Wed, Nov 13, 2024
Whatsapp

ਪੰਚਾਇਤੀ ਫੰਡ ਘੁਟਾਲਾ: ਵਿਜੀਲੈਂਸ ਦੇ ਰਾਡਾਰ 'ਤੇ ਆਇਆ ਸਾਬਕਾ ਕਾਂਗਰਸੀ ਵਿਧਾਇਕ

Reported by:  PTC News Desk  Edited by:  Jasmeet Singh -- August 11th 2022 01:41 PM -- Updated: August 11th 2022 01:46 PM
ਪੰਚਾਇਤੀ ਫੰਡ ਘੁਟਾਲਾ: ਵਿਜੀਲੈਂਸ ਦੇ ਰਾਡਾਰ 'ਤੇ ਆਇਆ ਸਾਬਕਾ ਕਾਂਗਰਸੀ ਵਿਧਾਇਕ

ਪੰਚਾਇਤੀ ਫੰਡ ਘੁਟਾਲਾ: ਵਿਜੀਲੈਂਸ ਦੇ ਰਾਡਾਰ 'ਤੇ ਆਇਆ ਸਾਬਕਾ ਕਾਂਗਰਸੀ ਵਿਧਾਇਕ

ਪਟਿਆਲਾ, 11 ਅਗਸਤ: ਪਟਿਆਲਾ ਦੇ ਪਿੰਡ ਆਕੜੀ ਪੰਚਾਇਤੀ ਘੁਟਾਲੇ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵਿਜੀਲੈਂਸ ਦੇ ਰਡਾਰ 'ਤੇ ਆ ਚੁਕੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਕਿ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀਆਂ ਤਾਰਾਂ ਆਕੜੀ ਪਿੰਡ ਦੀ ਸਰਪੰਚ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਮਾਮਲਾ ਇਹ ਹੈ ਕਿ ਪਿੰਡ ਦੀ ਸਰਪੰਚ ਹਰਜੀਤ ਕੌਰ 'ਤੇ 12 ਕਰੋੜ ਤੋਂ ਵੱਧ ਰਕਮ ਦੀ ਗਬਨ ਕਰਨ ਦਾ ਦੋਸ਼ ਹੈ, ਜਿਸ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਦੀ ਹਿਰਾਸਤ ਵਿੱਚ ਹਰਜੀਤ ਕੌਰ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਨਾਮ ਲਿਆ ਹੈ। ਸੂਤਰਾਂ ਅਨੁਸਾਰ ਉਸ ਨੇ ਵਿਜੀਲੈਂਸ ਦੀ ਟੀਮ ਨੂੰ ਦੱਸਿਆ ਕਿ ਜਿਵੇਂ ਉਸ ਵੇਲੇ ਦੇ ਵਿਧਾਇਕ ਜਲਾਲਪੁਰ ਹਦਾਇਤ ਦਿੰਦਾ ਸੀ ਉਸ ਤਰੀਕੇ ਨਾਲ ਹੀ ਉਹ ਕੰਮ ਕਰਦੀ ਸੀ। ਦੱਸ ਦੇਈਏ ਕਿ ਮਦਨ ਲਾਲ ਜਲਾਲਪੁਰ ਨਾਲ ਸੰਪਰਕ ਨਹੀਂ ਹੋ ਸਕਿਆ ਇਸ ਵੇਲੇ ਉਹ ਆਸਟ੍ਰੇਲੀਆ ਦੇ ਦੌਰੇ 'ਤੇ ਹਨ ਅਤੇ 20 ਅਗਸਤ ਤੋਂ ਬਾਅਦ ਭਾਰਤ ਪਰਤ ਸਕਦੇ ਹਨ। ਸੂਤਰਾਂ ਮੁਤਾਬਕ ਪੰਚਾਇਤ ਦੇ ਇਸ ਫੰਡ ਘੁਟਾਲੇ 'ਚ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਲੈਣ-ਦੇਣ ਦੇ ਸਾਰੇ ਕਾਰਜ ਜਲਾਲਪੁਰ ਰਾਹੀਂ ਹੁੰਦੇ ਸਨ। ਵਿਜੀਲੈਂਸ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਵਿਕਾਸ ਕਾਰਜਾਂ ਦੇ ਨਾਂ 'ਤੇ ਪੰਚਾਇਤੀ ਫੰਡਾਂ 'ਚ 12.24 ਕਰੋੜ ਰੁਪਏ ਦੀ ਗਬਨ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਰਪੰਚ ਹਰਜੀਤ ਕੌਰ ਨੇ ਫੰਡਾਂ ਦੀ ਵਰਤੋਂ ਕਰਕੇ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਸਨ ਪਰ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਫਿਜ਼ੀਕਲ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਕਮਿਊਨਿਟੀ ਸੈਂਟਰ, ਸ਼ਮਸ਼ਾਨਘਾਟ, ਪੰਚਾਇਤ ਘਰ ਅਤੇ ਡਰੇਨ ਦੀਆਂ ਪਟੜੀਆਂ ਦੀ ਜਾਅਲੀ ਉਸਾਰੀ ਦੇ ਨਾਂ ’ਤੇ ਗ੍ਰਾਮ ਪੰਚਾਇਤ ਦੇ ਫਰਜ਼ੀ ਮਤੇ ਪਾਸ ਕਰਕੇ ਫੰਡਾਂ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਕੀਤੀ ਗਈ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK