਬਲ ਅਮਰੀਕਾ ਨਾਲ ਸਬੰਧ ਰੱਖਦੀ ਹੈ ਅਤੇ ਤਨੂਸ਼੍ਰੀ ਵੀ ਅਮਰੀਕਾ ਤੋਂ ਆਈ ਹੈ। ਰਾਖੀ ਦਾ ਕਹਿਣਾ ਸੀ ਕਿ ਉਹਨਾਂ ਦੋਵਾਂ ਦੀ ਆਪਸੀ ਮਿਲੀਭੁਗਤ ਸੀ, ਜਿਸ ਦੌਰਾਨ ਰੇਬਲ ਨੇ ਮੇਰੇ 'ਰੇ ਹਮਲਾ ਕੀਤਾ। ਪਰ ਰਾਖੀ ਇਸ "ਸੱਟ" ਤੋਂ ਬਾਅਦ ਸ਼ਾਂਤ ਹੁੰਦੀ ਨਜ਼ਰ ਨਹੀਂ ਆਈ ਅਤੇ ਉਸਨੇ ਇਸ ਗੱਲ ਦਾ ਗੁੱਸਾ ਦਿਖਾਉਂਦੇ ਹੋਏ ਰੇਬਲ ਨੂੰ ਸਿੱਧਾ ਚੈਂਲੇਂਜ ਕਰਦੇ ਹੋਏ ਕਿਹਾ ਹੈ ਕਿ ਠੀਕ ਹੁੰਦਿਆਂ ਹੀ ਮੈਂ ਰੇਬਲ ਤੋਂ ਇਸ ਦਾ ਬਦਲਾ ਜ਼ਰੂਰ ਲਵਾਂਗੀ। ਸੂਤਰਾਂ ਮੁਤਾਬਕ ਰਾਖੀ ਹੁਣ ਅਗਲੇ ਸ਼ੋਅ ਲਈ ਅੰਬਾਲਾ ਲਈ ਨਿਕਲ ਗਈ ਹੈ, ਪਰ ਇੰਨ੍ਹੇ ਦਰਦ ਦੇ ਬਾਵਜੂਦ ਅੰਬਾਲਾ ਸ਼ੋਅ 'ਚ ਪਹੁੰਚ ਸਕੇਗੀ ਜਾਂ ਨਹੀਂ ਇਹ ਹੁਣ ਦੇਖਣਾ ਹੋਵੇਗਾ। —PTC News


Top News view more...

Latest News view more...

PTC NETWORK