ਪੰਚਾਇਤ ਦਾ ਵਧੀਆ ਉਪਰਾਲਾ: ਸਕੂਲ 'ਚ ਬਣਵਾਈ 20 ਲੱਖ ਦੀ ਲਾਗਤ ਨਾਲ 24 ਲਾਈਨਾਂ ਦੀ 10 ਮੀਟਰ ਸ਼ੂਟਿੰਗ ਰੇਂਜ
ਮਾਨਸਾ: ਮਾਨਸਾ ਸ਼ਹਿਰ ਵਿੱਚੋਂ ਲੰਘਦੇ ਮੂਸਾ ਰਜਬਾਹੇ ਦਾ ਪਾਣੀ ਸ਼ਹਿਰ ਵਾਸੀਆਂ ਅਤੇ ਪੇਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਪੀਣ ਦੇ ਨਾਲ-ਨਾਲ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਹੁਣ ਇਸ ਰਜਬਾਹੇ ਵਿੱਚ ਆ ਰਹੇ ਗੰਦੇ ਪਾਣੀ ਕਾਰਨ ਸ਼ਹਿਰ ਅਤੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਜਿੱਥੇ ਪੀਣ ਲਈ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ, ਉੱਥੇ ਹੀ ਗੰਦੇ ਪਾਣੀ ਕਾਰਨ ਲੋਕਾਂ ਦੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਲੋਕ ਜਿੱਥੇ ਰਜਬਾਹੇ ਵਿੱਚ ਗੰਦਾ ਪਾਣੀ ਪੈਣ ਤੋਂ ਰੋਕਣ ਦੀ ਮੰਗ ਕਰ ਰਹੇ ਹਨ, ਉੱਥੇ ਸੀਵਰੇਜ ਬੋਰਡ ਨੇ ਪਾਣੀ ਦੇ ਸੈਂਪਲ ਭਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚੋਂ ਲੰਘਦੇ ਰਜਬਾਹੇ ਵਿੱਚ ਗੰਦਾ ਪਾਣੀ ਆ ਰਿਹਾ ਹੈ, ਜੋ ਕਿ ਕਿਸੇ ਫੈਕਟਰੀ ਦਾ ਗੰਦਾ ਪਾਣੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਰਜਬਾਹੇ ਦਾ ਪਾਣੀ ਮਾਨਸਾ ਸ਼ਹਿਰ ਅਤੇ ਕਈ ਪਿੰਡਾਂ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ ਅਤੇ ਹੁਣ ਇਸ ਰਜਬਾਹੇ ਵਿੱਚ ਗੰਦਾ ਪਾਣੀ ਆਉਣ ਨਾਲ ਕਈ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਦਾ ਪਤਾ ਕਰਕੇ ਗੰਦਾ ਪਾਣੀ ਰਜਬਾਹੇ ਵਿੱਚ ਪੈਣ ਤੋਂ ਰੋਕਿਆ ਜਾਵੇ। ਸ਼ੂਟਿੰਗ ਰੇਂਜ ਰਾਹੀਂ ਬੱਚਿਆ ਨੂੰ ਸ਼ੂਟਿੰਗ ਦੀ ਸਿੱਖਿਆ ਦੇ ਰਹੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਸ਼ੂਟਿੰਗ ਰੇਂਜ ਅਸੀਂ 2015 ਵਿੱਚ ਬਣਾਈ ਸੀ ਜੋ ਕਿ ਪਹਿਲਾ ਛੋਟੀ ਸੀ ਅਤੇ ਹੁਣ ਪੰਚਾਇਤ ਦੇ ਸਹਿਯੋਗ ਨਾਲ ਇਹ 24 ਲਾਈਨਾਂ ਦੀ ਰੇਂਜ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਥੋਂ ਸਿਖਲਾਈ ਹਾਸਿਲ ਕਰਨ ਵਾਲੇ ਬੱਚੇ ਸਟੇਟ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਹਾਸਿਲ ਕਰਨ ਦੇ ਨਾਲ-ਨਾਲ ਇੰਡੀਆ ਟੀਮ ਦੇ ਟ੍ਰਾਇਲ ਲਈ ਵੀ ਚੁਣੇ ਗਏ ਹਨ। ਉਨਾਂ ਕਿਹਾ ਕਿ ਇਸੇ ਪਿੰਡ ਦਾ ਨੌਜਵਾਨ ਸੁਰਿੰਦਰ ਸਿੰਘ ਇੱਥੋਂ ਟ੍ਰੇਨਿੰਗ ਹਾਸਿਲ ਕਰਕੇ ਅੰਤਰਰਾਸ਼ਟਰੀ ਪੱਧਰ ਤੱਕ ਗਿਆ ਹੈ ਅਤੇ ਹੁਣ ਵੀ ਬੱਚੇ ਰੋਜਾਨਾ ਪ੍ਰੈਕਟਿਸ ਲਈ ਇਥੇ ਆਉਂਦੇ ਹਨ ਤੇ ਮਿਹਨਤ ਕਰ ਰਹੇ ਹਨ। ਇਹ ਵੀ ਪੜ੍ਹੋ : ਮਾਟੁੰਗਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਵੱਡਾ ਹਾਦਸਾ, ਪਟੜੀ ਤੋਂ ਉਤਰੇ ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਸ਼ੂਟਿੰਗ ਰੇਂਜ ਵਿੱਚ ਸੂਟਿੰਗ ਦੀ ਟ੍ਰੇਨਿੰਗ ਹਾਸਲ ਕਰ ਰਹੇ ਅਜਮੀਤ ਸਿੱਧੂ ਅਤੇ ਹਰਸ਼ਵੀਰ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਪਿਛੜੇ ਹੋਏ ਇਲਾਕੇ ਵਿੱਚ ਇਹ ਇਕੋ-ਇੱਕ ਸ਼ੂਟਿੰਗ ਰੇਂਜ ਹੈ ਜਿੱਥੇ ਵੱਡੀ ਗਿਣਤੀ ਵਿੱਚ ਬੱਚੇ ਪ੍ਰੈਕਟਿਸ ਕਰਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਇਸ ਗੇਮ ਦੀ ਸਿਖਲਾਈ ਲੈਣਾ ਚਾਹੁੰਦੇ ਹਨ, ਉਨਾਂ ਲਈ ਇਹ ਵਧੀਆ ਮੌਕਾ ਹੈ ਕਿਉਂਕਿ ਇਥੇ ਸਾਰੀਆਂ ਸਹੂਲਤਾਂ ਅਤੇ ਸਿਖਲਾਈ ਲਈ ਕੋਚ ਸਾਹਿਬ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸੀਂ ਮੇਹਨਤ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਪਣੇ ਮਾਪਿਆਂ, ਜਿਲੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰੀਏ। -PTC News