Thu, Nov 14, 2024
Whatsapp

ਪਾਕਿ ਦੀ ਨਪਾਕ ਹਰਕਤ, ਡਰੋਨ ਦੀ ਹਲਚਲ ਨਹੀਂ ਹੋ ਰਹੀ ਬੰਦ

Reported by:  PTC News Desk  Edited by:  Pardeep Singh -- May 28th 2022 07:56 AM
ਪਾਕਿ ਦੀ ਨਪਾਕ ਹਰਕਤ, ਡਰੋਨ ਦੀ ਹਲਚਲ ਨਹੀਂ ਹੋ ਰਹੀ ਬੰਦ

ਪਾਕਿ ਦੀ ਨਪਾਕ ਹਰਕਤ, ਡਰੋਨ ਦੀ ਹਲਚਲ ਨਹੀਂ ਹੋ ਰਹੀ ਬੰਦ

ਗੁਰਦਾਸਪੁਰ:ਗੁਰਦਾਸਪੁਰ ਵਿੱਚ ਬੀਐਸਐਫ ਦੀ ਚੌਤਰਾ ਚੌਕੀ 'ਤੇ ਤੜਕੇ 2.10 ਵਜੇ ਡਰੋਨ ਵੇਖਿਆ ਗਿਆ। ਡਰੋਨ ਨੂੰ ਵੇਖਦੇ ਹੀ  ਜਵਾਨਾਂ ਨੇ 5 ਰਾਉਂਡ ਫਾਇਰ ਕੀਤੇ ਉਸ ਤੋਂ ਬਾਅਦ ਹੁਣ ਤੱਕ ਬੀਐਸਐਫ ਨੇ  ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾ ਭਾਰਤ-ਪਾਕਿਸਤਾਨ ਸਰਹੱਦ ਉਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲ ਨਜ਼ਰ ਆਈ। ਬੀਐਸਐਫ ਨੇ ਡਰੋਨ ਹਲਚਲ ਦੇਖੀ ਤਾਂ ਤੁਰੰਤ ਫਾਇਰਿੰਗ ਕੀਤੀ। ਇਸ ਦੌਰਾਨ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਭਾਰਤ ਪਾਕਿਸਤਾਨ ਸਰਹੱਦ 'ਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲਥਾਣਾ ਰਮਦਾਸ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀਓਪੀ ਕੱਸੋਵਾਲ ਵਿਖੇ ਅੱਜ ਸਵੇਰੇ ਤੜਕਸਾਰ ਕਰੀਬ 4 ਵਜੇ ਡਿਊਟੀ ਉਤੇ ਤਾਇਨਾਤ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ ਜਿਸ ਤੋਂ ਬਾਅਦ ਬੀ ਐੱਸ ਐੱਫ ਦੇ ਜਵਾਨਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕੀਤੀ ਅਤੇ ਡਰੋਨ ਫੇਰ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਭਾਰਤ ਪਾਕਿਸਤਾਨ ਸਰਹੱਦ 'ਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲਇਸ ਤੋਂ ਬਾਅਦ ਦਿਨ ਚੜਦੇ ਹੀ ਬੀਐਸਐਫ ਦੇ ਜਵਾਨਾਂ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਜਨਾਲਾ ਸੈਕਟਰ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਣ ਕਰ ਕੇ ਅਕਸਰ ਹੀ ਇੱਥੇ ਡਰੋਨ ਦੀ ਹਲਚਲ ਦਿਖਾਈ ਦਿੰਦੀ ਹੈ। ਇਹ ਵੀ ਪੜ੍ਹੋ:ਬਿਜਲੀ ਚੋਰੀ ਕਰਨ ਵਾਲਿਆਂ 'ਤੇ ਪਾਵਰਕਾਮ ਦੀ ਵੱਡੀ ਕਾਰਵਾਈ, 72 ਲੱਖ ਤੋਂ ਵਧੇਰੇ ਲਗਾਏ ਜੁਰਮਾਨੇ -PTC News


Top News view more...

Latest News view more...

PTC NETWORK