ਅੰਮ੍ਰਿਤਸਰ 'ਚ ਉਸ ਵੇਲੇ ਮਾਹੌਲ ਖੁਸ਼ਨੁਮਾ ਹੋ ਗਿਆ ਜਦ ਸਿੰਧ ਪ੍ਰਾਂਤ ਦੀ ਨਿਵਾਸੀ ਮਹਿਲਾ ਰਾਮੀ ਦੇਵੀ ਨੇ ਬੁੱਧਵਾਰ ਰਾਤ ਨੂੰ ਬੱਸ 'ਚ ਬੱਚੇ ਨੂੰ ਜਨਮ ਦਿੱਤਾ।ਜੱਚਾ ਅਤੇ ਬੱਚਾ ਦੋਵੇਂ ਸਿਹਤਮੰਦ ਹਨ।ਇਨ੍ਹਾਂ ਨੂੰ 108 ਐਂਬੂਲੈਂਸ ਨੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ।ਵੀਰਵਾਰ ਨੂੰ ਇਨ੍ਹਾਂ ਵਾਹਘਾ ਬਾਰਡਰ ਤੋਂ ਹੁੰਦੇ ਹੋਏ ਵਾਪਸ ਜਾਣਾ ਹੈ। ਦੇਰ ਰਾਤ ਤੱਕ ਬਾਕੀ 58 ਪਾਕਿਸਤਾਨੀ ਨਾਗਰਿਕ ਜ਼ਿਲਾ ਹਸਪਤਾਲ ਦੇ ਬਾਹਰ ਬੱਸ 'ਚ ਹੀ ਰੁਕੇ ਹੋਏ ਸਨ।
ਪੜ੍ਹੋ ਹੋਰ ਖ਼ਬਰਾਂ :ਬੇਕਸੂਰ ਹੁੰਦੇ ਹੋਏ ਵੀ ਆਖਿਰ ਕਿਓਂ ਰਹਿਣਾ ਪਿਆ 18 ਸਾਲ ਪਾਕਿਸਤਾਨ ਦੀ ਜੇਲ੍ਹ ‘ਚ ਬੰਦ
ਇਥੇ ਇਨ੍ਹਾਂ ਦੇ ਆਉਣ ਦਾ ਪਤਾ ਲੱਗਣ 'ਤੇ ਡਾਕਟਰ ਨੇ ਮਹਿਲਾ ਤੇ ਨਵਜੰਮੇ ਬੱਚੇ ਦੀ ਜਾਂਚ ਕੀਤੀ | ਉਥੇ ਹੀ ਇਸ ਦੌਰਾਨ ਇੱਕ ਸੰਸਥਾ ਵੱਲੋਂ ਸਾਰੇ ਲੋਕਾਂ ਲਈ ਖਾਣਾ ਵੀ ਮੁੱਹਈਆ ਕਰਵਾਇਆ ਗਿਆ ।ਦੱਸਣਯੋਗ ਹੈ ਕਿ ਪਾਕਿਸਤਾਨ ਦੇ ਜੈ ਰਾਮ ਆਪਣੀ ਪਤਨੀ ਰਾਮੀ, ਦੋ ਬੱਚਿਆਂ, ਭਰਾ ਅਮਰ ਸਿੰਘ, ਅਤੇ ਰਿਸ਼ਤੇਦਾਰਾਂ ਨਾਲ ਸਾਲ 2019 'ਚ ਹਰਿਦੁਆਰ ਤੀਰਥ ਕਰਨ ਵੀਜ਼ਾ ਲਗਵਾ ਕੇ ਸਿੰਧ ਤੋਂ ਭਾਰਤ ਆਇਆ ਸੀ।
ਪੜ੍ਹੋ ਹੋਰ ਖ਼ਬਰਾਂ :
ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ
ਫਿਰ ਸੰਜਨਾ ਦੀ ਮਾਸੀ ਦੇ ਲੜਕੀ ਹਰੀ ਭਾਈ ਦੇ ਕੋਲ ਗੁਜਰਾਤ ਦੇ ਪਾਟਨ ਜ਼ਿਲੇ ਦੇ ਰਾਦਨਪੁਰ ਪਿੰਡ ਚਲੇ ਗਏ।ਉੱਥੇ ਮਜ਼ਦੂਰੀ ਕਰਨ ਗਏ।ਰਾਦਨਪੁਰ ਪਿੰਡ ਦੀਆਂ ਪਾਕਿਸਤਾਨ 'ਚ ਕਈ ਰਿਸ਼ਤੇਦਾਰੀਆਂ ਹਨ।ਜਿਥੇ ਜੈਰਾਮ ਸਮੇਤ ਪਾਕਿਸਤਾਨ ਤੋਂ ਪਹਿਲਾਂ ਤੋਂ ਹੀ ਆਏ ਰਹਿ ਰਹੇ ਸਨ।ਇਨ੍ਹਾਂ ਦੇ ਕੋਲ ਭਾਰਤ ਦਾ ਲੌਂਗ ਟਰਮ ਵੀਜ਼ਾ ਸੀ। ਜੈਰਾਮ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਕੁਝ ਲੋਕ ਪਾਕਿਸਤਾਨ ਰਹਿੰਦੇ ਹਨ।ਉਹ ਉਨ੍ਹਾਂ ਦੇ ਕੋਲ ਆਉਣਾ ਚਾਹੁੰਦੇ ਸਨ।ਇਸ ਦੌਰਾਨ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਕਾਰਨ ਉਹ ਪਾਕਿਸਤਾਨ ਨਹੀਂ ਜਾ ਸਕੇ।
ਜੈਰਾਮ ਅਤੇ ਅਮਰ ਸਿੰਘ ਅਨੁਸਾਰ ਉਨ੍ਹਾਂ ਸਮੇਤ 59 ਪਾਕਿਸਤਾਨੀਆਂ ਨੇ ਬੁੱਧਵਾਰ ਸਵੇਰੇ 10 ਵਜੇ ਵਾਹਘਾ ਬਾਰਡਰ ਤੋਂ ਪਾਕਿਸਤਾਨ ਐਂਟਰੀ ਕਰਨੀ ਹੈ।ਹੁਣ ਇੱਕ ਨਵਜੰਮਾ ਬੱਚਿਆਂ ਵੀ ਉਨ੍ਹਾਂ ਦੇ ਨਾਲ ਹੈ। ਉਨਾਂ ਨੇ ਇਸ ਬਾਰੇ 'ਚ ਪਾਕਿਸਤਾਨ ਦੇ ਦਿੱਲੀ ਸਥਿਤ ਦੂਤਾਵਾਸ ਨੂੰ ਟੈਲੀਫੋਨਿਕ ਸੂਚਨਾ ਦੇ ਦਿੱਤੀ ਹੈ। ਪ੍ਰਸੂਤਾ ਦਾ ਕਹਿਣਾ ਹੈ ਕਿ ਹਰ ਕਿਸੇ ਨੇ ਇਥੇ ਮੇਰੀ ਮੱਦਦ ਕੀਤੀ ਹੈ।ਮੈਂਨੂੰ ਲੱਗਿਆ ਹੀ ਨਹੀਂ ਕਿ, ਮੈਂ ਘਰ ਤੋਂ ਮੀਲਾਂ ਦੂਰ ਕਿਸੇ ਦੂਜੇ ਦੇਸ਼ ਹਾਂ।
ਇੱਕ ਵਾਰ ਤਾਂ ਇਹ ਲੱਗਿਆ ਕਿ ਜਿਵੇਂ ਸਾਰੇ ਲੋਕ ਮੇਰੇ ਆਪਣੇ ਹੀ ਹਨ।ਇਹ ਕਹਿੰਦੇ ਹੋਏ ਰਾਮੀਦੇਵੀ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵਹਿਣ ਲੱਗੇ।ਰਾਮੀ ਪਾਕਿਸਤਾਨੀ ਮਹਿਲਾ ਹੈ, ਜੋ ਇੱਥੇ 58 ਲੋਕਾਂ ਦੇ ਨਾਲ ਗੁਜ਼ਰਾਤ 'ਚ ਮਜ਼ਦੂਰੀ ਕਰਨ ਆਈ ਸੀ।ਇਨ੍ਹਾਂ ਲੋਕਾਂ ਨੇ ਪਿਛਲੇ ਸਾਲ ਵਾਪਸ ਪਾਕਿਸਤਾਨ ਜਾਣਾ ਸੀ, ਪਰ ਕੋਰੋਨਾ ਕਾਰਨ ਗੁਜਰਾਤ 'ਚ ਰੁਕੇ ਸਨ।