ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ
ਅੰਮ੍ਰਿਤਸਰ: ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਜ਼ਦੀਕ ਬੀ ਓ ਪੀ ਭੈਣੀਆਂ ਨੇੜੇ ਬੀ.ਐਸ.ਐਫ ਜਵਾਨਾਂ ਨੂੰ ਬੀਤੀ ਰਾਤ ਡਰੋਨ ਦੀ ਹਰਕਤ ਦਿਖਾਈ ਦਿੱਤੀ। ਇਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਵੱਲ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਤੁਰੰਤ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ , ਸਵੇਰੇ ਦਿਨ ਚੜ੍ਹਦਿਆਂ ਹੀ ਬੀ.ਐਸ.ਐਫ ਜਵਾਨਾਂ ਅਤੇ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿ ਵੱਲੋਂ ਡਰੋਨ ਆਉਣ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ।ਥਾਣਾ ਝਬਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੁੱਚਰ ਖ਼ੁਰਦ ਵਿਖੇ ਬੀਤੇ ਦਿਨਾਂ ਡਰੋਨ ਮਿਲਣ ਦੀ ਘਟਨਾ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਡਰੋਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਵਿੱਚ ਇਕ ਡਰੋਨ ਦੁਆਰਾ ਕੁਝ ਸਮੱਗਰੀ ਸੁੱਟੀ ਗਈ ਸੀ ਜਿਸ ਤੋਂ ਬਾਅਦ ਬੀਐਸਐਫ ਨੂੰ ਟਿਫਨ ਬੰਬ ਦੀ ਸਮੱਗਰੀ ਅਤੇ ਕੁਝ ਕਾਰਤੂਸ ਬਰਾਮਦ ਹੋਏ ਸਨ। ਜ਼ਿਕਰਯੋਗ ਹੈ ਕਿ ਪੰਜਗਰਾਈਂ ਵਿੱਚ ਵਿੱਚ ਦੇਰ ਰਾਤ ਡਰੋਨ ਨਾਲ ਸਮਾਨ ਸੁੱਟਿਆ ਗਿਆ ਸੀ। ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ। ਡਰੋਨ ਪਾਕਿਸਤਾਨ ਵੱਲ ਨੂੰ ਰਵਾਨਾ ਹੋਇਆ। ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਵਿਸਫੋਟਕ ਸਮਾਨ ਬਰਾਮਦ ਹੋਇਆ। ਦੋ ਥਾਵਾਂ ਤੋਂ ਵਿਸਫੋਟਕ ਸਮੱਗਰੀ ਮਿਲੀ ਸੀ। ਇਹ ਵੀ ਪੜ੍ਹੋ:Electricity Crisis: ਤਿੰਨ ਰਾਜਾਂ ਦੀ ਬੱਤੀ ਗੁੱਲ ਹੋਣ ਦਾ ਖਤਰਾ, ਊਰਜਾ ਮੰਤਰੀ ਦੀ ਅਹਿਮ ਮੀਟਿੰਗ -PTC News